ਪੁਲਿਸ ਨੂੰ ਰਾਤ ਸਮੇਂ ਮਿਲੀ ਉਹ ਔਰਤ ਸੌਹਰੇ ਘਰ ਪਹੁੰਚੀ-ਡੀਐਸਪੀ ਛਿੱਬਰ
ਹਰਿੰਦਰ ਨਿੱਕਾ ਬਰਨਾਲਾ 08 ਅਪਰੈਲ 2020
6 ਅਪ੍ਰੈਲ ਦੀ ਰਾਤ ਕਰੀਬ ਸਵਾ ਨੌ ਵਜੇ ਪੀਸੀਆਰ ਪੁਲਿਸ ਨੂੰ ਕਚਿਹਰੀ ਚੌਂਕ ਨਜਦੀਕ ਚੰਡੀਗੜ੍ਹ ਲੈਬੋਰਟਰੀ ਦੇ ਸਾਹਮਣੇ ਤੋਂ ਸ਼ੱਕੀ ਹਾਲਤ ਵਿੱਚ ਮਿਲੀ ਔਰਤ ਨੂੰ ਪੁਲਿਸ ਨੇ ਉਸ ਦੇ ਸੌਹਰੇ ਘਰ ਮਾਨਸਾ ਪਹੁੰਚਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਉਸ ਰਾਤ ਹੀ ਪੁਲਿਸ ਨੇ ਸ਼ੱਕੀ ਹਾਲਤ ਵਿੱਚ ਮਿਲੀ ਔਰਤ ਸੋਨੀ ਨੂੰ ਉਸ ਦੇ ਦੱਸੇ ਠਿਕਾਣੇ ਤੇ ਮਾਨਸਾ ਉਹਦੇ ਸੌਹਰੇ ਘਰ ਭਿਜਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹਨਾ ਬਰਨਾਲਾ ਟੂਡੇ ਵਿੱਚ ਨਸ਼ਰ ਹੋਈ ਖਬਰ ਤੋਂ ਬਾਅਦ ਇਸ ਮਾਮਲੇ ਨਾਲ ਜੁੜੇ ਪੀਸੀਆਰ ਦੇ ਥਾਣੇਦਾਰ ਸਰਬਜੀਤ ਸਿੰਘ ਅਤੇ ਥਾਣਾ ਸਿਟੀ 2 ਦੇ ਘਟਨਾ ਵਾਲੇ ਦਿਨ ਦੇ ਡਿਊਟੀ ਅਫਸਰ ਸੇਵਾ ਸਿੰਘ ਤੋਂ ਵੀ ਸਾਰੇ ਘਟਨਾਕ੍ਰਮ ਦੀ ਗਹਿਰਾਈ ਨਾਲ ਪੜਤਾਲ ਵੀ ਕਰ ਲਈ ਹੈ। ਪੁਲਿਸ ਨੇ ਕਿਸੇ ਮਾਨਸਾ ਵੱਲ ਜਾ ਰਹੇ ਜਿੰਮੇਵਾਰ ਸ਼ਖਸ਼ ਨਾਲ ਬਿਠਾ ਕੇ ਭੇਜ਼ ਦਿੱਤਾ ਹੈ। ਮਾਨਸਾ ਪਹੁੰਚ ਜਾਣ ਤੋਂ ਬਾਅਦ ਵੀ ਪੁਲਿਸ ਨੇ ਉਸ ਦੇ ਸਹੀ ਸਲਾਮਤ ਪਹੁੰਚ ਜਾਣ ਦੀ ਫੋਨ ਤੇ ਪੁਸ਼ਟੀ ਕਰ ਲਈ ਹੈ। ਜਿਸ ਦੀ ਰਿਕਾਰਡਿੰਗ ਵੀ ਪੁਲਿਸ ਦੇ ਕੋਲ ਮੌਜੂਦ ਹੈ। ਵਰਨਣਯੋਗ ਹੈ ਕਿ ਬਰਨਾਲਾ ਟੂਡੇ ਨੇ ਇਸ ਘਟਨਾ ਨੂੰ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਸੀ। ਜਿਸ ਤੋਂ ਬਾਅਦ ਹੀ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਪੂਰੇ ਘਟਨਾਕ੍ਰਮ ਦੀ ਘੋਖ ਕੀਤੀ। ਬਰਨਾਲਾ ਟੂਡੇ ਦੀ ਟੀਮ ਕੋਲ ਵੀ ਉਹ ਸ਼ੱਕੀ ਔਰਤ ਸੋਨੀ ਨਾਲ ਪੁਲਿਸ ਕਰਮਚਾਰੀਆਂ ਦੀ ਘਟਨਾ ਸਮੇਂ ਹੋਈ ਗੱਲਬਾਤ ਦੀ ਰਿਕਾਰਡਿੰਗ ਮੌਜੂਦ ਹੈ।