ਆਂਗਨਵਾੜੀ ਵਰਕਰਾਂ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ

Advertisement
Spread information

*ਆਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦਾ ਵਫਦ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲਿਆ*

ਪਰਦੀਪ ਕਸਬਾ, ਸੰਗਰੂਰ, 17 ਮਾਰਚ  2022

ਅੱਜ ਆਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦਾ ਵਫਦ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲਿਆ। ਜਿਸ ਵਿਚ ਕੌਮੀ ਪ੍ਰਧਾਨ ਕਾਮਰੇਡ ਊਸ਼ਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ। ਜਿਲ੍ਹਾ ਪ੍ਰੈਸ ਸਕੱਤਰ ਮਨਦੀਪ ਕੁਮਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿੱਚ ਕਾਫੀ ਸਮੱਸਿਆਵਾ ਆ ਰਹੀਆ ਹਨ ਜਿਵੇਂ ਲੰਬੇ ਸਮੇਂ ਤੋ ਟੀ. ਏ. ਦੀ ਕਿਸ਼ਤ, 2017ਤੋ ਢੋਆ ਢੋਆਈ ਦੇ ਪੈਸੇ, ਨਹੀਂ ਮਿਲੇ ਕੁਝ ਬਲਾਕਾ ਵਿੱਚ 2016ਤੋ ਵਧਿਆ ਮਾਣ ਭੱਤਾ ਨਹੀ ਮਿਲਿਆ, ਸੈਂਟਰਾਂ ਦਾ ਕਿਰਾਇਆ ਸਮੇਂ ਸਿਰ ਨਹੀਂ ਮਿਲਦਾ, ਚੋਣ ਡਿਊਟੀ ਦਾ ਮਾਣ ਭੱਤਾ ਨਹੀਂ ਮਿਲਿਆ, ਨਾ ਹੀ ਕੋਈ ਬਿਜਲੀ, ਪਾਣੀ, ਫਰਨੀਚਰ, ਮੈਡੀਕਲ ਕਿੱਟ, ਖੇਡ ਕਿੱਟ, ਨਾ ਕੋਈ ਸਰਕਾਰੀ ਬਿਲਡਿੰਗ ਪ੍ਰਬੰਧ ਹੈ

ਇਸ ਸੰਬੰਧੀ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸੰਗਰੂਰ ਨੇ ਕਿਹਾ ਕਿ ਤੁਹਾਡੀਆਂ ਮੰਗਾ ਨੂੰ ਇੱਕ ਹਫ਼ਤੇ ਵਿਚ ਹੱਲ ਕੀਤਾ ਜਾਵੇਗਾ। ਹਫ਼ਤੇ ਬਾਅਦ ਤੁਸੀ ਦੁਬਾਰਾ ਗੱਲ ਕਰ ਸਕਦੇ ਹੋ। ਮੀਟਿੰਗ ਵਿੱਚ ਸ਼ਾਮਲ ਸਾਥੀ ਜਸਵਿੰਦਰ ਕੌਰ ਨੀਲੋਵਾਲ, ਕਮਲ ਕੌਰ ਬਗਰੋਲ, ਸੁਖਵਿੰਦਰ ਕੌਰ ਦਿੜਬਾ, ਸਰਬਜੀਤ ਕੌਰ ਸੰਗਰੂਰ।

Advertisement
Advertisement
Advertisement
Advertisement
error: Content is protected !!