ਪੱਤਰਕਾਰ ਯਾਦੂ ਭੁੱਲਰ ਦੀ ਨਿਵੇਕਲੀ ਪਹਿਲ ,ਲਾਇਬ੍ਰੇਰੀ ਨੂੰ 263 ਕਿਤਾਬਾਂ ਦੇ ਕੇ ਮਨਾਇਆ ਜਨਮ ਦਿਨ

Advertisement
Spread information

ਸੋਨੀ ਪਨੇਸਰ / ਰਵੀ ਸੈਣ ,ਬਰਨਾਲਾ 19 ਅਗਸਤ 2021

     ਪੰਜਾਬੀ ਜਾਗਰਣ ਦੇ ਜ਼ਿਲ੍ਹਾ ਇੰਚਾਰਜ਼ ਯਾਦਵਿੰਦਰ ਸਿੰਘ ਭੁੱਲਰ ਨੇ ਆਪਣੇ ਜਨਮ ਦਿਨ ਮੌਕੇ 265 ਕਿਤਾਬਾਂ ਨਗਰ ਕੌਂਸਲ ਬਰਨਾਲਾ ’ਚ ਬਹੁਪੱਖੀ ਬਣੀ ਨਵੀਂ ਰਾਮ ਸਰੂਪ ਅਣਖੀ ਲਾਇਬ੍ਰੇਰੀ ’ਚ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਭੇਂਟ ਕੀਤੀਆਂ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਔਲਖ ਰਾਮਨਵਾਸੀਆ ਨੇ ਕਿਹਾ ਕਿ ਅਜਿਹੇ ਉਪਰਾਲੇ ਜਿੱਥੇ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਦੇ ਹਨ, ਉੱਥੇ ਹੀ ਨਵੀਂ ਲਾਇਬ੍ਰੇਰੀ ’ਚ ਸਾਹਿਤ ਦੀ ਘਾਟ ਨੂੰ ਪੂਰਾ ਵੀ ਕਰਦੇ ਹਨ। ਨਗਰ ਕੌਂਸਲ ਦੇ ਕਾਮੇ, ਅਧਿਕਾਰੀਆਂ ਸਣੇ ਸਮੂਹ ਕੌਂਸਲਰਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਦੀ ਹਾਜ਼ਰੀ ’ਚ ਯਾਦਵਿੰਦਰ ਸਿੰਘ ਭੁੱਲਰ ਦਾ ਜਨਮ ਦਿਨ ਮਨਾਉਂਦਿਆਂ ਮੁਬਾਰਕਬਾਦ ਦਿੱਤੀ।

Advertisement

    ਇਸ ਮੌਕੇ ਕਾਰਜ ਸਾਧਕ ਅਫ਼ਸਰ ਮੋਹਿਤ ਸ਼ਰਮਾ ਨੇ ਮੁਬਾਰਕਬਾਦ ਦਿੰਦਿਆਂ ਵੱਖ-ਵੱਖ ਸਾਹਿਤਕਾਰਾਂ ਦੀਆਂ ਲਾਇਬ੍ਰੇਰੀ ’ਚ ਸ਼ੁਸੋਭਿਤ ਨਵੀਆਂ ਭੇਂਟ ਕੀਤੀਆਂ  ਪੁਸ਼ਤਕਾਂ ’ਤੇ ਉਸਤਤ ਕਰਦਿਆਂ ਕਿਹਾ ਕਿ ਜਿੱਥੇ ਬਰਨਾਲਾ ਸਾਹਿਤ ਦਾ ਮੱਕਾ ਹੈ, ਉੱਥੇ ਹੀ ਲਾਇਬ੍ਰੇਰੀ ’ਚ ਸਾਹਿਤ ਪੜ੍ਹਨ ਵਾਲਿਆਂ ਦੀ ਗਿਣਤੀ ਦਿਨ-ਬਾ-ਦਿਨ ਵਧ ਰਹੀ ਹੈ। ਆਪਣੇ ਜਨਮ ਦਿਨ ਮੌਕੇ ਲੇਖਕ ਤੇ ਪੱਤਰਕਾਰ ਯਾਦਵਿੰਦਰ ਸਿੰਘ ਭੁੱਲਰ ਵਲੋਂ ਪੁਸ਼ਤਕਾਂ ਭੇਂਟ ਕਰਨਾ ਇੱਕ ਸ਼ਲਾਘਾਯੋਗ ਕਾਰਜ ਹੈ। ਸੁਪਰਡੇਂਟ ਹਰਪ੍ਰੀਤ ਸਿੰਘ ਨੇ ਭੁੱਲਰ ਨੂੰ ਵਧਾਈ ਦਿੰਦਿਆਂ ਸਿਫ਼ਤ ਕੀਤੀ ਕਿ ਲੇਖਕ ਤੇ ਸੁਚੱਜਾ ਪੱਤਰਕਾਰਤਾ ਨੂੰ ਸਮਰਪਿਤ ਲਾਇਬ੍ਰੇਰੀ ਨੂੰ ਭੇਂਟ ਪੁਸਤਕਾਂ ਵੀ ਇੱਕ ਸਾਹਿਤਕ ਦਾ ਸਾਹਿਤਕਾਰ ਵਲੋਂ ਚੰਗਾ ਤੇ ਵੱਡਮੁੱਲ੍ਹਾ ਕਦਮ ਹੈ। ਬਰਨਾਲਾ ਪ੍ਰੈੱਸ ਕਲੱਬ ਦੇ ਪ੍ਰਧਾਨ ਅਸ਼ੀਸ ਸ਼ਰਮਾ ਨੇ ਕਿਹਾ ਕਿ ਲੇਖਕ ਤੇ ਪੱਤਰਕਾਰ ਯਾਦਵਿੰਦਰ ਸਿੰਘ ਭੁੱਲਰ ਦਾ ਇਹ ਇੱਕ ਚੰਗਾ ਉਪਰਾਲਾ ਹੈ। ਇਸ ਤੋਂ ਸੇਧ ਲੈ ਕੇ ਹੋਰਨਾਂ ਨੂੰ ਵੀ ਆਪਣੇ ਜਨਮ ਦਿਨ ਮੌਕੇ ਇਸ ਲਾਇਬ੍ਰੇਰੀ ਲਈ ਪੁਸਤਕਾਂ ਭੇਂਟ ਕਰਨੀਆਂ ਚਾਹੀਦੀਆਂ ਹਨ। ਕਲੱਬ ਦੇ ਸਾਬਕਾ ਪ੍ਰਧਾਨ ਤੇ ਦੈਨਿਕ ਭਾਸਕਰ ਦੇ ਜਿਲ੍ਹਾ ਇੰਚਾਰਜ ਚੇਤਨ ਸ਼ਰਮਾ ਐਡਵੋਕੇਟ ਨੇ ਵੀ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਰਨਾਲਾ ਨੇ ਜਿੱਥੇ ਬਹੁਤ ਸਾਹਿਤਕਾਰ ਪੈਦਾ ਕੀਤੇ ਹਨ, ਉੱਥੇ ਹੀ ਇਸ ਇਲਾਕੇ ’ਚ ਸਾਹਿਤ ਪੜ੍ਹਨ ਵਾਲਿਆਂ ਦੀ ਰੁਚੀ ਦਰ ਵੀ ਹਮੇਸ਼ਾ ਵਧੀ ਰਹੀ ਹੈ। ਬਰਨਾਲਾ ਨਗਰ ਕੌਂਸਲ ਦੀ ਲਾਇਬ੍ਰੇਰੀ ਨੇ ਇਸ ਘਾਟ ਨੂੰ ਪੂਰਾ ਕੀਤਾ ਹੈ। ਪੱਤਰਕਾਰ ਹੇਮੰਤ ਰਾਜੂ ਨੇ ਵੀ ਯਾਦਵਿੰਦਰ ਭੁੱਲਰ ਵਲੋਂ ਜਨਮ ਦਿਨ ’ਤੇ ਭੇਂਟ ਕੀਤੀਆਂ ਸੈਂਕੜੇ ਕਿਤਾਬਾਂ ਨੂੰ ਇੱਕ ਨਿਵੇਕਲੀ ਪਹਿਲ ਦੱਸਦਿਆਂ ਜਿੱਥੇ ਵਧਾਈ ਦਿੱਤੀ, ਉੱਥੇ ਹੀ ਹੋਰਨਾਂ ਨੂੰ ਅਜਿਹੇ ਖੁਸ਼ੀ ਦੇ ਮੌਕਿਆਂ ’ਤੇ ਅਜਿਹੇ ਕਾਰਜ਼ ਕਰਨ ਦਾ ਹੋਕਾ ਦਿੱਤਾ। ਬਰਨਾਲਾ ਪ੍ਰੈੱਸ ਕਲੱਬ ਦੇ ਜਰਨਲ ਸੈਕਟਰੀ ਬਘੇਲ ਸਿੰਘ ਧਾਲੀਵਾਲ ਨੇ ਭੁੱਲਰ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਪੁਸਤਕਾਂ ਭੇਂਟ ਕਰਨ ’ਤੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਵੀ ਇਸ ਤੋਂ ਸੇਧ ਲੈਣੀ ਚਾਹੀਦੀ ਹੈ। ਖੁਸ਼ੀ ਨੂੰ ਮਨਾਉਣ ਸਮੇਂ ਅਜਿਹੇ ਕਾਰਜ ਕਰਨ ’ਤੇ ਖੁਸ਼ੀ ਦਾ ਆਲਮ ਹੋਰ ਵੀ ਵੱਡਾ ਹੁੰਦਾ ਹੈ। ਇਸ ਸਮਾਗਮ ਦੇ ਮੰਚ ਸੰਚਾਲਨ ਗੋਬਿੰਦ ਬਾਂਸਲ ਨੇ ਵੀ ਸਮਾਗਮ ’ਚ ਹਾਜ਼ਰੀਨਾਂ ਦਾ ਧੰਨਵਾਦ ਕੀਤਾ।

   ਇਸ ਸਮਾਗਮ ’ਚ ਐਮਈ ਇੰਦਰਜੀਤ ਸਿੰਘ, ਜੇਈ ਨਿਖਲ ਕੌਸ਼ਲ, ਜੇਈ ਜਤਿੰਦਰ, ਹਰਬਖ਼ਸ ਸਿੰਘ, ਜਗਜੀਤ ਸਿੰਘ, ਦਵਿੰਦਰ ਸਿੰਘ, ਰਾਜੂ ਚੌਧਰੀ, ਹਰਦੀਪ ਸਿੰਘ ਜਾਗਲ, ਪੱਤਰਕਾਰ ਦਵਿੰਦਰ ਦੇਵ, ਕਲੱਬ ਦੇ ਖ਼ਜਾਨਚੀ ਕਰਨਪ੍ਰੀਤ ਧੰਦਰਾਲ, ਮਹਿਮੂਦ ਮਨਸੂਰੀ, ਅਮਨ, ਤੁਸ਼ਾਰ ਸ਼ਰਮਾ, ਮਨਿੰਦਰ ਸਿੰਘ, ਨਵਦੀਪ ਸੇਖਾ, ਜੱਸੀ ਸੰਗਰੂਰ, ਕਮਲਜੀਤ ਸਿੰਘ ਸੰਧੂ, ਵਰਜਿੰਦਰ ਗੋਇਲ, ਹਰਦੀਪ ਬੱਗੀ ਧਨੌਲਾ, ਚਿਰਾਗ ਬਾਂਸਲ ਆਦਿ ਵੀ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!