ਬਰਨਾਲਾ ਦੇ ਲੋਕਾਂ ਨੇ ਫਿਰ ਦੁਹਰਾਇਆ ਇਤਿਹਾਸ, ਕਾਲਾ ਢਿੱਲੋਂ ਬਣੇ ਐਮ ਐਲ ਏ

Advertisement
Spread information

ਕਾਲਾ ਢਿੱਲੋਂ ਨੇ ਸਰਕਾਰ ਨੂੰ 2157 ਵੋਟਾਂ ਨਾਲ ਪਛਾੜਿਆ 

ਰਘਬੀਰ ਹੈਪੀ, ਬਰਨਾਲਾ 23 ਨਵੰਬਰ 2024

  ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚ ਲੋਕਾਂ ਨੇ ਇੱਕ ਵਾਰ ਫਿਰ ਤੋਂ ਪੁਰਾਣਾ ਇਤਿਹਾਸ ਦੁਹਰਾਉਂਦਿਆਂ ਸਰਕਾਰ ਧਿਰ ਨੂੰ ਪਟਖਣੀ ਦੇ ਦਿੱਤੀ। ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਪ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ  2157 ਵੋਟਾਂ ਦੇ ਅੰਤਰ ਨਾਲ ਹਰਾ ਦਿੱਤਾ।

Advertisement

      ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ 28254 ,  ਆਪ ਦੇ ਹਰਿੰਦਰ ਸਿੰਘ ਧਾਲੀਵਾਲ ਨੂੰ 26097, ,ਭਾਜਪਾ ਦੇ ਕੇਵਲ ਸਿੰਘ ਢਿੱਲੋਂ 17958 ਅਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੂੰ 16899 ਅਤੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਨੂੰ  7900 ਵੋਟਾਂ ਪ੍ਰਾਪਤ ਹੋਈਆਂ ਹਨ। ਬਰਨਾਲਾ ਹਲਕੇ ਦੀਆਂ ਕੁੱਲ ਪੋਲ ਹੋਈਆਂ 99956 ਵੋਟਾਂ ਦੀ ਕਾਉਂਟਿੰਗ ਲਈ 16 ਟੇਬਲ ਲਗਾਏ ਗਏ ਸਨ।

Advertisement
Advertisement
Advertisement
Advertisement
Advertisement
error: Content is protected !!