ਕੋਵਿਡ 19 ਸੰਕਟ-ਬਰਨਾਲਾ ਤੇ ਪੱਟੀ ਹੋਣਗੀਆਂ ਸਪੈਸ਼ਲ ਏਕਾਂਤਵਾਸ ਜੇਲਾਂ

Advertisement
Spread information

ਦੋਵੇਂ ਜੇਲ੍ਹਾਂ ਕਰਵਾਈਆਂ ਖਾਲੀ,412 ਕੈਦੀ ਹੋਰ ਜੇਲ੍ਹਾਂ ਵਿੱਚ ਤਬਦੀਲ ਕੀਤੇ: ਜੇਲ੍ਹ ਮੰਤਰੀ ਰੰਧਾਵਾ

ਹੁਣ ਪੂਰੇ ਪੰਜਾਬ ਦੇ ਸਾਰੇ ਨਵੇਂ ਕੈਦੀ ਸਿਰਫ ਬਰਨਾਲਾ ਤੇ ਪੱਟੀ ਜੇਲ੍ਹ ਚ,ਹੀ ਭੇਜੇ ਜਾਣਗੇ: ਸੁਖਜਿੰਦਰ ਸਿਘ ਰੰਧਾਵਾ

ਬਰਨਾਲਾ ਜੇਲ੍ਹ ਦੇ 100 ਕੈਦੀ ਨਵੀਂ ਜੇਲ੍ਹ ਨਾਭਾ ਤੇ 202 ਕੈਦੀ ਜ਼ਿਲਾ ਜੇਲ੍ਹ ਬਠਿੰਡਾ ਅਤੇ ਪੱਟੀ ਸਬ ਜੇਲ੍ਹ ਦੇ 110 ਕੈਦੀ ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਭੇਜ਼ੇ

ਹਰਿੰਦਰ ਨਿੱਕਾ ਚੰਡੀਗੜ੍ਹ, 16 ਅਪਰੈਲ 2020

Advertisement

                 ਕੋਵਿਡ-19 ਸੰਕਟ ਦੇ ਮੱਦੇਨਜ਼ਰ ਸੂਬੇ ਦੀਆਂ ਜੇਲ੍ਹਾਂ ਵਿੱਚ ਇਹਤਿਆਤ ਵਰਤਣ ਲਈ ਪੰਜਾਬ ਸਰਕਾਰ ਨੇ ਅਹਿਮ ਕਦਮ ਚੁੱਕਦਿਆਂ ਬਰਨਾਲਾ ਤੇ ਪੱਟੀ ਜੇਲ੍ਹਾਂ ਨੂੰ ਏਕਾਂਤਵਾਸ ਜੇਲ੍ਹਾਂ ਐਲਾਨ ਦਿੱਤਾ ਹੈ। ਇਹ ਐਲਾਨ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਬਿਆਨ ਰਾਹੀਂ ਕੀਤਾ। ਰੰਧਾਵਾ ਨੇ ਦੱਸਿਆ ਕਿ ਬਰਨਾਲਾ ਤੇ ਪੱਟੀ ਜੇਲ੍ਹਾਂ ਵਿੱਚ ਬੰਦ 412 ਕੈਦੀਆਂ ਨੂੰ ਸੂਬੇ ਦੀਆਂ ਹੋਰਨਾਂ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਹਰ ਨਵੇਂ ਕੈਦੀ ਨੂੰ ਏਕਾਂਤਵਾਸ ਐਲਾਨੀਆਂ ਇਨ੍ਹਾਂ ਦੋਵਾਂ ਜੇਲ੍ਹਾਂ ਵਿੱਚ ਹੀ ਪੂਰੀ ਮੈਡੀਕਲ ਜਾਂਚ ਤੋਂ ਬਾਅਦ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਦਮ ਸੂਬੇ ਦੀਆਂ ਜੇਲ੍ਹਾਂ ਨੂੰ ਕੋਰੋਨਾ ਵਾਇਰਸ ਦੇ ਕਿਸੇ ਵੀ ਸੰਭਾਵੀ ਖਤਰੇ ਤੋਂ ਬਚਣ ਲਈ ਇਹਤਿਆਤ ਵਜੋਂ ਚੁੱਕਿਆ ਗਿਆ ਹੈ। ਜੇਲ੍ਹ ਮੰਤਰੀ ਰੰਧਾਵਾ ਨੇ ਹੋਰ ਖੁਲਾਸਾ ਕਰਦਿਆਂ ਦੱਸਿਆ ਕਿ ਬਰਨਾਲਾ ਜੇਲ੍ਹ ਦੇ 100 ਕੈਦੀ ਨਵੀਂ ਜੇਲ੍ਹ ਨਾਭਾ ਤੇ 202 ਕੈਦੀ ਜ਼ਿਲ੍ਹਾ ਜੇਲ੍ਹ ਬਠਿੰਡਾ ਅਤੇ ਪੱਟੀ ਸਬ ਜੇਲ੍ਹ ਦੇ 110 ਕੈਦੀ ਜ਼ਿਲਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਤਬਦੀਲ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ 412 ਕੈਦੀਆਂ ਨੂੰ ਚੈਕਅੱਪ ਕਰ ਕੇ ਤਬਦੀਲ ਕੀਤਾ ਗਿਆ। ਹੁਣ ਕੋਈ ਵੀ ਨਵਾਂ ਕੈਦੀ ਦੋਵੇਂ ਜੇਲ੍ਹਾਂ ਨੂੰ ਛੱਡ ਕੇ ਕਿਸੇ ਹੋਰ ਜੇਲ੍ਹ ਵਿੱਚ ਨਹੀਂ ਭੇਜਿਆ ਜਾਵੇਗਾ। ਏਕਾਂਤਵਾਸ ਐਲਾਨੀਆਂ ਬਰਨਾਲਾ ਤੇ ਪੱਟੀ ਜੇਲ੍ਹਾਂ ਵਿੱਚ ਆਉਣ ਵਾਲੇ ਨਵੇਂ ਕੈਦੀ ਨੂੰ ਕੋਵਿਡ-19 ਪ੍ਰੋਟੋਕਾਲ ਤੇ ਸਿਹਤ ਸਲਾਹਕਾਰਾਂ ਅਨੁਸਾਰ ਪੂਰੀ ਤਰ੍ਹਾਂ ਜਾਂਚ ਕਰ ਕੇ ਹੀ ਭੇਜਿਆ ਜਾਵੇਗਾ।

Advertisement
Advertisement
Advertisement
Advertisement
Advertisement
error: Content is protected !!