ਡਾ. ਤਿ੍ਲੋਚਨ ਸਿੰਘ ਸਿੱਧੂ ਵਲੋਂ ਦਾਖ਼ਲਾ ਮੁਹਿੰਮ ਤਹਿਤ ਨੁੱਕੜ ਨਾਟਕਾਂ ਦੀ ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਅਤੇ ਉਸ ਦੇ ਗਾਈਡ ਅਧਿਆਪਕਾਂ ਨੂੰ ਕੀਤਾ ਸਨਮਾਨਿਤ
ਬੀ ਟੀ ਐਨ , ਫਾਜ਼ਿਲਕਾ 9 ਜੁਲਾਈ 2021
ਮਾਨਯੋਗ ਸਿੱਖਿਆ ਮੰਤਰੀ ਸ਼੍ਰੀ ਵਿਜੈਇੰਦਰ ਸਿੰਗਲਾ ਦੀ ਯੋਗ ਅਗਵਾਈ ਅਤੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁੁੁੁਮਾਰ ਆਈ.ਏ.ਐਸ.ਦੇ ਯਤਨਾਂ ਸਦਕਾ ਸਰਕਾਰੀ ਸਕੂਲਾਂ ਵਿਚ ਇਸ ਵਾਰ ਰਿਕਾਰਡ ਤੋੜ ਦਾਖ਼ਲਾ ਕੀਤਾ ਗਿਆ। ਇਸ ਸਬੰਧੀ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ ਸਿੱਧੂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਰੜਖੇੜਾ ਵਿਖੇ ਸਿੱਖਿਆ ਵਿਭਾਗ ਦੁਆਰਾ ਚਲਾਈ ਗਈ ਦਾਖਲਾ ਮੁਹਿੰਮ ਤਹਿਤ ਨੁੱਕੜ ਨਾਟਕਾਂ ਦੀ ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਨੁੱਕੜ ਨਾਟਕਾਂ ਦੀਆਂ ਟੀਮਾਂ ਦੀ ਸ਼ਲਾਘਾ ਕਰਦੇ ਹੋਏ ਡਾ. ਸਿੱਧੂ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਦਾਖਲਾ ਮੁਹਿੰਮ ਵਿਚ ਤੇਜ਼ੀ ਲਿਆਉਣ ਲਈ ਅਤੇ ਸਕੂਲਾਂ ਦੀ ਦਿੱਖ ਸੁੰਦਰ ਅਤੇ ਇਹਨਾਂ ਨੂੰ ਸਮਾਰਟ ਕਰਨ ਵਿੱਚ ਸਿੱਖਿਆ ਵਿਭਾਗ ਦੇ ਨਾਲ ਨਾਲ ਅਧਿਆਪਕਾਂ ਅਤੇ ਪਿੰਡਾਂ ਦੇ ਲੋਕਾਂ ਦਾ ਵਿਸ਼ੇਸ਼ ਯੋਗਦਾਨ ਹੈ ਜਿਸ ਕਰਕੇ ਇਸ ਸੈਸ਼ਨ ਵਿਚ ਕਰੀਬ 15 ਫੀਸਦੀ ਦਾਖਲੇ ਵਿਚ ਵਾਧਾ ਹੋਇਆ।
ਇਸ ਮੌਕੇ ਪ੍ਰਿੰਸੀਪਲ ਕਮ ਨੋਡਲ ਅਫਸਰ ਸ੍ਰੀ ਕਸ਼ਮੀਰੀ ਲਾਲ ਨੇ ਵੀ ਕਿਹਾ ਕਿ ਖੂਹੀਆਂ ਸਰਵਰ ਬਲਾਕ ਦੇ 25 ਤੋਂ ਵੱਧ ਪਿੰਡਾਂ ਵਿਚ ਇਨ੍ਹਾਂ ਨੁੱਕੜ ਨਾਟਕ ਟੀਮਾਂ ਨੇ ਸ਼ਲਾਘਾਯੋਗ ਕੰਮ ਕੀਤਾ ਹੈ।
ਇਸ ਤੋਂ ਬਾਅਦ ਨੁੱਕੜ ਨਾਟਕ ਦੇ ਨਿਰਦੇਸ਼ਕ ਸ੍ਰੀ ਦੀਪਕ ਕੰਬੋਜ ਸ੍ਰੀ ਸੰਜੀਵ ਗਲਹੋਤਰਾ ਸ੍ਰੀ ਗੌਰਵ ਬਲਾਨਾ ਅਤੇ ਸ੍ਰੀ ਭੁਪਿੰਦਰ ਉਤਰੇਜਾ ਅਤੇ ਨੁੱਕੜ ਨਾਟਕਾਂ ਦੇ ਕਲਾਕਾਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।ਡਾ ਸਿੱਧੂ ਵੱਲੋਂ ਪ੍ਰਿੰਸੀਪਲ, ਨਿਰਦੇਸ਼ਕ ਅਤੇ ਨੁੱਕੜ ਨਾਟਕ ਟੀਮ ਨੂੰ ਵਧਾਈ ਦਿੱਤੀ।
ਇਸ ਮੌਕੇ ਜਿਲ੍ਹਾ ਨੋਡਲ ਅਫਸਰ ਬੱਡੀ ਸ਼੍ਰੀ ਵਿਜੈਪਾਲ ਅਤੇ ਸਮੂਹ ਸਟਾਫ ਮੌਜੂਦ ਸੀ।