ਨਿੱਜੀ ਹਸਪਤਾਲਾਂ , ਚ ਕਰੋਨਾ ਪੀੜਤਾਂ ਦਾ ਇਲਾਜ ਮੁਫਤ ਤੇ ਲਾਜਮੀ ਕਰਨ ਦੀ ਮੰਗ

Advertisement
Spread information

ਸਿਹਤ ਅਤੇ ਸਿੱਖਿਆ ਮਨੁੱਖ ਦੇ ਬੁਨਿਆਦੀ ਹੱਕ , ਦੋਵਾਂ ਖੇਤਰਾਂ ਦਾ ਕੀਤਾ ਜਾਵੇ ਕੌਮੀਕਰਨ 

ਅਸ਼ੋਕ ਵਰਮਾ ਮਾਨਸਾ,25 ਅਪ੍ਰੈਲ 2020

ਕਰੋਨਾ ਵਾਇਰਸ ਮਹਾਂਮਾਰੀ ਦੇ ਸੰਕਟ ਦੇ ਦੌਰ ਵਿੱਚੋਂ ਗੁਜਰ ਰਹੀ ਪੂਰੀ ਦੁਨੀਆਂ ਦੀਆਂ ਜਿੰਮੇਵਾਰ ਸਰਕਾਰਾਂ ਹਰ ਤਰਾਂ ਦੀ ਯੋਗ ਮੱਦਦ ਕਰ ਰਹੀਆਂ ਹਨ । ਜਦੋ ਕਿ ਭਾਰਤ ਵਿੱਚਲੀ ਸੱਤਾਧਾਰੀ ਧਿਰ ਮੋਦੀ ਸਰਕਾਰ ਅਤੇ ਕੈਪਟਨ ਸਰਕਾਰ ਵੱਲੋਂ  ਸਿਹਤ ਸੇਵਾਵਾਂ ਨੂੰ ਲੈ ਕੇ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਸੰਵਿਧਾਨ ਬਚਾਉਂ ਮੰਚ ਪੰਜਾਬ ਦੇ ਆਗੂਆਂ ਕਾਮਰੇਡ ਭਗਵੰਤ ਸਮਾਉਂ,ਕ੍ਰਿਸ਼ਨ ਚੌਹਾਨ,ਡਾ ਧੰਨਾ ਮੱਲ ਗੋਇਲ,ਬਲਕਰਨ ਬੱਲੀ,ਪ੍ਰਦੀਪ ਗੁਰੂ,ਸੁਖਚਰਨ ਦਾਨੇਵਾਲੀਆਂ ਅਤੇ ਮੁਲਾਜਮ ਆਗੂ ਕੁਲਦੀਪ ਚੌਹਾਨ ਨੇ ਪ੍ਰੈਸ ਬਿਆਨ ਰਾਹੀਂ ਕੈਪਟਨ ਸਰਕਾਰ ਦੇ ਉਸ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਬਿਮਾਰੀ ਅਤੇ ਆਰਥਿਕਤਾ ਨਾਲ ਜੂਝ ਰਹੇ ਲੋਕਾਂ ਦੀ ਲੁੱਟ ਕਰਨ ਲਈ ਨਿੱਜੀ ਹਸਪਤਾਲਾਂ ਨੂੰ ਖੁੱਲ ਦੇ ਦਿੱਤੀ ਹੈ ਜੋਕਿ ਪੂਰੀ ਤਰਾਂ ਗੈਰਮਨੁੱਖੀ ਹੈ।
ਉਨਾਂ ਕਿਹਾ ਸਿਹਤ ਅਤੇ ਸਿੱਖਿਆ ਮਨੁੱਖ ਦੀਆਂ ਬੁਨਿਆਦੀ ਹੱਕ ਹਨ ਇਸ ਲਈ ਦੋਵਾਂ ਖੇਤਰਾਂ ਦਾ ਕੌਮੀਕਰਨ ਕੀਤਾ ਜਾਵੇ ਤਾਂ ਜੋ ਹਰ ਮਨੁੱਖ ਆਪਣਾ ਇਲਾਜ ਮੁਫਤ ਵਿੱਚ ਕਰਵਾ ਸਕੇ। ਉਨਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਮਰੀਜਾਂ ਨੇ ਇਲਾਜ ਨਾ ਮਿਲਣ ਕਰਕੇ ਦੁਨੀਆਂ ਛੱਡ ਦਿੱਤੀ ਜਿਸ ਕਾਰਨ ਅਨੇਕਾਂ ਪਰਿਵਾਰ ਰੁਲ ਜਾਂਦੇ ਹਨ। ਉਨ? ਆਖਿਆ ਕਿ ਇਸੇ ਤਰਾਂ ਸਿੱਖਿਆਂ ਦੇ ਖੇਤਰ ਵਿੱਚ ਵੱਡੀ ਗਿਣਤੀ ‘ਚ ਲੋਕ ਸਿੱਖਿਆਂ ਤੋਂ ਸੱਖਣੇ ਰਹਿ ਜਾਂਦੇ ਹਨ,ਇਸ ਕਰਕੇ ਹਰ ਇੱਕ ਨੂੰ ਇੱਕ ਜਿਹੀ ਤੇ ਮੁਫਤ ਸਿੱਖਿਆ ਮਿਲਣੀ ਚਾਹੀਦੀ ਹੈ।।ਉਨਾਂ ਕਿਹਾ ਕਿ ਤਰੱਕੀ ਅਤੇ ਆਮ ਲੋਕਾਂ ਦੀ ਬੇਹਤਰੀ ਲਈ ਸਿੱਖਿਆਂ ਅਤੇ ਸਿਹਤ ਸਹੂਲਤ ਵੱਲੋ ਪਹਿਲ ਦੇ ਆਧਾਰ ਧਿਆਨ ਦੇਣਾ ਚਾਹੀਦਾ ਹੈ।

Advertisement
Advertisement
Advertisement
Advertisement
Advertisement
Advertisement
error: Content is protected !!