ਵੱਡੇ ਆਗੂਆ ਤੇ ਅਧਿਕਾਰੀਆ ਨੂੰ ਗੱਫੇ, ਮੁਲਾਜ਼ਮਾਂ ਨੂੰ ਧੱਕੇ
ਪ੍ਰਤੀਕ ਸਿੰਘ ਬਰਨਾਲਾ 20 ਅਪ੍ਰੈਲ 2020
ਅੱਜ ਟੈਕਨੀਕਲ ਮਕੈਨੀਕਲ ਇੰਪਲਾਈਜ਼ ਯੂਨੀਅਨ ਬਰਨਾਲਾ ਦੀ ਮੀਟਿੰਗ ਵੀਡੀਓ ਕਾਨਫ਼ਰੰਸ ਰਾਹੀ ਹੋਈ ਜਿਸ ਦੀ ਪ੍ਰਧਾਨਗੀ ਮਹਿਮਾ ਸਿੰਘ ਢਿੱਲੌਂ ਨੇ ਕੀਤੀ। ਮੀਟਿੰਗ ਦੀ ਇਕੱਤਰਤਾ ਵਿੱਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜੋ ਸਰਕਾਰ ਦੀਆ ਕਰੋਨਾ ਮਹਾਂਮਾਰੀ ਨਾਲ ਫ਼ੈਲੇ ਆਰਥਿਕ ਸੰਕਟ ਨੂੰ ਨਜਿੱਠਣ ਲਈ ਸਮੁੱਚੇ ਮੁਲਾਜਮਾਂ ਦੀਆ ਤਨਖਾਹਾਂ ਵਿਚੋਂ 30,20,10% ਦੀ ਕਟੌਤੀ ਕਰਨ ਦੀਆ ਗੋਂਦਾ ਗੁੰਦੀਆਂ ਜਾ ਰਹੀਆ ਹਨ ਉਸ ਦਾ ਜਥੇਬੰਦੀ ਵਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ। ਜਲ ਸਪਲਾਈ ਦੇ ਕਾਮਿਆਂ ਵਲੋਂ ਕਰਫ਼ਿਊ ਦੌਰਾਨ ਲੋਕਾਂ ਨੂੰ ਸਵੱਛ ਪਾਣੀ ਮੁਹਈਆ ਕਰਵਾਇਆ ਜਾ ਰਿਹਾ ਹੈ ਅਤੇ ਹੋਰ ਵੱਖੋ ਵੱਖਰੇ ਮਹਿਕਮਿਆਂ ਦੇ ਕਰਮਚਾਰੀਆਂ ਵੱਲੋਂ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਸਰਕਾਰ ਵਲੋਂ ਆਪਣੇ ਮੰਤਰੀਆਂ , ਵਿਧਾਇਕਾ, ਓ.ਐਸ.ਡੀ , ਗੈਰ ਜਰੂਰੀ ਚੈਅਰਮੈਨਾ ਅਤੇ ਨਿੱਜੀ ਸਲਾਹਕਾਰ ਆਦਿ ਨੂੰ ਤਨਖਾਹਾਂ ਅਤੇ ਪੈਨਸ਼ਨਾਂ ਰਾਹੀਂ ਖਜਾਨੇ ਚੋ ਗੱਫੇ ਦਿੱਤੇ ਜਾ ਰਹੇ ਹਨ। ਦੂਜੇ ਪਾਸੇ ਪੰਜਾਬ ਦੇ ਆਈਏਐਸ, ਆਈਪੀਐਸ ਸੱਤਵਾਂ ਤਨਖਾਹ ਕਮਿਸ਼ਨ ਅਤੇ ਜਨਵਰੀ 2020 ਤਕ ਸਾਰੇ ਡੀ.ਏ ਲੈਕੇ ਪਹਿਲਾਂ ਹੀ ਵੱਧ ਤਨਖਾਹਾਂ ਲੈ ਰਹੇ ਹਨ ਜਦੋਂ ਕਿ ਪੰਜਾਬ ਦੇ ਮੁਲਾਜ਼ਮਾਂ ਦਾ 25% ਡੀ.ਏ ਢਾਈ ਸਾਲਾਂ ਤੋਂ ਸਰਕਾਰ ਨੇ ਜਾਰੀ ਨਹੀਂ ਕੀਤਾ ਅਤੇ ਪਿਛਲੇ 142 ਮਹੀਨਿਆਂ ਦਾ ਬਕਾਇਆ ਵੀ ਖੜ੍ਹਾ ਹੈ। ਵੱਡੇ ਆਗੂਆ ਤੇ ਅਧਿਕਾਰੀਆ ਨੂੰ ਖ਼ਜ਼ਾਨੇ ਚੋ ਗੱਫੇ, ਮੁਲਾਜ਼ਮਾਂ ਨੂੰ ਤਨਖ਼ਾਹ ਲੈਣ ਲਈ ਖਾਣੇ ਪੈ ਰਹੇ ਧੱਕੇ ।
ਮੀਟਿੰਗ ਵਿਚ ਜਰਨਲ ਸਕੱਤਰ ਖੁਸ਼ਮਿੰਦਰ ਪਾਲ , ਦਰਸ਼ਨ ਜੈਤੋ, ਸੁਖਜੀਤ ਜਿਓੰਦ, ਹਰਪਾਲ ਸੁਖਪੁਰ, ਮਨੀਸ਼ ਕੁਮਾਰ, ਅਤੇ ਜਸਪਾਲ ਚੀਮਾ ਆਦਿ ਹਾਜਰ ਹੋਏ।