ਮੁੱਖ ਮੰਤਰੀ ਅਤੇ ਵਿਜੇਇੰਦਰ ਸਿੰਗਲਾ ਵੱਲੋ ਰੱਖੇ ਨੀਂਹ ਪੱਥਰ ਸਿਰਫ ਚੋਣਾਂ ਲਈ ਦਿਖਾਵੇਬਾਜੀ-ਨਰਿੰਦਰ ਕੌਰ ਭਰਾਜ
ਹਰਪ੍ਰੀਤ ਕੌਰ ਬਬਲੀ , ਸੰਗਰੂਰ , 16 ਦਸੰਬਰ 2021
ਬੀਤੀ ਦਿਨੀਂ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਵਿਜੇਇੰਦਰ ਸਿੰਗਲਾ ਵੱਲੋ ਸੰਗਰੂਰ ਵਿਖੇ ਰੱਖੇ ਗਏ ਨੀਂਹ ਪੱਥਰਾਂ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆ ਸੰਗਰੂਰ ਤੋਂ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਇਹ ਨੀਂਹ ਪੱਥਰ ਸਿਰਫ ਆਉਣ ਵਾਲੀਆ ਚੋਣਾਂ ਲਈ ਦਿਖਾਵੇਬਾਜੀ ਹਨ ਜੇਕਰ ਵਿਜੇਇੰਦਰ ਸਿੰਗਲਾ ਅਤੇ ਪੰਜਾਬ ਸਰਕਾਰ ਸੰਗਰੂਰ ਪ੍ਰਤੀ ਇਹਨੇ ਹੀ ਫਿਕਰਮੰਦ ਸਨ ਤਾਂ ਬੀਤੇ ਪੰਜ ਸਾਲ ਵਿੱਚ ਇਹ ਪ੍ਰਜੈਕਟ ਕਿਉ ਨਹੀ ਆਏ ਅਤੇ ਸੁਰੂ ਕਿਉ ਨਹੀ ਹੋਏ।
ਉਨ੍ਹਾ ਕਿਹਾ ਕਿ ਇਹ ਐਲਾਨ ਮੁੱਖ ਮੰਤਰੀ ਚੰਨੀ ਦੇ ਬਾਕੀ ਐਲਾਨਾ ਦੀ ਤਰ੍ਹਾ ਹੀ ਹਨ ਜੋ ਸਿਰਫ ਕਾਗਜੀ ਹਨ ਜਮੀਨੀ ਨਹੀ ਉਨ੍ਹਾ ਕਿਹਾ ਕਿ ਇਹ ਨੀਂਹ ਪੱਥਰ ਸਿਰਫ ਵੱਡੇ ਵੱਡੇ ਹੋਰਡਿੰਗ ਬੋਰਡ ਲਗਵਾਉਣ ਲਈ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਪੰਜਾਬ ਸਰਕਾਰ ਵੱਲੋ ਜਲਦਬਾਜੀ ਵਿੱਚ ਰੱਖੇ ਜਾ ਰਹੇ ਹਨ ਕਿਉਕਿ ਇਹੋ ਨੀਂਹ ਪੱਥਰਾਂ ਦੀ ਸਿਆਸਤ ਪਿਛਲੀਆ ਚੋਣਾਂ ਵਿੱਚ ਅਕਾਲੀ ਦਲ ਨੇ ਵੀ ਕੀਤੀ ਸੀ ਪਰ ਲੋਕਾਂ ਨੂੰ ਕਿਸੇ ਨੀਂਹ ਪੱਥਰ ਨੇ ਕੋਈ ਸਹੂਲਤ ਨਹੀ ਦਿੱਤੀ।
ਸੰਗਰੂਰ ਦੀ ਰੈਲੀ ਦੌਰਾਨ ਬੇਰੁਜਗਾਰਾਂ ਤੇ ਹੋਏ ਤਸ਼ੱਸਦ ਬਾਰੇ ਵੀ ਉਨ੍ਹਾ ਸਰਕਾਰ ਦੀ ਨਿੰਦਿਆ ਕਰਦਿਆ ਕਿਹਾ ਕਿ ਘਰ ਘਰ ਨੌਕਰੀ ਦੇਣ ਵਾਲੀ ਸਰਕਾਰ ਪੰਜਾਬ ਦੇ ਨੋਜਵਾਨਾਂ ਨੂੰ ਰੁਜਗਾਰ ਦੇਣ ਵਿੱਚ ਫੇਲ੍ਹ ਰਹੀ ਹੈ ਉਨ੍ਹਾ ਕਿਹਾ ਕਿ ਪਹਿਲਾ ਵੀ ਵਿਜੇਇੰਦਰ ਸਿੰਗਲਾ ਬੇਰੁਜਗਾਰਾਂ ਤੇ ਤਸ਼ੱਸਦ ਕਰਦੇ ਹੋਏ ਗੰਦੀ ਸਬਦਾਬਲੀ ਵਰਤਦੇ ਰਹੇ ਹਨ ਅਤੇ ਕੱਲ੍ਹ ਵੀ ਬੇਰੁਜਗਾਰਾਂ ਤੇ ਬਹੁਤ ਤਸ਼ੱਸਦ ਕੀਤਾ ਗਿਆ ਜੋ ਕਿ ਅਤਿ ਨਿੰਦਣਯੋਗ ਹੈ।
ਉਨ੍ਹਾ ਕਿਹਾ ਕਿ ਖੁਦ ਨੂੰ ਆਮ ਦੱਸਣ ਵਾਲੇ ਮੁੱਖ ਮੰਤਰੀ ਚੰਨੀ ਲਈ ਸੰਗਰੂਰ ਵਿੱਚ ਜਗ੍ਹਾ ਜਗ੍ਹਾ ਬਣੇ ਹੈਲੀਪੈਡਾਂ ਨੇ ਦੱਸ ਦਿੱਤਾ ਕਿ ਉਹ ਕਿੰਨੇ ਆਮ ਹਨ।