ਬੀਟੀਐਨ ਮੋਹਾਲੀ 24 ਅਪ੍ਰੈਲ 2020
ਪੰਜਾਬ ਪੁਲਿਸ ਦੇ ਮੋਹਾਲੀ ‘ਚ ਤਾਇਨਾਤ ਇੱਕ ਏ ਐਸ ਆਈ ਭੁਪਿੰਦਰ ਸਿੰਘ ਦੀ ਗੋਲੀ ਨਾਲ ਮੌਤ ਹੋ ਗਈ। ਉਸਨੂੰ ਗੋਲੀ ਲੱਗਣ ਤੋਂ ਤੁਰੰਤ ਬਾਅਦ ਹੀ ਗੰਭੀਰ ਜ਼ਖ਼ਮੀ ਹਾਲਤ ਵਿਚ ਫੋਰਟਿਸ ਹਸਪਤਾਲ ਦੀ ਐਮਰਜੈਂਸੀ ‘ਚ ਭਰਤੀ ਕਰਵਾਇਆ ਗਿਆ ਸੀ । ਪਰੰਤੂ ਦੇਰ ਰਾਤ ਕਰੀਬ 11 ਵਜੇ ਡਾਕਟਰਾਂ ਦੁਆਰਾ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।
ਸ਼ੱਕ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਇਹ ਗੋਲੀ ਏ ਐਸ ਆਈ ਨੇ ਖ਼ੁਦ ਹੀ ਕਿਸੇ ਕਾਰਣ ਮਾਰੀ ਲਈ ਹੋਵੇ। ਇਹ ਮੋਤ ਹਾਲੇ ਤੱਕ ਅਬੁੱਝ ਬੁਝਾਰਤ ਬਣੀ ਹੋਈ ਹੈ, ਪੁਲਿਸ ਕਾਰਵਾਈ ਹੀ ਏਐਸਆਈ ਦੀ ਗੋਲੀ ਲੱਗਣ ਨਾਲ ਹੋਈ ਮੌਤ ਦੇ ਰਹੱਸ ਤੋਂ ਪਰਦਾ ਚੁੱਕੇਗੀ।