ਸਮੇਂ ਸਿਰ ਪੁਲਿਸ ਐਕਸ਼ਨ, ਨਸ਼ਿਆਂ ਖਿਲਾਫ਼ ਜੰਗ, ਟ੍ਰੈਫ਼ਿਕ ਸਮੱਸਿਆ ਦਾ ਹੱਲ ਪਹਿਲ ਦੇ ਤੌਰ ਤੇ ਕੀਤਾ ਜਾਵੇਗਾ :- ਐਸ.ਐਸ.ਪੀ ਅਲਕਾ ਮੀਨਾ
ਰਘਬੀਰ ਹੈਪੀ , ਬਰਨਾਲਾ, 18 ਅਕਤੂਬਰ 2021
ਜਿਲ੍ਹਾ ਪੁਲਿਸ ਨੂੰ ਦਿੱਤੀਆਂ ਗਈਆਂ ਸ਼ਿਕਾਇਤਾਂ ਵਿਚ ਤੁਰੰਤ ਐਕਸ਼ਨ, ਨਸ਼ਿਆਂ ਖਿਲਾਫ਼ ਸਿਰ ਤੋੜ ਜੰਗ ਅਤੇ ਵੱਖ-ਵੱਖ ਥਾਵਾਂ ਤੇ ਟ੍ਰੈਫ਼ਿਕ ਸਬੰਧੀ ਸਮੱਸਿਆਵਾਂ ਦਾ ਹੱਲ ਕਰਨਾ ਮੇਰੀ ਪਹਿਲ ਰਹੇਗੀ। ਇਹ ਦਾਅਵਾ।ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਨੇ ਆਪਣੀ ਪਲੇਠੀ ਪ੍ਰੈਸ ਬੈਠਕ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਆਮ ਜਨਤਾ ਅਤੇ ਪੁਲਿਸ ਵਿਚਕਾਰ ਚੰਗੇ ਸਬੰਧ ਬਨਾਉਣ ਨੂੰ ਤਰਜੀਹ ਦਿੰਦਿਆਂ ਸ਼੍ਰੀਮਤੀ ਅਲਕਾ ਮੀਨਾ ਨੇ ਬਰਨਾਲਾ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਪੁਲਿਸ ਥਾਣਿਆਂ ਵਿਚ ਔਰਤਾਂ ਅਤੇ ਬਜ਼ੁਰਗਾਂ ਸਬੰਧੀ ਸ਼ਿਕਾਇਤਾਂ ਨੁੰ ਤਰਜੀਹ ਦੇਕੇ ਹੱਲ ਕੀਤਾ ਜਾਵੇ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਦੇ ਦਰ ਆਮ ਜਨਤਾ ਲਈ ਹਮੇਸ਼ਾਂ ਹੀ ਖੁੱਲ੍ਹੇ ਹਨ। ਐਸ.ਐਸ.ਪੀ. ਅਲਕਾ ਮੀਨਾ ਆਪਣੇ ਦਫ਼ਤਰ ਵਿਖੇ ਹਰ ਕੰਮ ਵਾਲੇ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਆਮ ਜਨਤਾ ਨੂੰ ਮਿਲਣ ਲਈ ਉਪਲੱਬਧ ਹੋਣਗੇ।
ਸ਼੍ਰੀਮਤੀ ਮੀਨਾ 2010 ਬੈਚ ਦੀ ਆਈ.ਪੀ.ਐਸ. ਅਫ਼ਸਰ ਹਨ। ਬਰਨਾਲਾ ਵਿਖੇ ਤਾਇਨਾਤੀ ਤੋਂ ਪਹਿਲਾਂ ਉਹ ਏ.ਆਈ.ਜੀ ਇੰਟੈਲੀਜੈਂਸ ਅਤੇ ਕਪੂਰਥਲਾ, ਐਸ.ਬੀ.ਐਸ. ਨਗਰ ਅਤੇ ਫਤਹਿਗੜ੍ਹ ਵਿਖੇ ਬਤੌਰ ਐਸ.ਐਸ.ਪੀ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ।