ਪੁਲਿਸ ਨੇ ਅਪਰਾਧੀਆਂ ਤੇ ਕਸਿਆ ਸ਼ਿਕੰਜਾ- 2 ਦਿਨਾਂ ‘ਚ ਫੜੇ 11 ਦੋਸ਼ੀ

Advertisement
Spread information

ਕੇਬਲ ਤਾਰਾਂ ,ਕਬਾੜ ਅਤੇ ਮੋਬਾਈਲ ਚੋਰੀ ਕਰਨ ਵਾਲਿਆਂ ਦੀ ਫੜੋਫੜੀ ਤੇ ਲੱਗੀ ਪੁਲਿਸ


ਰਘਵੀਰ ਹੈਪੀ , ਬਰਨਾਲਾ 19 ਅਗਸਤ 2021 

ਐਸ.ਐਸਪੀ ਸ੍ਰੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਨੇ ਅਪਰਾਧੀਆਂ ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਕੇਬਲ ਤਾਰਾਂ, ਕਬਾੜ ਅਤੇ ਮੋਬਾਈਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 11 ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਹੈ। ਗਿਰਫਤਾਰ ਕੀਤੇ ਦੋਸ਼ੀਆਂ ਵਿੱਚ ਕੇਬਲ ਤਾਰ ਚੋਰ ਗਿਰੋਹ ਦਾ ਸਰਗਨਾ ਵੀ ਸ਼ਾਮਿਲ ਹੈ। ਇਹ ਜਾਣਕਾਰੀ ਐਸ.ਪੀ. ਪੀਬੀਆਈ ਜਗਵਿੰਦਰ ਸਿੰਘ ਚੀਮਾ ਨੇ ਮੀਡੀਆ ਨੂੰ ਦਿੱਤੀ। ਉਨਾਂ ਦੱਸਿਆ ਕਿ ਵੱਖ ਵੱਖ ਥਾਣਿਆਂ ਅਧੀਨ ਚੋਰੀ ਦੀਆਂ ਵੱਖ ਵੱਖ ਵਾਰਦਾਤਾਂ ਨੂੰ ਅੰਜਾਮ ਦੇ ਕੇ ਲੋਕਾਂ ਅੰਦਰ ਦਹਿਸ਼ਤ ਪੈਦਾ ਕਰਨ ਵਾਲੇ ਦੋਸ਼ੀ 11 ਦੋਸ਼ੀ ਫੜ੍ਹੇ ਜਾ ਚੁੱਕੇ ਹਨ। ਜਦੋਂ ਕਿ ਹੋਰਨਾਂ ਦੀ ਫੜੋਫੜੀ ਲਈ ਵੀ ਐਸ.ਐਸ.ਪੀ ਸ੍ਰੀ ਸੰਦੀਪ ਗੋਇਲ ਨੇ ਸਖਤ ਹੁਕਮ ਦਿੱਤੇ ਹੋਏ ਹਨ। ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਦੋਸ਼ੀਆਂ ਬਾਰੇ ਪੁਲਿਸ ਨੂੰ ਬੇਝਿਜਕ ਸੂਚਨਾ ਦੇਣ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।  

Advertisement

ਗਿਰਫਤਾਰ ਦੋਸ਼ੀਆਂ ਦੀ ਸੂਚੀ:-

 

Advertisement
Advertisement
Advertisement
Advertisement
Advertisement
error: Content is protected !!