ਮੈਰੀਟੋਰੀਅਸ ਸਕੂਲਾਂ ,ਚ ਦਾਖ਼ਲਾ ਪ੍ਰੀਖਿਆ ਸਬੰਧੀ ਰਜਿਸਟ੍ਰੇਸ਼ਨ ਕਰਵਾਉਣ ਦੀ ਮਿਆਦ ਵਧੀ

Advertisement
Spread information

ਸੈਸ਼ਨ 2020-21 ਲਈ ਰਜਿਸਟ੍ਰੇਸ਼ਨ ਕਰਵਾਉਣ ਦੀ ਮਿਤੀ             ਹੁਣ 10 ਮਈ ਸ਼ਾਮ 5.00 ਵਜੇ ਤੱਕ ਵਧੀ

ਬੀਟੀਐਨ  ਐੱਸ.ਏ.ਐੱਸ.ਨਗਰ 23 ਅਪਰੈਲ 2020
            ਹਰ ਸਾਲ ਸਿੱਖਿਆ ਵਿਭਾਗ ਦੀ ਮੈਰੀਟੋਰੀਅਸ ਸੁਸਾਇਟੀ ਵੱਲੋਂ ਦਸਵੀਂ ਜਮਾਤ ‘ਚੋਂ ਮੈਰਿਟ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੀ ਅੰਮਿ੍ਤਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ, ਸੰਗਰੂਰ ਅਤੇ ਤਲਵਾੜਾ (ਹੁਸ਼ਿਆਰਪੁਰ) ਵਿਖੇ ਸਥਿਤ ਮੈਰੀਟੋਰੀਅਸ ਸਕੂਲਾਂ ਵਿੱਚ 11ਵੀਂ ਜਮਾਤ ਵਿੱਚ ਦਾਖਲੇ ਸਬੰਧੀ ਲਈ ਜਾਂਦੀ ਪ੍ਰੀਖਿਆ ਦੀ ਮਿਆਦ ਚ, ਵਾਧਾ ਕੀਤਾ ਗਿਆ ਹੈ। ਕਿਉਂਕਿ ਇਸ ਸਾਲ ਕੋਵਿਡ-19 ਤੋਂ ਸੁਰੱਖਿਆ ਸਬੰਧੀ ਨਿਯਮਾਂ ਦੀ ਪਾਲਣਾ ਕਰਦਿਆਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕਰਫਿਊ/ ਲੌਕਡਾਊਨ ਦੀ ਮਿਆਦ ਨੂੰ 15 ਅਪਰੈਲ ਤੋਂ 3 ਮਈ ਤੱਕ ਵਧਾਉਣ ਕਰਕੇ ਸੈਸ਼ਨ 2020-21 ਲਈ ਪੰਜਾਬ ਦੇ ਇਹਨਾਂ ਸਾਰੇ ਮੈਰੀਟੋਰੀਅਸ ਸਕੂਲਾਂ ਵਿੱਚ 11ਵੀਂ ਜਮਾਤ ਦੇ ਦਾਖ਼ਲੇ ਸਬੰਧੀ ਰਜਿਟ੍ਰੇਸ਼ਨ ਕਰਵਾਉਣ ਦੀ ਮਿਤੀ ਵਿੱਚ ਵੀ ਮੈਰੀਟੋਰੀਅਸ ਸੁਸਾਇਟੀ ਵੱਲੋਂ ਤਬਦੀਲੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਵਿਭਾਗ ਦੀ ਮੈਰੀਟੋਰੀਅਸ ਸੁਸਾਇਟੀ ਵੱਲੋਂ ਇਸ ਸਬੰਧੀ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਮੌਜੂਦਾ ਸੈਸ਼ਨ ਲਈ ਪੰਜਾਬ ਦੇ ਸਾਰੇ ਮੈਰੀਟੋਰੀਅਸ ਸਕੂਲਾਂ ਵਿੱਚ 11ਵੀਂ ਜਮਾਤ ਲਈ ਦਾਖ਼ਲਾ ਪ੍ਰੀਖਿਆ ਦੀ ਰਜਿਸਟ੍ਰੇਸ਼ਨ ਕਰਵਾਉਣ ਦੀ ਮਿਤੀ ਨੂੰ ਵਧਾ ਕੇ 10 ਮਈ ਸ਼ਾਮ 5.00 ਵਜੇ ਤੱਕ ਕਰ ਦਿੱਤਾ ਹੈ।
ਜਿਕਰਯੋਗ ਹੈ ਕਿ ਤਲਵਾੜਾ ਵਿਖੇ ਮੈਰੀਟੋਰੀਅਸ ਸਕੂਲ ਵਿੱਚ 9 ਵੀਂ ਜਮਾਤ ਵਿੱਚ ਵੀ ਦਾਖਲੇ ਕੀਤੇ ਜਾਂਦੇ ਹਨ| ਇਸ ਲਈ ਰਜਿਸਟ੍ਰੇਸ਼ਨ ਕਰਵਾਉਣ ਦੀ ਪ੍ਕਿਰਿਆ ਹਿੱਤ ਆਖਿਰੀ ਮਿਤੀ ਨੂੰ ਵਧਾ ਕੇ 10 ਮਈ ਸ਼ਾਮ 5 ਵਜੇ ਤੱਕ ਕਰ ਦਿੱਤਾ ਗਿਆ ਹੈ|
Advertisement
Advertisement
Advertisement
Advertisement
Advertisement
error: Content is protected !!