ਬੇਰੁਜ਼ਗਾਰ ਸਾਂਝਾ ਮੋਰਚਾ ਦਾ ਰੁੱਖ ਮੁੜ ਮੋਤੀ ਮਹਿਲ ਨੂੰ
ਮੁੱਖ ਮੰਤਰੀ ਦੇਣ ਰੁਜ਼ਗਾਰ
ਹਰਪ੍ਰੀਤ ਕੌਰ ਬਬਲੀ ਸੰਗਰੂਰ 20 ਅਗਸਤ 2021
ਰੁਜ਼ਗਾਰ ਪ੍ਰਾਪਤੀ ਲਈ ਸਿੱਖਿਆ ਮੰਤਰੀ ਦੀ ਕੋਠੀ ਘੇਰ ਕੇ ਕਰੀਬ 235 ਦਿਨਾਂ ਤੋਂ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਨੇ 25 ਅਗਸਤ ਨੂੰ ਮੁੜ ਮੋਤੀ ਮਹਿਲ ਅੱਗੇ ਜਾ ਕੇ ਰੁਜ਼ਗਾਰ ਦੀ ਗੁਹਾਰ ਲਗਾਉਣ ਦਾ ਫੈਸਲਾ ਕੀਤਾਂ ਹੈ।ਬੇਰੁਜ਼ਗਾਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ,ਜਗਸੀਰ ਸਿੰਘ ਘੁਮਾਣ,ਕ੍ਰਿਸ਼ਨ ਸਿੰਘ ਨਾਭਾ ਅਤੇ ਹਰਜਿੰਦਰ ਸਿੰਘ ਝੁਨੀਰ ਨੇ ਕਿਹਾ ਕਿ ਸਿੱਖਿਆ ਮੰਤਰੀ ਹਰੇਕ ਮੀਟਿੰਗ ਵਿੱਚ ਬੇਰੁਜ਼ਗਾਰਾਂ ਨੂੰ ਭਰਤੀ ਕਰਨ ਦੇ ਐਲਾਨ ਤੋਂ ਟਾਲਾ ਵੱਟ ਰਹੇ ਹਨ।ਓਹਨਾ ਕਿਹਾ ਕਿ 15 ਅਗਸਤ ਨੂੰ ਸੰਗਰੂਰ ਡਿਪਟੀ ਕਮਿਸ਼ਨਰ ਦੀ ਕੋਠੀ ਵਿਚ ਘਿਰਾਓ ਮੌਕੇ ਸਿੱਖਿਆ ਮੰਤਰੀ ਨੇ ਇਹ ਕਹਿ ਕੇ ਖਹਿੜਾ ਛੁਡਵਾਇਆ ਸੀ ਕਿ 18 ਅਗਸਤ ਦੀ ਪੈਨਲ ਮੀਟਿੰਗ ਵਿੱਚ ਸਾਰੇ ਹੱਲ ਕੀਤੇ ਜਾਣਗੇ। ਪਰ ਅਫਸੋਸ ਕਿ ਮੀਟਿੰਗ ਮੌਕੇ ਕੋਈ ਵੀ ਮਸਲਾ ਹੱਲ ਨਹੀਂ ਕੀਤਾ।ਬੇਰੁਜ਼ਗਾਰਾਂ ਨੇ ਹਰੇਕ ਮੋੜ ਉੱਤੇ ਮੰਤਰੀ ਨੂੰ ਘੇਰਨ ਦਾ ਐਲਾਨ ਕੀਤਾ ਹੋਇਆ ਹੈ ਅਤੇ ਲਗਾਤਾਰ ਘਿਰਾਓ ਜਾਰੀ ਹਨ।ਓਹਨਾ ਕਿਹਾ ਕਿ 25 ਅਗਸਤ ਨੂੰ ਬੇਰੁਜ਼ਗਾਰ ਬਾਰਾਂ ਦਰੀ ਗਾਰਡਨ ਤੋ ਮਾਰਚ ਕਰਕੇ ਮੋਤੀ ਮਹਿਲ ਪਹੁੰਚਣਗੇ।
ਇਸ ਮੌਕੇ ਗਗਨਦੀਪ ਕੌਰ, ਮਨਪ੍ਰੀਤ ਕੌਰ, ਪ੍ਰੀਤ ਇੰਦਰ ਕੌਰ, ਅਮਨ ਸੇਖਾ, ਰਣਵੀਰ ਨਦਾਮਪੁਰ, ਬਲਕਾਰ ਮਘਾਣੀਆ, ਕੁਲਵੰਤ ਲੌਂਗੋਵਾਲ,ਤਰਲੋਚਨ ਸਿੰਘ,ਜਗਜੀਤ ਸਿੰਘ ਜੱਗੀ ਜੋਧਪੁਰ,ਕਰਮਜੀਤ ਸਿੰਘ,ਅਵਤਾਰ ਸਿੰਘ,ਅਲਕਾ ਰਾਣੀ,ਸਸ ਪਾਲ ਸਿੰਘ,ਰਣਬੀਰ ਸਿੰਘ,ਸਤਨਾਮ ਸਿੰਘ,ਸੰਦੀਪ ਮੋਫ਼ਰ ਅਤੇ ਗੁਰਸੰਤ ਸਿੰਘ ਆਦਿ ਹਾਜ਼ਰ ਸਨ।