* ਲੈਬੋਰੇਟਰੀਆਂ ਸਵੇਰੇ 7 ਤੋਂ 10 ਅਤੇ ਕੈਮਿਸਟ ਦੁਕਾਨਾਂ ਸਵੇਰੇ 8 ਤੋਂ 10 ਵਜੇ ਤੱਕ ਖੁੱਲਣਗੀਆਂ
* ਦੁਕਾਨਾਂ ਅੱਗੇ ਸਮਾਜਿਕ ਦੂਰੀ ਲਈ 2-2 ਮੀਟਰ ਦੇ ਫਾਸਲੇ ’ਤੇ ਗੋਲ ਚੱਕਰ ਬਣਾਉੁਣੇ ਲਾਜ਼ਮੀ
ਸੋਨੀ ਪਨੇਸਰ ਬਰਨਾਲਾ, 12 ਅਪਰੈਲ 2020
ਜ਼ਿਲਾ ਮੈਜਿਸਟ੍ਰੇਟ ਬਰਨਾਲਾ ਵੱਲੋਂ ਜ਼ਿਲੇ ਵਿਚ ਮੈਡੀਕਲ ਟੈਸਟਾਂ ਵਾਸਤੇ ਲੈਬੋਰੇਟਰੀਆਂ ਅਤੇ ਦਵਾਈਆਂ ਵਾਲੀਆਂ ਦੁਕਾਨਾਂ ਖੋਲਣ ਦਾ ਸਮਾਂ ਤਬਦੀਲ ਕੀਤਾ ਗਿਆ ਹੈ।
ਜ਼ਿਲਾ ਮੈਜਿਸਟਰੇਟ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਪਣੇ ਹੁਕਮਾਂ ਵਿਚ ਕਿਹਾ ਕਿ ਜ਼ਿਲਾ ਵਾਸੀਆਂ ਦੀ ਸਹੂਲਤ ਲਈ ਮੈਡੀਕਲ ਟੈਸਟਾਂ ਵਾਸਤੇ ਲੈਬੋਰੇਟਰੀਆਂ ਦਾ ਖੁੱਲਣ ਦਾ ਸਮਾਂ ਸਵੇਰੇ 7 ਤੋਂ ਸਵੇਰੇ 10 ਵਜੇ ਤੱਕ ਹੋਵੇਗਾ, ਜਦਕਿ ਦਵਾਈਆਂ ਵਾਲੀਆਂ ਦੁਕਾਨਾਂ ਸਵੇਰੇ 8 ਤੋਂ ਸਵੇੇਰੇ 10 ਵਜੇ ਤੱਕ ਖੁੱਲੀਆਂ ਰਹਿਣਗੀਆਂ।
ਹੁਕਮਾਂ ਅਨੁਸਾਰ ਲੈਬੋਰੇਟਰੀਆਂ ਅਤੇ ਦਵਾਈ ਦੀਆਂ ਦੁਕਾਨਾਂ ’ਤੇ ਜਾਣ ਵਾਲੇ ਵਿਅਕਤੀਆਂ ਵਿਚ ਘੱਟੋ ਘੱਟ 2 ਮੀਟਰ ਦਾ ਫ਼ਾਸਲਾ ਯਕੀਨੀ ਬਣਾਇਆ ਜਾਵੇ ਅਤੇ ਇਸ ਵਾਸਤੇ ਸਬੰਧਤ ਕੈਮਿਸਟ ਆਪਣੀਆਂ ਦੁਕਾਨਾਂ ਅੱਗੇ 2-2 ਮੀਟਰ ਦੀ ਦੂਰੀ ਦੇ ਫ਼ਾਸਲੇ ’ਤੇ ਗੋਲ ਚੱਕਰ ਲਗਾਉਣ ਅਤੇ ਸਬੰਧਤ ਵਿਅਕਤੀਆਂ ਦੀ ਸੈਨੇਟਾਈਜ਼ੇਸ਼ਨ ਵੀ ਯਕੀਨੀ ਬਣਾਈ ਜਾਵੇ। ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।