*ਮੁੱਖ ਮੰਤਰੀ ਪੰਜਾਬ ਦੀ ਵਾਅਦਾ ਖਿਲਾਫ ਪਿੰਡ ਉੱਪਲੀ ਚ ਕੀਤੀ ਰੈਲੀ*
ਹਰਪ੍ਰੀਤ ਕੌਰ ਬਬਲੀ, ਸੰਗਰੂਰ , 16 ਦਸੰਬਰ 2021
ਪਿੰਡ ਉਪਲੀ (ਸੰਗਰੂਰ) ਵਿਖੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਵਾਅਦਾ ਖਿਲਾਫੀ ਵਿਰੁੱਧ ਰੈਲੀ ਕਰਨ ਤੋਂ ਬਾਅਦ ਯੂਨਿਟ ਕਮੇਟੀ ਦੀ ਚੋਣ ਕੀਤੀ ਗਈ। ਪਿੰਡ ਚ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੰਜੀਵ ਮਿੰਟੂ ਨੇ ਕਿਹਾ ਕਿ ਸਾਢੇ ਸਤਾਰਾਂ ਏਕੜ ਤੋਂ ਉੱਪਰ ਜ਼ਮੀਨ ਹੱਦਬੰਦੀ ਕਾਨੂੰਨ ਤਹਿਤ ਪਈ ਜ਼ਮੀਨ ਦੀਆਂ ਲਿਸਟਾਂ ਬਣਾਉਣ ਬਾਰੇ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਵੱਲੋਂ ਹਦਾਇਤਾਂ ਜਾਰੀ ਕਰਨ ਦੇ ਐਲਾਨ ਕਰਨ ਦੇ ਕੁੱਝ ਘੰਟਿਆਂ ਬਾਅਦ ਹੀ ਇੱਥੋਂ ਦੇ ਜਗੀਰਦਾਰਾਂ , ਸਾਮਰਾਜ ਦੇ ਦਲਾਲਾਂ ਅੱਗੇ ਝੁਕਦੇ ਹੋਏ ਚੁੱਪ ਚੁਪੀਤੇ ਐਲਾਨ ਵਾਪਸ ਲੈ ਲੈ ਲੈਣ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਰਾਜ ਭਾਗ ਦੇ ਉੱਪਰ ਕਾਬਜ਼ ਕੌਣ ਹਨ? ਜਿਲ੍ਹਾ ਸਕੱਤਰ ਬਿਮਲ ਕੌਰ, ਜਿਲ੍ਹਾ ਆਗੂ ਕਰਮਜੀਤ ਕੌਰ, ਅਮਰੀਕ ਸਿੰਘ ਨੇ ਕਿਹਾ ਕਿ ਰਾਸ਼ਨ ਕਾਰਡ ਚੋਂ ਕੱਟੇ ਨਾਮ ਅਤੇ ਨਵੇਂ ਰਾਸ਼ਨ ਕਾਰਡ ਬਣਵਾਉਣ , ਡੀਪੂ ਹੋਲਡਰਾਂ ਦੀ ਘਪਲੇਬਾਜੀਆਂ ਖਿਲਾਫ 20 ਦਸੰਬਰ ਨੂੰ ਡੀ. ਸੀ ਦਫਤਰ ਸੰਗਰੂਰ ਵਿਖੇ ਡੈਪੂਟੇਸ਼ਨ ਮਿਲਿਆ ਜਾਵੇਗਾ ।
ਇਸ ਤੋਂ ਇਲਾਵਾ ਪੰਜ ਪੰਜ ਮਰਲੇ ਪਲਾਟ ਰਾਸ਼ਨ ਕਾਰਡ ਕੱਟੇ ਨਾ ਬਹਾਲ ਕਰਵਾਉਣ, ਕਰਜ਼ਾ ਮੁਆਫੀ , ਕਰਜ਼ੇ ਸਬੰਧੀ ਸਹਿਕਾਰੀ ਸੁਸਾਇਟੀਆਂ ਦੇ ਮੈਂਬਰ ਬਣਾਉਣ ਆਦਿ ਦੀਆਂ ਮੰਗਾਂ ਮੰਨਕੇ ਉਸਨੂੰ ਅਮਲੀ ਰੂਪ ਚ ਲਾਗੂ ਨਾ ਕਰਨ ਤੱਕ ਸਾਫ਼ ਝਲਕਦਾ ਹੈ ਮੁੱਖ ਮੰਤਰੀ ਚਰਨਜੀਤ ਚੰਨੀ( ਹਾਥੀ ਦੇ ਦੰਦ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ) ਵੀ ਬਾਕੀਆਂ ਵਾਂਗ ਸਾਮਰਾਜੀ ਪੱਖੀ ਨੀਤੀਆਂ ਉੱਪਰ ਚੱਲ ਰਿਹਾ ਹੈ, ਚਿਹਰਾ ਬਦਲਣ ਨਾਲ ਰਾਜ ਭਾਗ ਨਹੀਂ ਬਦਲਦੇ ।