ਨਜਾਇਜ ਸਬੰਧਾਂ ਚ, ਅੜਿੱਕਾ ਬਣੇ ਸੌਹਰੇ ਦਾ ਜਵਾਈ ਨੇ ਕੀਤਾ ਕਤਲ

Advertisement
Spread information

ਕਾਤਿਲ ਤੇ ਉਹ ਦਾ ਸਾਥ ਦੇਣ ਵਾਲੀ ਔਰਤ ਕਾਬੂ

ਅਸ਼ੋਕ ਵਰਮਾ ਮਾਨਸਾ,20 ਅਪ੍ਰੈਲ 2020
ਥਾਣਾ ਜੋਗਾ ਦੇ ਪਿੰਡ ਅਲੀਸ਼ੇਰ ਕਲਾਂ ਵਿਖੇ ਬੀਤੀ ਰਾਤ ਬਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰੂੜੇਕੇ ਕਲਾਂ ਨੇ ਆਪਣੀ ਸਾਲੇਹਾਰ ਸੁਖਪ੍ਰੀਤ ਕੌਰ ਨਾਲ ਕਥਿਤ ਨਜਾਇਜ ਸਬੰਧਾਂ ’ਚ ਅੜਿੱਕਾ ਬਣੇ ਆਪਣੇ ਸਹੁਰੇ ਬੰਤਾ ਸਿੰਘ ਪੁੱਤਰ ਬਚਨ ਸਿੰਘ ਵਾਸੀ ਅਲੀਸ਼ੇਰ ਕਲਾਂ ਨੂੰ ਕਤਲ ਕਰ ਦਿੱਤਾ। ਇਸ ਮੌਕੇ ਮੁਲਜਮ ਦੁਆਰਾ ਆਪਣੇ ਸਾਲੇ ਗੁਰਪਰੀਤ ਸਿੰਘ ਤੇ ਕਿਰਚ ਨਾਲ ਕਾਤਲਾਨਾ ਹਮਲਾ ਕੀਤਾ ਗਿਆ, ਜਿਸ ਨੂੰ ਗੰਭੀਰ ਜਖਮੀ ਹਾਲਤ ਹਸਪਤਾਲ ਭਰਤੀ ਕਰਵਾਇਆ ਗਿਆ । ਮੁਲਜਮ ਵਾਰਦਾਤ ਕਰਨ ਉਪਰੰਤ ਫਰਾਰ ਹੋਣ ’ਚ ਸਫਲ ਹੋ ਗਿਆ। ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਵਾਰਦਾਤ ਵਿੱਚ ਸੁਖਪ੍ਰੀਤ ਕੌਰ ਨੇ ਵੀ ਉਸਦਾ ਸਾਥ ਦਿੱਤਾ ਸੀ। ਜਿਸ ਨੂੰ ਮੁਲਜਮ ਬਿੰਦਰ ਸਿੰੰਘ ਸਮੇਤ ਥਾਣਾ ਜੋਗਾ ਪੁਲਿਸ ਨੇਂ ਕੱੁਝ ਹੀ ਘੰਟਿਆਂ ’ਚ ਗਿ੍ਰਫਤਾਰ ਵੀ ਕਰ ਲਿਆ।
ਐਸ.ਐਸ.ਪੀ. ਨੇ ਦੱਸਿਆ ਗਿਆ ਕਿ ਥਾਣਾ ਜੋਗਾ ਚ, ਮਲਕੀਤ ਕੌਰ ਪਤਨੀ ਬੰਤਾ ਸਿੰਘ ਵਾਸੀ ਅਲੀਸ਼ੇਰ ਕਲਾਂ ਨੇ ਜਾਣਕਾਰੀ ਦਿੱਤੀ ਕਿ ਉਸਦਾ ਲੜਕੇ ਗੁਰਪਰੀਤ ਸਿੰਘ ਦੀ ਸ਼ਾਦੀ ਕਰੀਬ 11 ਸਾਲ ਪਹਿਲਾਂ ਸੁਖਪ੍ਰੀਤ ਕੌਰ ਪੁੱਤਰੀ ਗੁਰਚਰਨ ਸਿੰਘ ਵਾਸੀ ਝੁਨੀਰ ਨਾਲ ਅਤੇ ਮੁਦਈ ਦੀ ਲੜਕੀ ਰਾਣੀ ਕੌਰ ਦੀ ਸ਼ਾਦੀ ਕਰੀਬ 18-19 ਸਾਲ ਪਹਿਲਾਂ ਬਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰੂੜੇਕੇ ਕਲਾਂ ਨਾਲ ਹੋਈ ਸੀ। ਉਨ੍ਹਾਂ ਦੱਸਿਆ ਕਿ ਉਸ ਦੀ ਨੂੰਹ ਸੁਖਪ੍ਰੀਤ ਕੌਰ ਦੇ ਕਰੀਬ 4 ਸਾਲ ਤੋਂ ਉਸਦੇ ਜਵਾਈ ਬਿੰਦਰ ਸਿੰਘ ਨਾਲ ਕਥਿਤ ਨਜਾਇਜ ਸਬੰਧ ਚੱਲੇ ਆ ਰਹੇ ਸਨ । ਜਿੰਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਸਮਝਾਇਆ, ਪਰ ਉਹ ਬਾਜ ਨਹੀ ਆਏ। ਉਸਦਾ ਜਵਾਈ ਬਿੰਦਰ ਸਿੰਘ ਕਥਿਤ ਧਮਕੀਆ ਦਿੰਦਾ ਸੀ, ਅਤੇ ਉਸਦੀ ਨੂੰਹ ਸੁਖਪ੍ਰੀਤ ਕੌਰ ਵੀ ਉਸ ਦਾ ਸਾਥ ਦਿੰਦੀ ਸੀ।
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਕਰੀਬ 11.30 ਵਜੇ ਉਸਦਾ ਜਵਾਈ ਬਿੰਦਰ ਸਿੰਘ ਮੋਟਰਸਾਈਕਲ ‘ਤੇ ਕੇ ਉਨ੍ਹਾਂ ਦੇ ਘਰ ਆਇਆ, ਤਾਂ ਉਸਦੇ ਲੜਕੇ ਨੇ ਉਸ ਨੂੰ ਘਰ ਆਉਣ ਤੋਂ ਵਰਜਿਆ। ਫਿਰ ਉਸਦੇ ਜਵਾਈ ਬਿੰਦਰ ਸਿੰਘ ਅਤੇ ਲੜਕੇ ਗੁਰਪਰੀਤ ਸਿੰਘ ਵਿਚਕਾਰ ਤਕਰਾਰ ਹ ੋਗਈ। ਇਸ ਮੌਕੇ ਵੀ ਸੁਖਪ੍ਰੀਤ ਕੌਰ ਨੇ ਉਸ ਦੇ ਜਵਾਈ ਬਿੰਦਰ ਸਿੰਘ ਦਾ ਹੀ ਸਾਥ ਦਿੱਤਾ। ਫਿਰ ਬਿੰਦਰ ਸਿੰਘ ਨੇ ਉਸ ਦੇ ਲੜਕੇ ਦੀ ਛਾਤੀ ਅਤੇ ਪੇਟ ‘ਤੇ ਮਾਰ ਦੇਣ ਦੀ ਨੀਯਤ ਨਾਲ ਕਿਰਚ ਦੇ ਵਾਰ ਕੀਤੇ। ਜਦੋਂ ਉਸ ਦਾ ਪਤੀ ਬੰਤਾ ਸਿੰਘ ਬਚਾਅ ਲਈ ਅੱਗੇ ਆਇਆ ਤਾਂ ਬਿੰਦਰ ਸਿੰਘ ਨੇ ਕਿਰਚ ਉਸ ਦੇ ਪੇਟ ਵਿੱਚ ਮਾਰੀ। ਬਿੰਦਰ ਸਿੰਘ ਮੋਟਰਸਾਈਕਲ ‘ਤੇ ਸਵਾਰ ਹੋ ਕੇ ਹਥਿਆਰ ਸਮੇਤ ਮੌਕੇ ਤੋਂ ਭੱਜ ਗਿਆ ਅਤੇ ਉਸ ਦੇ ਪਤੀ ਬੰਤਾ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਗੁਰਪਰੀਤ ਸਿੰਘ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਕਤਲ ਦੀ ਰੰਜਿਸ਼ ਇਹ ਸੀ ਕਿ ਬਿੰਦਰ ਸਿੰਘ ਤੇ ਸੁਖਪ੍ਰੀਤ ਕੌਰ ਆਪਣੇ ਨਜ਼ਾਇਜ ਸਬੰਧਾਂ ਚ, ਅੜਿੱਕਾ ਬਣੇ ਗੁਰਪਰੀਤ ਸਿੰਘ ਅਤੇ ਸਹੁਰੇ ਬੰਤਾ ਸਿੰਘ ਨੂੰ ਰਸਤੇ ਤੋਂ ਹਟਾਉਣਾ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ ਮੁਦੈਲਾ ਦੇ ਬਿਆਨ ‘ਤੇ ਥਾਣਾ ਜੋਗਾ ’ਚ ਬਿੰਦਰ ਸਿੰਘ ਅਤੇ ਸੁਖਪ੍ਰੀਤ ਕੌਰ ਦੇ ਵਿਰੁੱਧ ਧਾਰਾ 302,307,34 ਮੁਕੱਦਮਾ ਦਰਜ਼ ਕੀਤਾ ਗਿਆ ਹੈ।
ਇਸ ਤਰਾਂ ਹੋਈ ਮੁਲਜਮਾਂ ਦੀ ਗ੍ਰਿਫਤਾਰੀ
ਸੱਤਪਾਲ ਸਿੰਘ ਡੀ.ਐਸ.ਪੀ.(ਫੋਰੈਸਿੰਕ ਸਾਇੰਸ ਅਤੇ ਹੋਮੀਸਾਈਡ) ਮਾਨਸਾ ਦੀ ਨਿਗਰਾਨੀ ਹੇਠ ਮੁਲਜਮਾਂ ਨੂੰ ਕਾਬੂ ਕਰਨ ਲਈ , ਪੁਲਿਸ ਟੀਮਾਂ ਬਣਾਈਆਂ ਗਈਆਂ ਅਤੇ ਮੁਕੱਦਮੇ ਦੀ ਵਿਗਿਆਨਕ ਢੰਗ ਤਰੀਕਿਆਂ ਨਾਲ ਤਫਤੀਸ਼ ਕੀਤੀ ਗਈ। ਮੁਲਜਮ ਨੂੰ ਗਿ੍ਰਫਤਾਰ ਕਰਨ ਵਿੱਚ ਵਿਲੇਜ ਪੁਲਿਸ ਅਫਸਰ ਅਤੇ ਪਿੰਡ-ਵਾਰਡ ਕਮੇਟੀ ਸਕੀਮ ਲਾਹੇਵੰਦ ਸਿੱਧ ਹੋਈ, ਜਿਨ੍ਹਾਂ ਦੀ ਸਹਾਇਤਾ ਨਾਲ ਪੁਲਿਸ ਨੇ ਬਿੰਦਰ ਸਿੰਘ ਅਤੇ ਉਸਦੀ ਸਾਥਣ ਸੁਖਪ੍ਰੀਤ ਕੌਰ ਨੂੰ ਉਸ ਦੇ ਘਰ ਵਿੱਚੋ ਗਿ੍ਰਫਤਾਰ ਕਰਕੇ ਦੋਸ਼ੀ ਬਿੰਦਰ ਸਿੰਘ ਵੱਲੋਂ ਵਰਤਿਆ ਗਿਆ ਮੋਟਰਸਾਈਕਲ ਅਤੇ ਤੇਜਧਾਰ ਹਥਿਆਰ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Advertisement
Advertisement
Advertisement
Advertisement
Advertisement
error: Content is protected !!