ਅੱਜ ਫਿਰ ਜੋਸ ਵਿੱਚ ਹੂਕ ਹੋਸ ਖੋ ਬੈਠੇ ਕਾਂਗਰਸੀ

Advertisement
Spread information

ਅੱਜ ਫਿਰ ਜੋਸ ਵਿੱਚ ਹੂਕ ਹੋਸ ਖੋ ਬੈਠੇ ਕਾਂਗਰਸੀ

  • ਉਮੀਦਵਾਰ ਦੇ ਨਾਮ ਨੂੰ ਲੈ ਕੇ ਫਿਰ ਹੋਏ ਆਹਮੋ ਸਾਹਮਣੇ

ਮਹਿਲ ਕਲਾਂ 25 ਦਸੰਬਰ 2021 (ਪਾਲੀ ਵਜੀਦਕੇ/ਗੁਰਸੇਵਕ ਸਹੋਤਾ)
  ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਅੱਜ ਇਕ ਅਹਿਮ ਮੀਟਿੰਗ ਸ਼ਗਨ ਪੈਲੇਸ ਮਹਿਲ ਕਲਾਂ ਵਿਖੇ ਰੱਖੀ ਗਈ। ਇਸ ਮੀਟਿੰਗ ਚ ਕੌਮੀ ਜਨਰਲ ਸਕੱਤਰ ਤੇ ਸਕਰੀਨਿੰਗ ਕਮੇਟੀ ਮੈਂਬਰ ਹਰਸ਼ ਵਰਧਨ,ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ,ਜ਼ਿਲ੍ਹਾ ਅਬਜ਼ਰਬਰ ਸੀਤਾ ਰਾਮ ਲਾਂਬਾ,ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਧਨੌਲਾ,ਟਕਸਾਲੀ ਆਗੂ ਹਲਕਾ ਅਬਜ਼ਰਵਰ ਇਸ਼ਾਨ ਖ਼ਾਨ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਉਮੀਦਵਾਰਾਂ ਦੀ ਚੋਣ ਲਈ ਬਣਾਈ ਗਈ ਸਕਰੀਨਿੰਗ ਕਮੇਟੀ ਦੇ ਮੈਂਬਰ ਡਾ ਹਰਸ਼ਵਰਧਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਲਈ ਸਾਰੀਆਂ ਹੀ ਸੀਟਾਂ ਤੇ ਉਮੀਦਵਾਰਾਂ ਦੀ ਚੋਣ ਲਗਪਗ ਤੈਅ ਹੈ। ਸਾਰੇ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ  ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਦਰਜ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਾਰਟੀ ਵੱਲੋਂ ਭੇਜੇ ਗਏ ਉਮੀਦਵਾਰਾਂ ਦਾ ਸਾਥ ਦੇਣ ਦੀ ਲੋੜ ਹੈ,ਤਾਂ ਜੋ ਕਾਂਗਰਸ ਪਾਰਟੀ ਫੁੱਟ ਦਾ ਸ਼ਿਕਾਰ ਨਾ ਹੋ ਸਕੇ। ਇਸ ਮੌਕੇ ਜ਼ਿਲ੍ਹਾ ਅਬਜ਼ਰਬਰ ਸੀਤਾ ਰਾਮ ਲਾਂਬਾ ਨੇ ਕਿਹਾ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਜ਼ਿਲ੍ਹਾ ਬਰਨਾਲਾ ਅੰਦਰ ਕੰਮ ਕਰ ਕੇ ਵਰਕਰਾਂ ਦਾ ਠਾਠਾਂ ਮਾਰਦਾ ਉਤਸਾਹ ਦੇਖ ਰਹੇ ਹਨ। ਤਿੰਨੇ ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸ ਪਾਰਟੀ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਜਿਸ ਕਿਸੇ ਨੂੰ ਵੀ ਉਮੀਦਵਾਰ ਬਣਾਇਆ ਜਾਵੇਗਾ, ਸਾਨੂੰ ਸਾਰਿਆਂ ਨੂੰ ਉਸ ਨਾਲ ਇਕਜੁੱਟ ਹੋ ਕੇ ਚੋਣ ਮੁਹਿੰਮ ਨੂੰ ਹੁਲਾਰਾ ਦੇਣਾ ਪਵੇਗਾ,ਤਾਂ ਕਿ ਵਿਧਾਇਕ ਦੇ ਤੌਰ ਤੇ ਸਰਕਾਰ ਵਿੱਚ ਸਾਡੀ ਹਿੱਸੇਦਾਰੀ ਬਣ ਸਕੇ। ਉਨ੍ਹਾਂ ਕਿਹਾ ਕਿ ਵਰਕਰਾਂ ਵਿਚ ਭਾਵੇਂ ਕਿ ਥੋੜ੍ਹੇ ਬਹੁਤੇ ਰੁੱਸੇ ਜ਼ਰੂਰ ਹਨ ਪਰ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਇਕ ਪਰਿਵਾਰ ਵਾਂਗ ਕੰਮ ਕਰਕੇ ਵਿਰੋਧੀ ਪਾਰਟੀਆਂ ਨੂੰ ਮਾਤ ਦੇਣਗੇ। ਉਨ੍ਹਾਂ ਕਿਹਾ ਕਿ ਹਲਕਾ ਮਹਿਲ ਕਲਾਂ ਅੰਦਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਭੇਜੀਆਂ ਗਈਆਂ ਗਰਾਂਟਾਂ ਕਾਰਨ ਵਿਕਾਸ ਕਾਰਜ ਲਗਾਤਾਰ ਚੱਲ ਰਹੇ ਹਨ ਤੇ ਪਿੰਡਾਂ ਦੇ ਲੋਕ  ਕਾਂਗਰਸ ਪਾਰਟੀ ਚ ਆਪਣਾ ਵਿਸਵਾਸ ਦਿਖਾਉਣਗੇ। ਇਸ ਮੌਕੇ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ,ਸੀਨੀਅਰ ਕਾਂਗਰਸੀ ਆਗੂ ਬਾਬੂ ਰੌਸ਼ਨ ਲਾਲ ਬਾਂਸਲ,ਮਹੰਤ ਗੁਰਮੀਤ ਸਿੰਘ ਠੀਕਰੀਵਾਲਾ, ਯੂਥ ਆਗੂ ਬੰਨੀ ਖਹਿਰਾ,ਸੇਵਾ ਦਲ ਜੰਗ ਬ੍ਰਿਗੇਡ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਮੌੜ,ਕੁਲਵੰਤ ਸਿੰਘ ਟਿੱਬਾ,ਸਾਬਕਾ ਸਰਪੰਚ ਪਰਗਟ ਸਿੰਘ ਠੀਕਰੀਵਾਲਾ,ਬਲਾਕ ਪ੍ਰਧਾਨ ਤੇਜਪਾਲ ਸਿੰਘ ਸੱਦੋਵਾਲ,ਸਾਬਕਾ ਕੰਨਗੋ ਉਜਾਗਰ ਸਿੰਘ ਛਾਪਾ,ਸਰਪੰਚ ਪਲਵਿੰਦਰ ਸਿੰਘ ਕਲਾਲ ਮਾਜਰਾ,ਸਰਪੰਚ ਪਰਮਿੰਦਰ ਸਿੰਘ ਸੱਦੋਵਾਲ,ਸਾਉਣ ਸਿੰਘ ਗਹਿਲ,ਚੇਤਨ ਸਿੰਘ ਕਲਾਲ ਮਾਜਰਾ,ਸਾਬਕਾ ਬਲਾਕ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ,ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਬਲਜੀਤ ਸਿੰਘ ਨਿਹਾਲੂਵਾਲ,ਜਸਵਿੰਦਰ ਸਿੰਘ ਮਾਂਗਟ ਹਮੀਦੀ,ਸਰਪੰਚ ਕਰਮ ਸਿੰਘ ਬਾਜਵਾ,ਜਸਮੇਲ ਸਿੰਘ ਬਡ਼ੀ,ਤਜਿੰਦਰ ਸਿੰਘ ਨਰੈਣਗੜ੍ਹ ਸੋਹੀਆਂ,ਸਰਪੰਚ ਰਣਧੀਰ ਸਿੰਘ ਦੀਵਾਨਾ,ਪਰਮਿੰਦਰ ਸਿੰਘ ਸੰਮੀ,ਜਰਨੈਲ ਸਿੰਘ ਭੋਲਾ ਠੁੱਲੀਵਾਲ ਅਤੇ ਮਨਜੀਤ ਸਿੰਘ ਹੈਰੀ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਈ ਜਾ ਰਹੇ ਫੈਸਲਿਆਂ ਕਾਰਨ ਲੋਕ ਲਗਾਤਾਰ ਕਾਂਗਰਸ ਨਾਲ ਜੁਡ਼ ਰਹੇ ਹਨ। ਜਿਸ ਕਰਕੇ ਆਉਂਦੀਆਂ ਵਿਧਾਨ ਸਭਾ ਚੋਣਾਂ ਚ ਹਲਕਾ ਮਹਿਲ ਕਲਾਂ ਤੋਂ ਕਾਂਗਰਸ ਪਾਰਟੀ ਵੱਡੀ ਜਿੱਤ ਦਰਜ ਕਰੇਗੀ। 
  ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਂਗਰਸ ਪਾਰਟੀਆਂ ਦੀ ਰੱਖੀ ਗਈ ਮੀਟਿੰਗ ਚ ਉਮੀਦਵਾਰ ਨੂੰ ਲੈ ਕੇ ਫਿਰ ਹੰਗਾਮਾ ਹੋਇਆ। ਜਿੱਥੇ ਸਾਬਕਾ ਵਿਧਾਇਕਾਂ ਦੇ ਸਮਰਥਕ ਬੀਬੀ ਘਨੌਰੀ ਨੂੰ ਟਿਕਟ ਦੇਣ ਲਈ ਬਜ਼ਿੱਦ ਰਹੇ, ਉਥੇ ਟਕਸਾਲੀ ਕਾਂਗਰਸੀ ਆਗੂ ਨਵੇਂ ਉਮੀਦਵਾਰ ਨੂੰ ਟਿਕਟ ਦੇਣ ਦੀ ਮੰਗ ਕਰਦੇ ਰਹੇ। ਧੜਿਆਂ ਵਿਚ ਵੰਡੇ ਕਾਂਗਰਸੀਆਂ ਨੂੰ ਡਾ ਹਰਸ਼ਵਰਧਨ, ਸੀਤਾ ਰਾਮ ਲਾਂਬਾ ਅਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ ਚੁੱਪ ਕਰਾਉਂਦੇ ਦਿਖਾਈ ਦਿੱਤੇ। ਇਸ ਮੌਕੇ ਟਕਸਾਲੀ ਕਾਂਗਰਸੀ ਆਗੂਆਂ ਨੇ ਸਾਬਕਾ ਵਿਧਾਇਕਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਟਕਸਾਲੀ ਕਾਂਗਰਸੀ ਬਾਬੂ ਰੌਸ਼ਨ ਲਾਲ ਬਾਂਸਲ,ਯੂਥ ਕਾਂਗਰਸ ਦੇ ਮੀਤ ਪ੍ਰਧਾਨ ਬੰਨੀ ਖਹਿਰਾ,ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਸਰਬਜੀਤ ਕੌਰ ਖੁੱਡੀ,ਕੁਲਵੰਤ ਸਿੰਘ ਟਿੱਬਾ,ਗੁਰਮੇਲ ਸਿੰਘ ਮੌੜ,ਐੱਸਸੀ ਐੱਸਟੀ ਡਿਪਾਰਟਮੈਂਟ ਦੇ ਜ਼ਿਲ੍ਹਾ ਚੇਅਰਮੈਨ ਰਜਿੰਦਰ ਰਾਜੂ ਠੀਕਰੀਵਾਲਾ,ਬਲਜੀਤ ਸਿੰਘ ਨਿਹਾਲੂਵਾਲ,ਜਸਮੇਲ ਸਿੰਘ ਡੇਅਰੀ ਵਾਲਾ,ਸਾਬਕਾ ਸਰਪੰਚ ਜ਼ਸਮੇਲ ਬੜੀ, ਸਾਉਣ ਸਿੰਘ ਗਹਿਲ,ਯੂਥ ਆਗੂ ਗਗਨ ਹੁੰਦਲ ਵਜੀਦਕੇ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਲੈ ਕੇ ਹਲਕਾ ਮਹਿਲ ਕਲਾਂ ਚ ਉਤਸ਼ਾਹ ਹੈ ਪਰ ਹਲਕੇ ਦੇ ਲੋਕ ਕਿਸੇ ਨਵੇਂ ਉਮੀਦਵਾਰ ਚਿਹਰੇ ਦੀ ਉਡੀਕ ਵਿੱਚ ਹਨ  ।ਜੇਕਰ ਕਾਂਗਰਸ ਪਾਰਟੀ ਕਿਸੇ ਸਥਾਨਕ ਨੌਜਵਾਨ ਨੂੰ ਚੋਣ ਲੜਾਉਂਦੀ ਹੈ ਤਾਂ ਇੱਥੋਂ ਵੱਡੀ ਜਿੱਤ ਦਰਜ ਹੋਵੇਗੀ। ਹੁਣ ਦੇਖਣਾ ਹੋਵੇਗਾ ਕਿ ਟਕਸਾਲੀ ਕਾਂਗਰਸੀਆਂ ਦੀ ਮੰਗ ਕਾਂਗਰਸ ਹਾਈ ਕਮਾਂਡ ਪੂਰੀ ਕਰਦੀ ਹੈ ਜਾਂ ਉਨ੍ਹਾਂ ਦੀਆਂ ਉਮੀਦਾਂ ਦੇ ਉਲਟ ਕਾਂਗਰਸੀ ਉਮੀਦਵਾਰ ਕਾਂਗਰਸ ਪਾਰਟੀ ਵੱਲੋਂ ਐਲਾਨਿਆ ਜਾਵੇਗਾ।
Advertisement
Advertisement
Advertisement
Advertisement
Advertisement
error: Content is protected !!