ਸਾਧ ਸੰਗਤ ਬਲਾਕ ਅੰਦਰ ਕਿਸੇ ਵੀ ਪਰਿਵਾਰ ਨੂੰ ਭੁੱਖੇ ਪੇਟ ਨਹੀ ਸੌਣ ਦੇਵੇਗੀ-ਭੰਗੀਦਾਸ ਸੁਖਚੈਨ ਸਿੰਘ
ਵਰਿੰਦਰ ਬੱਲੂ ਸਨੌਰ ,ਪਟਿਆਲਾ 6 ਅਪਰੈਲ 2020
ਕਰੋਨਾ ਵਾਈਰਸ ਕਾਰਨ ਬਣੀ ਗੰਭੀਰ ਸਥਿਤੀ ਦੇ ਚਲਦਿਆਂ ਅੱਜ ਸਨੌਰ ਬਲਾਕ ਦੀ ਸਾਧ ਸੰਗਤ ਵੱਲੋਂ ਬਲਾਕ ਦੇ 26 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਰਾਸਨ ਵੰਡਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਬਲਾਕ ਸਨੌਰ ਦੇ ਬਲਾਕ ਭੰਗੀਦਾਸ ਸੁਖਚੈਨ ਸਿੰਘ ਅਤੇ ਪੰਦਰਾਂ ਮੈਬਰ ਜਰਨੈਲ ਸਿੰਘ ਨੇ ਦੱਸਿਆ ਕਿ ਕਰੋਨਾ ਵਾਈਰਸ ਕਾਰਨ ਹੋਏ ਲੋਕਡਾਊਨ ਕਾਰਨ ਮਜਦੂਰ ਪਰਿਵਾਰਾਂ ਦੇ ਕੰਮਕਾਰ ਵੀ ਠੱਪ ਹੋ ਗਏ ਹਨ । ਜਿਸ ਕਾਰਨ ਬਲਾਕ ਦੇ 26 ਦੇ ਕਰੀਬ ਲੋੜਵੰਦ ਪਰਿਵਾਰਾਂ ਨੇ ਬਲਾਕ ਦੀ ਜਿੰਮੇਵਾਰ ਕਮੇਟੀ ਕੋਲ ਰਾਸਨ ਲਈ ਪਹੁੰਚ ਕੀਤੀ ਸੀ ਜਿਸ ਤੇ ਅਮਲ ਕਰਦਿਆ ਅੱਜ ਬਲਾਕ ਦੀ ਸਾਧ ਸੰਗਤ ਅਤੇ ਜਿੰਮੇਵਾਰ ਕਮੇਟੀ ਵੱਲੋਂ ਅੱਜ ਬਲਾਕ ਦੇ ਵੱਖ ਵੱਖ ਪਿੰਡਾਂ ਦੇ 26 ਲੋੜਵੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸਨ ਦੇ ਕੇ ਇਸ ਅੋਖੇ ਸਮੇ ਵਿੱਚ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਗਈ ਇਸ ਮੋਕੇ ਬਲਾਕ ਦੇ ਜਿੰਮੇਵਾਰਾਂ ਵੱਲੋਂ ਦੱਸਿਆ ਗਿਆ ਕਿ ਸਾਧ ਸੰਗਤ ਪਹਿਲਾ ਵੀ ਲਗਾਤਾਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮਹੁੱਇਆ ਕਰਵਾ ਰਹੀ ਹੈ।ਪਰ ਹੁਣ ਕਰੋਨਾਂ ਵਾਂਈਰਸ ਕਾਰਨ ਇਹਨਾਂ ਲੋੜਵੰਦ ਪਰਿਵਾਰਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜਿਸ ਲਈ ਬਲਾਕ ਦੀ ਸਾਧ ਸੰਗਤ ਅਤੇ ਜਿੰਮੇਵਾਰ ਇਸ ਸੇਵਾ ਲਈ ਪੂਰੀ ਤਰ੍ਹਾ ਨਾਲ ਤਿਆਰ ਹਨ। ਪੂਜਨੀਕ ਹਜੂਰ ਪਿਤਾ ਡਾ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਦੀ ਸਿੱਖਿਆ ਤੇ ਚਲਦਿਆ ਸਾਧ ਸੰਗਤ ਬਲਾਕ ਅੰਦਰ ਕਿਸੇ ਵੀ ਪਰਿਵਾਰ ਨੂੰ ਭੁੱਖੇ ਪੇਟ ਨਹੀ ਸੋਣ ਦੇਵੇਗੀ ਅਤੇ ਬਲਾਕ ਦੀ ਸਾਧ ਸੰਗਤ ਡੇਰਾ ਸੱਚਾ ਸੋਦਾ ਦੀ ਮੈਨੇਜਮੈਟ ਕਮੇਟੀ ਦੇ ਆਦੇਸ ਅਨੁਸਾਰ ਹਰ ਪ੍ਰਕਾਰ ਦੀ ਸੇਵਾ ਲਈ ਚੋਵੀ ਘੰਟੇ ਤਿਆਰ ਹੈ।ਇਸ ਮੋਕੇ ਬਲਾਕ ਸਨੌਰ ਦੇ ਜਿੰਮੇਵਾਰ ਅਵਤਾਰ ਸਿੰਘ ਸਨੌਰ,ਹਰਮੇਲ ਸਿੰਘ,ਰਵਿੰਦਰ ਸਿੰਘ,ਪਰਮਿੰਦਰ ਸਿੰਘ,ਰਾਜਾ ਬੋਲੜ,ਬਲਬੀਰ ਕਰਨਪੁਰ,ਕਾਲਾ ਕਰਤਾਰਪੁਰ,ਆਦਿ ਹਾਜਰ ਸਨ।