ਰਾਧਾ ਦੀ ਬੇਟੀ ਦੇ ਫਿਰ ਮੰਗੇ ਸੈਂਪਲ, ਮਕਾਨ ਮਾਲਕਿਨ ਦੀ ਰਿਪੋਰਟ ਹਾਲੇ ਪੈਂਡਿੰਗ
ਹਰਿੰਦਰ ਨਿੱਕਾ ਬਰਨਾਲਾ 8 ਅਪਰੈਲ 2020
ਜਿਲੇ ਦੇ ਲੋਕਾਂ ਲਈ ਬੁੱਧਵਾਰ ਦੀ ਸਵੇਰ ਕੁਝ ਰਾਹਤ ਦੀ ਖਬਰ ਲੈ ਕੇ ਆਈ ਹੈ। ਬਰਨਾਲਾ ਦੀ ਪਹਿਲੀ ਕੋਰੋਨਾ ਪੌਜੇਟਿਵ ਮਰੀਜ਼ ਰਾਧਾ ਦਾ ਇਲਾਜ਼ ਕਰਨ ਵਾਲੇ ਡਾਕਟਰ ਤੇ ਉਹਨਾਂ ਦੇ ਤਿੰਨ ਹੈਲਪਰਾਂ ਇੱਕ ਹੋਰ ਡਾਕਟਰ ਤੇ ਰਾਧਾ ਦੇ ਪਤੀ ਅਤੇ ਟਰਾਈਡੈਂਟ ਦੇ ਅਧਿਕਾਰੀ ਮੁਕਤੀ ਨਾਥ ਤੇ ਰਾਧਾ ਦੇ ਮਕਾਨ ਮਾਲਿਕ ਪਰਿਵਾਰ ਦੇ ਤਿੰਨ ਜੀਆਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਪਰੰਤੂ ਮਕਾਨ ਮਾਲਿਕ ਪਰਿਵਾਰ ਦੀ ਇੱਕ ਵਡੇਰੀ ਉਮਰ ਦੀ ਔਰਤ ਦੀ ਰਿਪੋਰਟ ਹਾਲੇ ਨਹੀਂ ਆਈ ਜਦੋਂ ਕਿ ਰਾਧਾ ਦੀ ਬੇਟੀ ਦੇ ਸੈਂਪਲ ਦੁਆਰਾ ਜਾਂਚ ਲਈ ਮੰਗਵਾਏ ਗਏ ਹਨ। ਇਸ ਦੀ ਪੁਸ਼ਟੀ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਵੀ ਮੀਡੀਆ ਨੂੰ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਹਸਪਤਾਲ ਦੇ ਦੋਵੇਂ ਡਾਕਟਰਾਂ ਤੇ ਉਹਨਾਂ ਦੇ 3 ਹੈਲਪਰਾਂ ਰਾਧਾ ਦੇ ਪਤੀ ਅਤੇ ਨਾਰਵੇ ਵਾਲੇ ਐਨਆਰਆਈ ਪਰਿਵਾਰ ਦੇ 3 ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਪਰੰਤੂ ਰਜਿੰਦਰਾ ਹਸਪਤਲਾ ਪਟਿਆਲਾ ਦੀ ਲੈਬ ਦੇ ਮਾਹਿਰ ਡਾਕਟਰਾਂ ਨੇ ਰਾਧਾ ਦੀ ਬੇਟੀ ਦੇ ਸੈਂਪਲ ਫਿਰ ਤੋਂ ਜਾਂਚ ਲਈ ਮੰਗੇ ਹਨ। ਇਹ ਸੈਂਪਲ ਲੈ ਕੇ ਦੁਆਰਾ ਲੈਬ ਨੂੰ ਭੇਜਿਆ ਗਿਆ ਹੈ।ਉਹਨਾਂ ਕਿਹਾ ਕਿ ਰਾਧਾ ਦੀ ਸਿਹਤ ਵਿੱਚ ਵੀ ਪਹਿਲਾਂ ਨਾਲੋਂ ਕੁਝ ਸੁਧਾਰ ਵੀ ਆਇਆ ਹੈ। ਵਰਨਣਯੋਗ ਹੈ ਕਿ ਕੁੱਲ 11 ਸ਼ੱਕੀ ਵਿਅਕਤੀਆਂ ਦੇ ਸੈਂਪਲ ਲੈ ਕੇ ਭੇਜ਼ੇ ਗਏ ਸਨ। ਸਿਵਲ ਸਰਜ਼ਨ ਨੇ ਲੋਕਾਂ ਨੂੰ ਕਰਫਿਊ ਦੌਰਾਨ ਘਰਾਂ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਸੋਸ਼ਲ ਦੂਰੀ ਬਣਾ ਕੇ ਰੱਖਣ ਤੇ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਲੋੜ ਤੇ ਜ਼ੋਰ ਦਿੱਤਾ ਹੈ।