ਬਰਨਾਲਾ ਚ, ਵੀ 2 ਪੱਤਰਕਾਰਾਂ ਤੇ ਰਿਟਾਇਰਡ ਥਾਣੇਦਾਰ ਤੇ ਉਹਦੇ ਪੁੱਤ ਨੇ ਕੀਤਾ ਜਾਨਲੇਵਾ ਹਮਲਾ

Advertisement
Spread information

ਰਿਟਾਇਰਡ ਥਾਣੇਦਾਰ ਤੇ ਉਸ ਦੇ ਬੇਟੇ ਸਣੇ 7 ਤੇ ਕੇਸ ਦਰਜ਼

*ਮੁਦਈ ਦੀ ਜੁਰਮ ਚ, ਵਾਧੇ ਲਈ ਦਿੱਤੀ ਅਰਜ਼ੀ ਵੀ ਐਸਐਚਉ ਨੇ ਅਗਲੀ ਕਾਰਵਾਈ ਲਈ ਤਫਤੀਸ਼ ਅਧਿਕਾਰੀ ਨੂੰ ਸੌਂਪੀ

ਮਨੀ ਗਰਗ ਬਰਨਾਲਾ 20 ਅਪ੍ਰੈਲ 2020

Advertisement

ਪੰਜਾਬੀ ਟ੍ਰਿਬਿਊਨ ਦੇ ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਤੇ ਉਥੋਂ ਦੇ ਇੱਕ ਐਸਐਚਉ ਵੱਲੋਂ ਕੀਤੇ ਹਮਲੇ ਦੀਆਂ ਖਬਰਾਂ ਦੀ ਹਾਲੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਬਰਨਾਲਾ ਚ, ਵੀ ਇੱਕ ਰਿਟਾਇਰਡ ਥਾਣੇਦਾਰ ਤੇ ਉਸ ਦੇ ਬੇਟੇ ਨੇ ਰਾਹ ਜਾਂਦੇ 2 ਪੱਤਰਕਾਰ ਭਰਾਵਾਂ ਤੇ ਤੇਜ਼ਧਾਰ ਹਥਿਆਰ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਪੱਤਰਕਾਰ ਦੁਆਰਾ ਦਿੱਤੀ ਸੂਚਨਾ ਦੇ ਅਧਾਰ ਤੇ ਝਗੜੇ ਵਾਲੀ ਥਾਂ ਪਹੁੰਚੇ ਡੀਐਸਪੀ ਰਾਜੇਸ਼ ਛਿੱਬਰ ਦੀ ਵਜ਼੍ਹਾ ਨਾਲ ਦੋਵੇਂ ਪੱਤਰਕਾਰ ਭਰਾਵਾਂ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।  ਪੁਲਿਸ ਨੇ ਪੱਤਰਕਾਰ ਹੇਮੰਤ ਰਾਏ ਗਰਗ ਦੀ ਸ਼ਿਕਾਇਤ ਤੇ ਰਿਟਾਇਰਡ ਥਾਣੇਦਾਰ ਤੇ ਉਸ ਦੇ ਬੇਟੇ ਸਣੇ 7 ਵਿਅਕਤੀਆਂ ਦੇ ਖਿਲਾਫ ਕੇਸ ਦਰਜ਼ ਕਰ ਦਿੱਤਾ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੱਤਰਕਾਰ ਹੇਮੰਤ ਰਾਏ ਗਰਗ ਪੁੱਤਰ ਸ੍ਰੀ ਲਾਜਪਤ ਰਾਏ ਗਰਗ, ਨਿਵਾਸੀ ਪੁਰਾਣਾ ਸਿਨੇਮਾ ਰੋਡ ਬਰਨਾਲਾ ਨੇ ਦੱਸਿਆ ਕਿ ਐਤਵਾਰ ਦੀ ਸਵੇਰੇ ਕਰੀਬ ਸਵਾ ਕੁ ਸੱਤ ਵਜੇ ਉਹ ਆਪਣੇ ਭਰਾ ਨਾਲ ਆਪਣੀ ਕਾਰ ਚ, ਸਵਾਰ ਹੋ ਕੇ ਰਾਮਗੜੀਆ ਰੋਡ ਤੋਂ ਰਾਧਾਸੁਆਮੀ ਗਲੀ ਵਿੱਚੋਂ ਦੀ ਹੋ ਕੇ ਆਪਣੇ ਘਰ ਵੱਲ ਆ ਰਹੇ ਸਨ । ਸਾਹਮਣਿਉ ਗਰੀਨ ਰੰਗ ਦੀ ਥਾਰ ਜੀਪ ਚ, ਰਿਟਾਇਰਡ ਥਾਣੇਦਾਰ ਜਸਵੰਤ ਸਿੰਘ ਦਾ ਬੇਟਾ ਇੰਦਰਜੀਤ ਸਿੰਘ ਆ ਰਿਹਾ ਸੀ। ਲੰਘਣ ਲਈ ਸਾਈਡ ਨਾ ਮਿਲਣ ਤੇ ਇੰਦਰਜੀਤ ਸਿੰਘ ਤੈਸ਼ ਚ, ਆ ਕੇ ਗਾਲੀ ਗਲੋਚ ਤੇ ਹੱਥੋਪਾਈ ਕਰਨ ਲੱਗਾ। ਫਿਰ ਉਸਦਾ ਪਿਤਾ ਜਸਵੰਤ ਸਿੰਘ ਵੀ ਮੋਟਰਸਾਈਕਲ ਤੇ ਉਥੇ ਪਹੁੰਚ ਗਿਆ। ਤੈਸ਼ ਚ, ਆਏ ਇੰਦਰਜੀਤ ਸਿੰਘ ਨੇ ਸਾਨੂੰ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਆਪਣੀ ਥਾਰ ਗੱਡੀ ਚੋਂ ਤੇਜ਼ਧਾਰ ਹਥਿਆਰ ਕੱਢ ਕੇ ਮੇਰੇ ਸਿਰ ਪਰ ਮਾਰਨ ਲਈ ਹਮਲਾ ਕੀਤਾ। ਜਿਸ ਨੂੰ ਮੌਕੇ ਤੇ ਮੌਜੂਦ ਮੇਰੇ ਭਰਾ ਨੇ ਅੱਗੋਂ ਹੋ ਕੇ ਰੋਕਣ ਦੀ ਕੋਸ਼ਿਸ ਕੀਤੀ ਤਾਂ ਇਹ ਹਥਿਆਰ ਪੁੱਠਾ ਹੋ ਕੇ ਮੇਰੇ ਬੁੱਲ ਨਾਲ ਖਹਿੰਦਾ ਹੋਇਆ , ਮੇਰੀ ਖੱਬੀ ਬਾਂਹ ਦੇ ਉਪਰਲੇ ਹਿੱਸੇ ਤੇ ਜੋਰ ਨਾਲ ਵੱਜਿਆ। ਜਿਸ ਨਾਲ ਮੇਰੇ ਖੱਬੇ ਪਾਸੇ ਬੁੱਲ ਅਤੇ ਬਾਂਹ ਤੇ ਸੱਟ ਲੱਗੀ। ਜੇਕਰ ਮੇਰਾ ਭਰਾ ਦੋਸ਼ੀ ਇੰਦਰਜੀਤ ਦਾ ਹਥਿਆਰ ਅੱਗੋਂ ਹੋ ਕੇ ਨਾ ਰੋਕਦਾ, ਤਾਂ ਦੋਸ਼ੀ ਨੇ ਮੈਨੂੰ ਸਿਰ ਤੇ ਵਾਰ ਕਰਕੇ ਜਾਨੋ ਮਾਰ ਦੇਣਾ ਸੀ। ਇਸ ਮੌਕੇ ਨਾਮਜਦ ਦੋਸ਼ੀ ਦੇ ਪਿਤਾ ਨੇ ਵੀ ਉਸ ਨੂੰ ਪੂਰੀ ਸ਼ਹਿ ਦਿੱਤੀ, ਕਿ ਅੱਜ ਇਹਨਾਂ ਨੂੰ ਸੁੱਕੇ ਨਾ ਜਾਣ ਦਿਉ। ਇਨ੍ਹਾਂ ਹੀ ਨਹੀਂ , ਦੋਸ਼ੀ ਇੰਦਰਜੀਤ ਸਿੰਘ ਨੇ ਫੋਨ ਕਰਕੇ ਆਪਣੇ ਹੋਰ 5 ਸਾਥੀਆਂ ਨੂੰ ਵੀ ਸਾਡੀ ਕੁੱਟਮਾਰ ਕਰਨ ਲਈ, ਮੌਕਾ ਪਰ ਬੁਲਾ ਲਿਆ। ਪੁਲਿਸ ਨੇ ਭਾਂਵੇ ਸਾਰੇ ਦੋਸ਼ੀਆਂ ਦੇ ਖਿਲਾਫ ਥਾਣਾ ਸਿਟੀ-1 ਬਰਨਾਲਾ ਵਿਖੇ ਮੁਕੱਦਮਾ ਨੰਬਰ-235 ਮਿਤੀ- 19 /4/ 2020 ਜੁਰਮ 323,341,506,148,149 ਆਈਪੀਸੀ ਦਰਜ਼ ਕਰ ਦਿੱਤਾ ਹੈ। ਪਰੰਤੂ ਦੋਸ਼ੀਆਂ ਦਾ ਮਹਿਕਮਾ ਪੁਲਿਸ ਚ, ਅਸਰ ਰਸੂਖ ਹੋਣ ਕਰਕੇ ਦੋਸ਼ੀਆਂ ਦੇ ਖਿਲਾਫ ਕਰਫਿਊ ਦੌਰਾਨ ਜਿਲ੍ਹਾ ਮਜਿਸਟ੍ਰੇਟ ਦੁਆਰਾ ਲਾਗੂ ਦਫਾ 144 ਸੀਆਰਪੀਸੀ ਦਾ ਕੀਤੀ ਉਲੰਘਣਾ ਕਰਨ ਦੇ ਬਾਵਜੂਦ ਜੁਰਮ 188 ਆਈਪੀਸੀ ਅਤੇ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਹਮਲਾ ਕਰਨ ਦੀ ਸੈਕਸ਼ਨ ਵੀ ਐਫਆਈਆਰ ਚ, ਆਇਦ ਨਹੀਂ ਕੀਤੀ। ਇਸ ਸਬੰਧੀ ਉਸ ਨੇ ਅੱਜ ਤਤੀਮਾ ਬਿਆਨ ਕਲਮਬੰਦ ਕਰਨ ਲਈ ਐਸਐਚਉ ਨੂੰ ਇੱਕ ਅਰਜੀ ਵੀ ਦਿੱਤੀ ਹੈ। ਉਨ੍ਹਾਂ ਪੁਲਿਸ ਦੇ ਆਲਾ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਜੁਰਮ ਦਾ ਵਾਧਾ ਕੀਤਾ ਜਾਵੇ। ਦੋਸ਼ੀ ਇੰਦਰਜੀਤ ਦਾ ਮੋਬਾਇਲ ਕਬਜ਼ੇ ਚ, ਲੈ ਕੇ ਉਸ ਵੱਲੋਂ ਝਗੜੇ ਸਮੇਂ ਫੋਨ ਕਰਕੇ ਮੌਕੇ ਪਰ ਬੁਲਾਏ ਹੋਰ ਪੰਜ ਦੋਸ਼ੀਆਂ ਦੀ ਕਾਲ ਡਿਟੇਲ ਲੈ ਕੇ ਉਨ੍ਹਾਂ ਦੀ ਸ਼ਿਨਾਖਤ ਕਰਕੇ ਉਨ੍ਹਾਂ ਨੂੰ ਵੀ ਗਿਰਫਤਾਰ ਕੀਤਾ ਜਾਵੇ। ਥਾਣਾ ਸਿਟੀ 1 ਦੇ ਐਸਐਚਉ ਜਗਜੀਤ ਸਿੰਘ ਨੇ ਕਿਹਾ ਕਿ ਹੇਮੰਤ ਰਾਏ ਗਰਗ ਦੀ ਅਰਜ਼ੀ, ਤਫਤੀਸ਼ ਅਧਿਕਾਰੀ ਥਾਣੇਦਾਰ ਸਤਵਿੰਦਰ ਪਾਲ ਸਿੰਘ ਨੂੰ ਅਗਲੀ ਯੋਗ ਕਾਨੂੰਨੀ ਕਾਰਵਾਈ ਲਈ ਦਿੱਤੀ ਗਈ ਹੈ।

 

Advertisement
Advertisement
Advertisement
Advertisement
Advertisement
error: Content is protected !!