ਤਿਉਹਾਰਾਂ ਦੇ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਫੂਡ ਸੇਫਟੀ ਫਿਰੋਜ਼ਪੁਰ ਵਿਭਾਗੀ ਅਧਿਕਾਰੀਆਂ ਵੱਲੋਂ ਤਲਵੰਡੀ ਭਾਈ ਅਤੇ ਜੀਰਾ ਵਿਖੇ ਮਠਿਆਈਆਂ ਦੀਆਂ ਦੁਕਾਨਾਂ ਦੀ ਕੀਤੀ ਗਈ ਚੈਕਿੰਗ
ਬੀ ਟੀ ਐੱਨ , ਫਿਰੋਜ਼ਪੁਰ 20 ਅਗਸਤ 2021
ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਸਵਲ ਸਰਜਨ, ਫਿਰੋਜ਼ਪਰ ਡਾ: ਰਜਿੰਦਰ ਅਰੌੜਾ ਦੇ ਦਿਸ਼ਾ ਨਿਰਦੇਸ਼ਾ ਅਧੀਨ ਡਾ:ਸੱਤਪਾਲ ਭਗਤ ਡੈਜੀਗਨੇਟਿਡ ਅਫਸਰ (ਫੂਡ ਸੇਫਟੀ) ਅਤੇ ਸ਼੍ਰੀ ਹਰਵਿੰਦਰ ਸਿੰਘ ਫੂਡ ਸੇਫਟੀ ਅਫਸਰ ਵੱਲੋਂ ਤਲਵੰਡੀ ਭਾਈ ਅਤੇ ਜੀਰਾ ਵਿਖੇ ਮਠਿਆਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਦੁਕਾਨਦਾਰਾਂ ਨੂੰ ਤਿਉਹਾਰ ਦੇ ਦਿਨਾਂ ਵਿੱਚ ਸਾਫ—ਸਫਾਈ ਅਤੇ ਗੁਣਵੱਤਾ ਭਰਪੂਰ ਸਮੱਗਰੀ ਤਿਆਰ ਕਰਨ ਦੇ ਆਦੇਸ਼ ਦਿੱਤੇ ।ਦੁਕਾਨਦਾਰਾਂ ਨੂੰ ਫੂਡ ਲਾਇੰਸਸ ਬਣਵਾਉਣ ਲਈ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਜਿਲ੍ਹੇ ਵਿੱਚ ਫੂਡ ਚੈਕਿੰਗ ਦੌਰਾਨ ਮਠਿਆਈਆਂ ਦੇ ਸੈਪਲ ਭਰੇ ਗਏ ਜਿਨ੍ਹਾਂ ਨੂੰ ਨਿਰੀਖਣ ਲਈ ਫੂਡ ਲੈਬਾਰਟਰੀ ਵਿਖੇ ਭੇਜ ਦਿੱਤਾ ਗਿਆ ਹੈ।
ਇਸ ਮੌਕੇ ਫੂਡ ਸੇਫਟੀ ਅਫਸਰ ਨੇ ਹਲਵਾਈਆਂ ਨੂੰ ਕਿਹਾ ਕਿ ਜਿਲ੍ਹੇ ਵਿੱਚ ਬਾਹਰ ਤੋਂ ਆ ਰਹੀਆਂ ਮਠਿਆਈਆਂ ਵਾਲੀਆਂ ਗੱਡੀਆਂ ਪਾਸੋ ਮਠਿਆਈ ਨਾ ਖਰੀਦੀ ਜਾਵੇ। ਉਨ੍ਹਾਂ ਕਿਹਾ ਕਿ ਮਠਿਆਈਆਂ ਜ਼ਿਲ੍ਹੇ ਦੇ ਦੁਕਾਨਦਾਰਾਂ ਤੋਂ ਖਰੀਦੀਆਂ ਜਾਣ ਤਾਂ ਜੋ ਆਉਣ ਵਾਲੇ ਤਿਉਹਾਰਾਂ ਦੇ ਸੀਜਨ ਵਿੱਚ ਜਿਲ੍ਹੇ ਦੀ ਆਮ ਜਨਤਾਂ ਨੂੰ ਚੰਗੀਆਂ ਅਤੇ ਗੁਣਵੱਤਾਂ ਤੇ ਖਰੀਆਂ ਉਤਰਦੀਆਂ ਮਠਿਆਈਆਂ ਹੀ ਖਾਣ ਨੂੰ ਮਿਲਣ। ਫੂਡ ਸੇਫਟੀ ਅਫਸਰ ਨੇ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਕਿਹਾ ਕਿ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਤਾਜਾ ਬਣੀਆਂ ਅਤੇ ਗੁਣਵੱਤਾ ਭਰਪੂਰ ਮਠਿਆਈਆਂ ਹੀ ਖਰੀਦਣ।