ਪੰਜਾਬ ਸਰਕਾਰ ਗੰਨੇ ਦੇ ਬਕਾਇਆ ਦਾ  ਤੁਰੰਤ ਭੁਗਤਾਨ  ਕਰੇ; ਭਾਅ 400 ਰੁਪਏ ਫੀ ਕੁਇੰਟਲ ਤੈਅ ਕੀਤਾ ਜਾਵੇ : ਉਪਲੀ

Advertisement
Spread information

19 ਵਿਰੋਧੀ ਪਾਰਟੀਆਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਖੜ੍ਹਨ ਲਈ ਮਜ਼ਬੂਰ ਹੋਈਆਂ ; ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਉਭਾਰੀ : ਕਿਸਾਨ ਆਗੂ


ਪਰਦੀਪ ਕਸਬਾ  , ਬਰਨਾਲਾ:  21 ਅਗਸਤ, 2021

      ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 325ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਧਰਨੇ ਵਿੱਚ ਪੰਜਾਬ ਦੀਆਂ 32 ਜਥੇਬੰਦੀਆਂ ਵੱਲੋਂ ਜਲੰਧਰ ਜਿਲ੍ਹੇ ਵਿੱਚ ਗੰਨੇ ਦੀ ਲਾਹੇਵੰਦ ਭਾਅ ਲੈਣ ਲਈ ਅਤੇ ਬਕਾਇਆ ਦੇ ਭੁਗਤਾਨ ਲਈ ਲਾਏ ਧਰਨੇ ਦਾ ਮੁੱਦਾ ਭਾਰੂ ਰਿਹਾ। ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਗੰਨੇ ਦਾ ਭਾਅ ਨਹੀਂ ਵਧਾਇਆ ਗਿਆ।

Advertisement

ਆਗੂਆਂ ਨੇ ਕਿਹਾ ਕਿ ਗੰਨੇ ਦੇ ਭਾਅ  ਵਿੱਚ  ਮਹਿਜ਼ 15 ਰੁਪਏ ਦਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਇਸ ਭਾਅ ਨਾਲ ਫਸਲ ਦੀ ਲਾਗਤ ਵੀ ਪੂਰੀ ਨਹੀਂ ਹੁੰਦੀ। ਸਾਡੇ ਗੁਆਂਢੀ ਸੂਬੇ ਹਰਿਆਣਾ ਵਿੱਚ ਗੰਨੇ ਦਾ ਮੁੱਲ 358 ਰੁਪਏ ਪ੍ਰਤੀ ਕੁਇੰਟਲ ਹੈ। ਪੰਜਾਬ ਦੇ ਕਿਸਾਨ 400 ਰੁਪਏ ਦੀ ਮੰਗ ਪੂਰੀ ਕਰਵਾਏ ਬਗੈਰ ਧਰਨਾ ਨਹੀਂ ਚੁੱਕਣਗੇ। ਪੰਜਾਬ ਦੇ ਕਿਸਾਨਾਂ ਦੇ ਗੰਨੇ ਦਾ 200 ਕਰੋੜ ਦਾ  ਬਕਾਇਆ ਪਿਛਲੇ ਦੋ ਸਾਲ ਤੋਂ ਖੜ੍ਹਾ ਹੈ।  ਆਗੂਆਂ ਨੇ ਕਿਹਾ ਕਿ ਇਸ ਬਕਾਇਆ ਦਾ ਭੁਗਤਾਨ ਤੁਰੰਤ ਕੀਤਾ ਜਾਵੇ ਵਰਨਾ ਜਲੰਧਰ ਜਿਲ੍ਹੇ ਵਰਗੇ ਧਰਨੇ ਹੋਰ ਥਾਂਈ ਵੀ ਲਾਏ ਜਾਣਗੇ।

   ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਬਾਬੂ ਸਿੰਘ ਖੁੱਡੀ ਕਲਾਂ, ਨਰੈਣ ਦੱਤ, ਚਰਨਜੀਤ ਕੌਰ, ਹਰਜੀਤ ਸਿੰਘ ਸੰਘੇੜਾ, ਮੇਲਾ ਸਿੰਘ ਕੱਟੂ, ਗੁਰਨਾਮ ਸਿੰਘ ਠੀਕਰੀਵਾਲਾ, ਬਲਵੀਰ ਕੌਰ ਕਰਮਗੜ੍ਹ, ਗੁਰਦੇਵ ਸਿੰਘ ਮਾਂਗੇਵਾਲ, ਮਨਜੀਤ ਕੌਰ ਖੁੱਡੀ ਕਲਾਂ, ਹਰਚਰਨ ਚੰਨਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੀਆਂ 19 ਸਿਆਸੀ ਪਾਰਟੀਆਂ ਨੇ 20 ਸਤੰਬਰ ਤੋਂ ਦਸ ਦਿਨ ਦਾ ਰੋਸ ਪ੍ਰਦਰਸ਼ਨਾਂ ਦਾ ਪ੍ਰੋਗਰਾਮ ਉਲੀਕਿਆ ਹੈ । ਆਪਣੀਆਂ ਮੰਗਾਂ ਦੇ ਚਾਰਟਰ ਵਿੱਚ  ਇਨ੍ਹਾਂ ਪਾਰਟੀਆਂ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਪ੍ਰਮੁੱਖਤਾ ਨਾਲ ਉਭਾਰਿਆ  ਹੈ।

ਸਿਆਸੀ ਪਾਰਟੀਆਂ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਆਪਣੇ ਏਜੰਡੇ ਦਾ ਹਿੱਸਾ ਬਣਾਉਣਾ ਸਾਡੀ ਇਖਲਾਕੀ ਜਿੱਤ ਹੈ। ਅਸੀਂ ਜਿੱਤ ਵੱਲ  ਵਧ ਰਹੇ ਹਾਂ ਅਤੇ ਸਾਡੀ ਹਮਾਇਤ ਦਾ ਘੇਰਾ ਦਿਨ- ਬਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ। ਇਹ ਪਾਰਟੀਆਂ ਸਾਡੀ ਜਥੇਬੰਦਕ ਤਾਕਤ ਕਾਰਨ ਹੀ ਸਾਡੀ ਗੱਲ ਕਰਨ ਲਈ ਮਜ਼ਬੂਰ ਹੋ ਰਹੀਆਂ ਹਨ । ਸਾਨੂੰ ਆਪਣਾ  ਇਹ ਏਕਾ ਤੇ ਜਥੇਬੰਦਕ ਤਾਕਤ ਨੂੰ ਹੋਰ ਵਿਸ਼ਾਲ ਤੇ ਮਜ਼ਬੂਤ ਕਰਨ ਦੀ ਜਰੂਰਤ ਹੈ।
ਅੱਜ ਨਰਿੰਦਰਪਾਲ ਸਿੰਗਲਾ ਤੇ ਜਸ਼ਨਦੀਪ ਕੌਰ ਠੀਕਰੀਵਾਲਾ ਨੇ ਕਵਿਤਾ ਤੇ ਗੀਤ ਸੁਣਾਇਆ।

Advertisement
Advertisement
Advertisement
Advertisement
Advertisement
error: Content is protected !!