ਅਧਿਆਪਕਾਂ ਨੇ ਵਿਦਿਆਰਥੀਆਂ ਨਾਲ ਬਣਾਇਆ ਆਨਲਾਈਨ ਰਾਬਤਾ
ਗੁਰਸੇਵਕ ਸਿੰਘ ਸਹੋਤਾ ਮਹਿਲ ਕਲਾਂ 22 ਅਪ੍ਰੈਲ2020
ਕਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਣ ਲਈ ਪੂਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਤੇ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਕਰਫਿਊ ਲਗਾਇਆ ਹੋਇਆ ਹੈ ਕਰਫਿਊ ਚਲਦਿਆ ਸਾਰੇ ਸਰਕਾਰੀ ਸਕੂਲ ਕਾਲਜ ਬੰਦ ਹਨ ਪਰ ਇਸ ਬੰਦ ਦੇ ਦੋਰਾਨ ਵੀ ਸਰਕਾਰੀ ਪ੍ਰਾਇਮਰੀ ਸਮਰਾਟ ਸਕੂਲ ਬੀਹਲਾ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨਾਲ ਆਨਲਾਈਨ ਰਾਬਤਾ ਬਣਾਇਆ ਹੋਇਆ ਹੈ ਸੈਸਨ ਦੇ ਪਹਿਲੇ ਦਿਨ ਤੋਂ ਹੀ ਬੱਚਿਆਂ ਦੀ ਪੜ੍ਹਾਈ ਨਿਰੰਤਰ ਚਲਾਈ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਸਕੂਲ ਦੇ ਮੁੱਖ ਅਧਿਆਪਕ ਸ ਹਰਪ੍ਰੀਤ ਸਿੰਘ ਦੀਵਾਨਾ ਨੇ ਦੱਸਿਆ ਕਿ ਬੇਸ਼ੱਕ ਸਕੂਲ ਬੰਦ ਹਨ ਪਰ ਸਾਡੇ ਸਕੂਲ ਦੇ ਅਧਿਆਪਕ ਵੱਲੋਂ ਵਿਦਿਆਰਥੀਆਂ ਨੂੰ ਸਕੂਲ ਸਮੇਂ ਤੋਂ ਵੱਧ ਪੜਾਈ ਕਰਵਾ ਰਹੇ ਹਨ ਉਨਾ ਨੇ ਦੱਸਿਆ ਕਿ ਸਕੂਲ ਤਾ ਛੇ ਘੰਟੇ ਲਗਦਾ ਹੈ ਪਰ ਹੁਣ ਤਾਂ ਸਵੇਰ ਤੋਂ ਸ਼ਾਮ ਤੱਕ ਸਾਰੇ ਵਿਦਿਆਰਥੀਆਂ ਪੜ ਰਹੇ ਹਨ ।ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਸਮਰਾਟ ਬੀਹਲਾ ਵੱਲੋਂ ਬੱਚਿਆਂ ਨੂੰ ਯੂਮ ਐਪ, ਬਡਸਪ ਐਪ, ਯੂ ਟਿਊਬ ਲਿੰਕ, ਅਤੇ ਆਡੀਓ ਵੀਡੀਓ ਕਲਿਪ ਦੁਬਾਰਾ ਪੁਜਇਆ ਜਾ ਰਿਹਾ ਹੈ। ਉਨਾ ਦੱਸਿਆ ਕਿ ਹੁਣ ਤਾਂ ਮਾਪੇ ਖੁਦ ਆਪਣੇ ਬੱਚਿਆਂ ਦੇ ਹੋਮ ਵਰਕ ਦੀ ਮੰਗ ਕਰ ਰਹੇ ਹਨ ਉਨਾ ਨੇ ਕਿਹਾ ਅਸੀਂ ਬੱਚਿਆਂ ਨੂੰ ਟਾਇਮ ਟੇਬਲ ਦੇ ਅਨੁਸਾਰ ਸਿਬੇਲਸ ਕਰਵਾ ਰਹੇ ਹਾਂ,। ਉਨ੍ਹਾਂ ਨੇ ਦੱਸਿਆ ਕਿ ਬੱਚੇ ਆਪਣਾ ਸਿਬੇਲਸ ਕਰਕੇ ਆਪਣੇ ਅਧਿਆਪਕਾ ਨੂੰ ਬਡਸਪ ਰਾਹੀ ਭੇਜ ਰਹੇ ਹਨ ਅਧਿਆਪਕ ਮੁਲਾਂਕਣ ਕਰਕੇ ਬੱਚਿਆਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਰਿਪੋਰਟ ਭੇਜਦੇ ਹਨ ਉਨ੍ਹਾਂ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਬਡਸ ਐਪ ਨਹੀ ਚਲਾ ਸਕਦੇ ।ਉਨ੍ਹਾਂ ਵਿਦਿਆਰਥੀਆਂ ਨੂੰ ਫੋਨ ਕਰਕੇ ਪੜਾਇਆ ਜਾਦਾ ਹੈ ਸ ਹਰਪ੍ਰੀਤ ਸਿੰਘ ਦੀਵਾਨਾ ਨੇ ਦੱਸਿਆ ਕਿ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਦਾ ਪੂਰਾ ਫਾਇਦਾ ਉਠਾ ਰਹੇ ਹਨ ਅਤੇ ਮਾਪੇ ਵੀ ਸੁੰਤਸਟ ਸਨ।ਉਨ੍ਹਾਂ ਨੇ ਦੱਸਿਆ ਕਿ ਪੜਾਈ ਤੋਂ ਇਲਾਵਾ ਅਧਿਆਪਕ ਮਾਪੇ ਅਤੇ ਵਿਦਿਆਰਥੀਆਂ ਨੂੰ ਕਰੋਨਾ ਵਾਇਰਸ ਤੋਂ ਬਚਣ ਲਈ ਪ੍ਰੇਰਿਤ ਕੀਤਾ ਕਰ ਰਹੇ ਹਾਂ। ਬੱਚਿਆਂ ਨੂੰ ਘਰ ਅੰਦਰ ਪੜਨ ਤੇ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਉਨਾ ਨੇ ਦੱਸਿਆ ਕਿ ਸਮੇ ਸਮੇ ਪੰਜਾਬ ਸਰਕਾਰ ਦੀਆ ਹਦਾਇਤਾਂ ‘ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ ਇਥੇ ਜਿਕਰਯੋਗ ਹੈ ਕਿ ਇਸ ਸਕੂਲ ਦੇ ਅਧਿਆਪਕ ਹਮੇਸ਼ਾ ਹੀ ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾ ਰਹੇ ਹਨ