ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਕੀੇਤੇ ਕਾਬੂ
ਬਰਨਾਲਾ ਰਘਬੀਰ ਹੈਪੀ,25 ਦਸੰਬਰ 2021
ਸ੍ਰੀਮਤੀ ਅਲਕਾ ਮੀਨਾ IPS, SSP ਬਰਨਾਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 20-21/12/2021 ਦੀ ਦਰਮਿਆਨੀ ਰਾਤ ਨੂੰ ਸਟੇਟ ਬੈਂਕ ਆਫ ਇੰਡੀਆ, ਧਨੌਲਾ ਬਰਾਂਚ ਦੇ ਏ.ਟੀ.ਐੱਮ. ਰੂਮ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ Swayam Passbook Printing Machine ਅਤੇ AC ਕੰਪਰੇਸ਼ਰ ਚੋਰੀ ਕਰ ਲਿਆ ਸੀ। ਅਣਪਛਾਤੇ ਵਿਅਕਤੀਆਂ ਵੱਲੋਂ ਏ.ਟੀ.ਐੱਮ. ਮਸ਼ੀਨ ਨੂੰ ਤੋੜਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ। ਜਿਸਦੇ ਸਬੰਧ ਵਿੱਚ ਨਾ-ਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 163 ਮਿਤੀ 21-11-2021 ਅ/ਧ 457, 380, 427, 511, 411, 34 ਹਿੰ:ਦੰ ਥਾਣਾ ਧਨੌਲਾ ਦਰਜ ਰਜਿਸਟਰ ਕੀਤਾ ਗਿਆ ਸੀ। ਇਸ ਮੁਕੱਦਮਾ ਨੂੰ ਟਰੇਸ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਸਨ ਤਾਂ ਮੁਕਾਮੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਬਰਨਾਲਾ ਦੀ ਯੋਗ ਅਗਵਾਈ ਹੇਠ ਮੁੱਖ ਅਫ਼ਸਰ ਥਾਣਾ ਧਨੌਲਾ ਵੱਲੋਂ ਇਸ ਮੁਕੱਦਮਾ ਦੀ ਤਫਤੀਸ਼ ਦੌਰਾਨ ਮਿਤੀ 08/12/2021 ਨੂੰ ਦੋਸ਼ੀ ਗੁਰਸੇਵਕ ਸਿੰਘ ਪੁੱਤਰ ਹਰਦੇਵ ਸਿੰਘ, ਸਲੀਮ ਖਾਨ ਪੁੱਤਰ ਯੂਸਫ ਖਾਨ, ਜਗਸੀਰ ਸਿੰਘ ਪੁੱਤਰ ਗੁਰਮੁੱਖ ਵਾਸੀਆਨ ਬਡਬਰ ਨੂੰ ਨਾਮਜ਼ਦ ਕੀਤਾ ਗਿਆ। ਮਿਤੀ 09-12-2021 ਨੂੰ ਗੁਰਸੇਵਕ ਸਿੰਘ ਉਕਤ ਨੂੰ ਗ੍ਰਿਫਤਾਰ ਕਰਕੇ ਇੱਕ ਮੋਟਰਸਾਇਕਲ ਮਾਰਕਾ ਸੀ.ਡੀ. ਡੀਲੈਕਸ ਨੰਬਰੀ PB 19 G 1766 ਬਰਾਮਦ ਕਰਵਾਇਆ ਗਿਆ ਜੋ ਸ਼ਹਿਰ ਬਰਨਾਲਾ ਤੋਂ ਚੋਰੀ ਕੀਤਾ ਗਿਆ ਸੀ। ਮਿਤੀ 22-12-2021 ਨੂੰ ਸਲੀਮ ਖਾਨ ਉਕਤ ਨੂੰ ਗ੍ਰਿਫ਼ਤਾਰ ਕਰਕੇ ਮਿਤੀ 23-12-2021 ਨੂੰ ਦੋ ਮੋਟਰਸਾਇਕਲ ਮਾਰਕਾ ਸਪਲੈਂਡਰ ਪਲੱਸ ਨੰਬਰੀ PB 11 AU 0357 ਅਤੇ PB 19 K 1405 ਬਰਾਮਦ ਕਰਵਾਏ ਗਏ। ਮਿਤੀ 24-12-2021 ਨੂੰ ਇੱਕ ਮੋਟਰਸਾਇਕਲ ਮਾਰਕਾ ਹੀਰੋ ਸਪਲੈਂਡਰ ਪਲਸ ਨੰਬਰੀ ਫਭ 13 AH 3567, Swayam Passbook Printing Machine ਮਸ਼ੀਨ, ਦੋ ਕਿੱਲੋ ਤਾਂਬਾ ਜੋ ਬੈਂਕ ਵਿੱਚੋ ਚੋਰੀ ਹੋਏ ਕੰਪਰੇਸ਼ਰ ਦਾ ਸੀ, ਬਰਾਮਦ ਕਰਵਾਇਆ ਗਿਆ। ਇਹਨਾਂ ਨੇ ਇਹ ਮੋਟਰਸਾਇਕਲ ਬਰਨਾਲਾ ਅਤੇ ਪਟਿਆਲਾ ਤੋਂ ਚੋਰੀ ਕੀਤੇ ਸਨ।
ਦੋਸ਼ੀ ਸਲੀਮ ਖਾਨ ਅਤੇ ਜਗਸੀਰ ਸਿੰਘ ਉਕਤ ਜੋ ਕ੍ਰਿਮੀਨਲ ਪ੍ਰਵਿਰਤੀ ਵਾਲੇ ਹਨ, ਜਿੰਨ੍ਹਾਂ ਪਾਸੋਂ ਮੁਕੱਦਮਾ ਨੰਬਰ 175 ਮਿਤੀ 05-12-2021 ਅ/ਧ 379, 411 ਹਿੰ:ਦੰ ਥਾਣਾ ਸਿਟੀ ੧ ਮਲੇਰਕੋਟਲਾ ਵਿੱਚ ਚਾਰ ਮੋਟਰਸਾਇਕਲ ਬਰਾਮਦ ਹੋ ਚੁੱਕੇ ਹਨ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।