ਦੀਵਾਨੇ ਮੰਡੀ ਦੇ ਫੜ ਨੇ ਧਾਰਿਆ ਛੱਪੜ ਦਾ ਰੂਪ
ਗੁਰਸੇਵਕ ਸਿੰਘ ਸਹੋਤਾ ਮਹਿਲ ਕਲਾਂ 20 ਅਪ੍ਰੈਲ 2020
ਜਿੱਥੇ ਇੱਕ ਪਾਸੇ ਦੇਸ਼ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਦੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ,ਉੱਥੇ ਅੱਜ ਵਿਗੜੇ ਮੌਸਮ ਨੇ ਕਿਸਾਨਾਂ ਨੂੰ ਹੋਰ ਚਿੰਤਾ ਵਿੱਚ ਪਾ ਦਿੱਤਾ ਹੈ। ਜਿਲ੍ਹਹੇ ਦੇ ਪਿੰਡ ਨਰੈਣਗੜ ਸੋਹੀਆ,ਦੀਵਾਨੇ, ਗਹਿਲ ਚ ਬਰਸਾਤ ਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਪੱਕੀਆਂ ਕਣਕਾਂ ਤੇ ਉਨ੍ਹਾਂ ਦੀਆਂ ਉਮੀਦਾਂ ਅੱਜ ਪਾਣੀ ਫੇਰ ਕੇ ਰੱਖ ਦਿੱਤਾ ਹੈ। ਇਸ ਬੇਮੌਸਮੀ ਬਰਸਾਤ ਨਾਲ ਜਿੱਥੇ ਪੱਕੀ ਖੜ੍ਹੀ ਕਣਕ ਦੀ ਫ਼ਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਉੱਥੇ ਹੀ ਦੀਵਾਨੇ ਦੇ ਕੁੱਝ ਕਿਸਾਨ ਸੁਖਵਿੰਦਰ ਸਿੰਘ ਪੰਚ,ਲਖਵੀਰ ਲੱਖੀ,ਬਲਜੀਤ ਸਿੰਘ ਸਿੱਧੂ,ਚੰਦ ਸਿੰਘ, ਹਰਵਿੰਦਰ ਸਿੰਘ,ਪ੍ਰਧਾਨ ਹਰਜਿੰਦਰ ਸਿੰਘ ਆਦਿ ਕਿਸਾਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਇਸ ਸਮੇਂ ਅੰਨਦਾਤਾ ਕੋਰੋਨਾ ਵਾਇਰਸ ਦੀ ਕਰੋਪੀ ਨਾਲ ਜੂਝ ਰਿਹਾ ਹੈ । ਉੱਥੇ ਦੂਜੇ ਪਾਸੇ ਮੌਸਮ ਦੀ ਖ਼ਰਾਬੀ ਨੇ ਕਿਸਾਨਾਂ ਦੇ ਮੱਥੇ ਤੇ ਚਿੰਤਾ ਦੀ ਲਕੀਰਾਂ ਨੂੰ ਹੋਰ ਡੂੰਘਾ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਜੇਕਰ ਮੌਸਮ ਦੁਬਾਰਾ ਫਿਰ ਖਰਾਬ ਹੁੰਦਾ ਹੈ ਅਤੇ ਕਿਸਾਨਾਂ ਨੂੰ ਹੋਰ ਵੀ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਉਹਨਾਂ ਕਿਹਾ ਕਿ ਬਰਸਾਤ ਅਤੇ ਗੜੇਮਾਰੀ ਕਾਰਨ ਜਿਹੜੀ ਫਸਲ ਡਿੱਗ ਗਈ ਹੈ ਉਸਦਾ ਨਾਹੀ ਝਾੜ ਨਿਕਲੇਗਾ ਅਤੇ ਫਸਲ ਦੀ ਕਵਾਲਟੀ ਵੀ ਖਰਾਬ ਹੋ ਜਾਵੇਗੀ।ਇਸ ਬੇਮੌਸਮੀ ਬਰਸਾਤ ਨਾਲ ਦੀਵਾਨੇ ਮੰਡੀ ਦਾ ਫੜ ਛੱਪੜ ਦਾ ਰੂਪ ਧਾਰਨ ਕਰ ਗਿਆ ਅਤੇ ਮੀਂਹ ਕਾਰਨ ਕਣਕ ਦੀਆਂ ਬੋਰੀਆਂ ਤੇ ਖੁੱਲ੍ਹੀ ਪਈ ਕਣਕ ਦਾ ਨੁਕਸਾਨ ਹੋਇਆ ਹੈ। ਇਸ ਇਲਾਕੇ ਅੰਦਰ ਬੱਦਲ ਬਾਈ ਬਣੀ ਹੋਈ ਹੈ ਭਾਵੇਂ ਮੌਸਮ ਦੇ ਇਸ ਬਦਲਾਅ ਨਾਲ ਜਿੱਥੇ ਲੋਕਾਂ ਨੇ ਗਰਮੀ ਤੋਂ ਕੁਝ ਰਾਹਤ ਮਹਿਸੂਸ ਕੀਤੀ ਹੈ । ਉਥੇ ਦੂਜੇ ਪਾਸੇ ਕਿਸਾਨਾਂ ਦੇ ਚਿਹਰਿਆਂ ਤੇ ਉਦਾਸੀ ਵੀ ਛਾ ਗਈ ਹੈ।