ਵਿਧਾਇਕਾ ਪ੍ਰੋਫੈਸਰ ਰੂਬੀ ਨੇ ਮੰਡੀਆਂ ਦਾ ਦੌਰਾ ਕਰਕੇ ਸੁਣੀਆਂ ਸਮੱਸਿਆਵਾਂ ਤੇ ਕਰਵਾਇਆ ਹੱਲ

Advertisement
Spread information

ਵਿਧਾਇਕਾ ਪ੍ਰੋਫੈਸਰ ਰੂਬੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਹਾ, ਕਿਸਾਨਾਂ ਪ੍ਰਤੀ ਵਰਤੋ ਥੋੜ੍ਹੀ ਨਰਮੀ

ਅਸ਼ੋਕ ਵਰਮਾ ਬਠਿੰਡਾ, 25 ਅਪਰੈਲ 2020

Advertisement

ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਨੇ ਬਠਿੰਡਾ ਦਿਹਾਤੀ ਹਲਕੇ ਦੇ ਪਿੰਡ ਘੁੱਦਾ, ਬਾਂਡੀ, ਪਥਰਾਲਾ ਅਤੇ ਕਾਲਝਰਾਣੀ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ l ਜਿੱਥੇ ਅਨਾਜ ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ l ਜਿੱਥੇ ਕਿਸਾਨਾਂ ਨੇ ਪਾਸ ਘੱਟ ਮਿਲਣ ਅਤੇ ਮੌਸ਼ਮ ਖ਼ਰਾਬ ਹੋਣ ਕਾਰਨ ਕਣਕ ਵਿੱਚ ਨਮੀ ਦੀ ਮਾਤਰਾ ਵੱਧ ਹੋਣ ਕਾਰਨ ਬੋਲੀ ਲੱਗਣ ਵਿੱਚ ਸਮੱਸਿਆ ਆ ਰਹੀ ਹੈ, ਬਾਰੇ ਜਾਣਕਾਰੀ ਦਿੱਤੀ ਗਈ ਜਿਸ ਉੱਤੇ ਵਿਧਾਇਕਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕਿਸਾਨਾਂ ਦੀਆਂ ਇਹਨਾਂ ਮੰਗਾਂ ਪ੍ਰਤੀ ਥੋੜ੍ਹੀ ਨਰਮੀ ਵਰਤਣ ਲਈ ਕਿਹਾ ਗਿਆ l ਇਸ ਤੋਂ ਇਲਾਵਾ ਪਿੰਡ ਕਾਲਝਰਾਣੀ ਦੀ ਅਨਾਜ ਮੰਡੀ ਵਿੱਚ ਲੇਬਰ ਅਤੇ ਕਿਸਾਨਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਸੀ, ਜਿੱਥੇ ਇਸ ਗਰਮੀ ਵਿੱਚ ਕਿਸਾਨ ਅਤੇ ਮਜ਼ਦੂਰ ਪਾਣੀ ਨੂੰ ਤਰਸ ਰਹੇ ਸਨ ਤਾਂ ਪ੍ਰਸ਼ਾਸਨ ਨੂੰ ਕਹਿ ਕੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਆੜ੍ਹਤੀਆ ਦੀ ਖ਼ਰੀਦੀ ਕਣਕ ਦੀ ਰਕਮ ਖ਼ਰੀਦ ਏਜੰਸੀ ਵੱਲੋਂ ਜਾਰੀ ਨਹੀਂ ਕੀਤੀ ਗਈ ਸੀ ਜਿਸ ਉੱਤੇ ਮੌਕੇ ਤੇ ਫੋਨ ਕਰਕੇ ਖ਼ਰੀਦ ਏਜੰਸੀ ਨੂੰ ਤੁਰੰਤ ਰਕਮ ਜਾਰੀ ਕਰਨ ਲਈ ਕਿਹਾ ਗਿਆ l ਇਸ ਮੌਕੇ ਸਮਾਜਿਕ ਦੂਰੀ ਦਾ ਪੂਰਾ – ਪੂਰਾ ਖਿਆਲ ਰੱਖਿਆ ਗਿਆ ਅਤੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਵੀ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਹੱਥਾਂ ਨੂੰ ਸੈਨੇਟਾਇਜ ਕਰ ਕੇ ਰੱਖਣ ਦੀ ਬੇਨਤੀ ਕੀਤੀ ਗਈ ਤਾਂ ਜੋ ਕਰੋਨਾ ਵਾਇਰਸ ਨੂੰ ਖ਼ਤਮ ਕੀਤਾ ਜਾ ਸਕੇ l

Advertisement
Advertisement
Advertisement
Advertisement
Advertisement
error: Content is protected !!