ਏ.ਐਸ. ਅਰਸ਼ੀ, ਚੰਡੀਗੜ੍ਹ, 17 ਮਾਰਚ 2022
ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਰੋਕਣ ਲਈ ਲੋਕਾਂ ਹੱਥ ਹੀ ਨਵਾਂ ਹਥਿਆਰ ਦੇ ਦਿੱਤਾ ਹੈ। ਜਿਸ ਦਾ ਇਸਤੇਮਾਲ ਕਰਕੇ,ਲੋਕ ਖੁਦ ਹੀ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾ ਸਕਦੇ ਹਨ। ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਕਿ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ 23 ਮਾਰਚ ਨੂੰ ਉਹ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕਰਨ ਲਈ ਆਪਣਾ ਨਿੱਜੀ ਵਟਸਅੱਪ ਨੰਬਰ ਅਤੇ ਹੈਲਪਲਾਈਨ ਨੰਬਰ ਜਾਰੀ ਕਰਕੇ, ਭ੍ਰਿਸ਼ਟਾਚਾਰ ਦੇ ਖਿਲਾਫ ਜ਼ੋਰਦਾਰ ਮੁਹਿੰਮ ਦੀ ਸ਼ੁਰੂਆਤ ਕਰਨਗੇ। ਮਾਨ ਨੇ ਕਿਹਾ ਲੋਕਾਂ ਦੀ ਜਿੰਦਗੀ ਨੂੰ ਅਸਾਨ ਬਣਾਉਣ ਲਈ, ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਦੇਣਾ ਬਹੁਤ ਜਰੂਰੀ ਹੈ। ਉਨਾਂ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਤੁਸੀਂ ਰਿਸ਼ਵਤ ਮੰਗਣ ਵਾਲਿਆਂ ਨੂੰ ਰਿਸ਼ਵਤ ਮੰਗਣ ਵਾਲਿਆਂ ਨੂੰ ਨਾਂਹ ਨਹੀਂ ਕਹਿਣਾ, ਬੱਸ ਰਿਸ਼ਵਤ ਮੰਗਣ ਵਾਲੇ ਦੀ ਵੀਡੀਉ/ ਆਡੀਉ ਬਣਾ ਕੇ ਮੇਰੇ ਵਟਸਅੱਪ ਨੰਬਰ ਤੇ ਭੇਜ ਦਿਉ, ਫਿਰ ਮੇਰਾ ਦਫਤਰ ਪੜਤਾਲ ਤੋਂ ਬਾਅਦ, ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਵੇਗਾ। ਮਾਨ ਨੇ ਕਿਹਾ ਕਿ ਸੂਬੇ ਦੇ 99 ਫੀਸਦੀ ਅਫਸਰ ਅਤੇ ਮੁਲਾਜਮ ਇਮਾਨਦਾਰ ਹਨ, ਸਿਰਫ ਇੱਕ ਫੀਸਦੀ ਅਫਸਰ ਤੇ ਕਰਮਚਾਰੀ ਭ੍ਰਿਸ਼ਟਾਚਾਰੀ ਹਨ , ਬੱਸ ਉਹ ਇਮਾਨਦਾਰਾਂ ਨੂੰ ਵੀ ਐਂਵੇ ਬਦਨਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਵੱਡੀ ਗਿਣਤੀ ਵਿੱਚ ਇਮਾਨਦਾਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁੱਠੀ ਭਰ ਭ੍ਰਿਸ਼ਟਾਚਾਰੀ ਬਦਨਾਮ ਕਰਦੇ ਰਹਿਣ। ਉਨਾਂ ਅਫਸਰਾਂ ਨੂੰ ਕਿਹਾ ਕਿ ਉਨਾਂ ਦੀ ਸਰਕਾਰ, ਆਮ ਲੋਕਾਂ ਦੀ ਸਰਕਾਰ ਹੈ, ਆਮ ਲੋਕਾਂ ਦਾ ਸਵੈਮਾਣ ਹਰ ਹੀਲੇ ਬਹਾਲ ਰੱਖਣ ਲਈ ਯਤਨਸ਼ੀਲ ਰਹੇਗੀ, ਅਫਸਰਾਂ ਨੂੰ ਵੀ ਡਰਨ ਦੀ ਕੋਈ ਲੋਨ ਨਹੀਂ ਹੈ। ਕਿਸੇ ਵਿਰੁੱਧ ਬਦਲਾਖੋਰੀ ਨਹੀਂ ਕੀਤੀ ਜਾਵੇਗੀ।