100 ਏਕੜ ਤੋਂ ਜ਼ਿਆਦਾ ਰਕਬੇ ਵਿੱਚ ਪਾਣੀ ਪੈਣ ਦਾ ਅਨੁਮਾਨ
ਜੇ.ਐਸ. ਚਹਿਲ, ਬਰਨਾਲਾ 23 ਮਈ 2022
ਰਾਜਗੜ -ਉੱਪਲੀ ਸਾਇਡ ਤੋਂ ਆਉਣ ਵਾਲੇ ਰਜਵਾਹੇ ਚ ਧਨੌਲੇ ਖੇਤਰ ਦੇ ਖੇਤਾਂ ਚ ਪਾੜ ਪੈ ਜਾਣ ਕਾਰਣ ਸੈਕੜੇ ਏਕੜ ਜ਼ਮੀਨ ਵਿੱਚ ਪਾਣੀ ਭਰ ਗਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਲਾਲਚੰਦ, ਦਿਆਲ ਚੰਦ, ਲੱਕੀ ਸ਼ਰਮਾ, ਵਿਜੇ ਕੁਮਾਰ ਪੰਚ, ਬਚਿੱਤਰ ਮਾਨ ,ਗੁਰਦੇਵ ਭੰਗੂ, ਭੋਲਾ ਭੰਗੂ, ਮਨਵਿੰਦਰ ਮਾਨ ਆਦਿ ਵੱਲੋਂ ਦੋਸ਼ ਲਗਾਇਆ ਗਿਆ ਨਹਿਰੀ ਵਿਭਾਗ ਦੇ ਕਰਮਚਾਰੀਆਂ ਨੇ ਵਾਹਨ ਖਾਲੀ ਰੱਖਣ ਬਾਰੇ ਕਿਹਾ ਸੀ ਤਾ ਕਿ ਰਜਵਾਹੇ ਦੀ ਵਾਹਨ ਖਾਲੀ ਰਹਿੰਦਿਆਂ ਮੁਰੰਮਤ ਕਰਵਾਈ ਜਾ ਸਕੇ , ਪ੍ਰੰਤੂ ਨਹੀਂ ਕੀਤੀ ਗਈ। ਜਿਸ ਕਰਕੇ ਰਜਬਾਹਾ ਟੁੱਟ ਗਿਆ ਤੇ ਪਾਣੀ ਭਰ ਗਿਆ।
ਕਿਸਾਨਾਂ ਨੇ ਦੱਸਿਆ ਕਿ ਮੱਕੀ ਹਰੇ ਚਾਰੇ ਚਰ੍ਹੀ ਅਤੇ ਜੀਰੀ ਦੀਆਂ ਪਨੀਰੀ ਆਦਿ ਚ ਪਾਣੀ ਭਰ ਜਾਣ ਨਾਲ ਹੋਇਆ ਨੁਕਸਾਨ।ਇਸ ਬਾਰੇ ਸਬੰਧਤ ਐੱਸਡੀਓ ਅਵਤਾਰ ਸਿੰਘ ਆਖਿਆ ਕਿ ਸਮੁੱਚਾ ਰਜਬਾਹਾ ਨਵੇਂ ਸਿਰਿਓਂ ਬਣਾਏ ਜਾਣ ਲਈ ਮਹਿਕਮੇ ਪਾਸ ਪ੍ਰਪੋਜ਼ਲ ਭੇਜੀ ਗਈ ਹੈ ਪ੍ਰੰਤੂ ਹਾਲੇ ਗਰਾਂਟ ਜਾਰੀ ਨਹੀਂ ਹੋਈ।ਉਨ੍ਹਾਂ ਇਹ ਵੀ ਆਖਿਆ ਕਿ ਪਏ ਪਾੜ ਨੂੰ ਤੁਰੰਤ ਮੁਕੰਮਲ ਕਰਕੇ ਪਾਣੀ ਚਾਲੂ ਕਰ ਦਿੱਤਾ ਜਾਵੇਗਾ ਅਤੇ ਕਿੰਨੇ ਖੇਤਰ ਵਿਚ ਪਾਣੀ ਪਿਆ ਬਾਰੇ ਅਧਿਕਾਰੀਆਂ ਨੂੰ ਭੇਜ ਕੇ ਜਾਇਜ਼ਾ ਲਿਆ ਜਾਵੇਗਾ ।