ਹਰਿੰਦਰ ਨਿੱਕਾ/ ਅਮਿਤ ਮਿੱਤਰ ਬਰਨਾਲਾ 08 ਅਪਰੈਲ 2020
ਬਰਨਾਲਾ ਜਿਲੇ ਦੇ ਮਹਿਲ ਕਲਾ ਕਸਬੇ ਦੀ ਰਹਿਣ ਵਾਲੀ ਇੱਕ 52 ਸਾਲਾ ਔਰਤ ਨੇ ਲੁਧਿਆਣਾ ਦੇ ਫੌਰਟਿਸ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਹ ਔਰਤ ਪਿਛਲੇ 5/6 ਦਿਨ ਤੋ ਤੇਜ਼ ਬੁਖਾਰ ਅਤੇ ਸਾਹ ਲੈਣ ਵਿੱਚ ਆ ਰਹੀ, ਵੱਧ ਤਕਲੀਫ ਕਾਰਣ ਹਸਪਤਾਲ ਚ, ਦਾਖਲ ਸੀ। ਇਸ ਔਰਤ ਦੀ ਮੌਤ ਤੋ ਬਾਅਦ ਡੀਸੀ ਲੁਧਿਆਣਾ ਪਰਦੀਪ ਅੱਗਰਵਾਲ ਦੀ ਸਲਾਹ ਤੇ ਸਿਵਲ ਹਸਪਤਾਲ ਦੇ ਡਾਕਟਰਾ ਨੂੰ ਇਸ ਦੇ ਕੋਵਿਡ 19 ਦੇ ਸੈਪਲ ਲੈਣ ਦੀ ਹਦਾਇਤ ਕੀਤੀ ਗਈ। ਡਾਕਟਰਾ ਦੀ ਟੀਮ ਨੇ ਇਸ ਔਰਤ ਦੇ ਸੈਪਲ ਲੈ ਲਏ ਹਨ ਅਤੇ ਰਿਪੋਰਟ ਹਾਲੇ ਆੳਣਾ ਬਾਕੀ ਹੈ। ਇਸ ਔਰਤ ਦੀ ਲਾਸ਼ ਨੂੰ ਟੈਸਟ ਰਿਪੋਰਟ ਆੳਣ ਤੱਕ ਮੌਰਚਰੀ ਵਿੱਚ ਹੀ ਰੱਖ ਲਿਆ ਗਿਆ ਹੈ। ਪਰਸ਼ਾਸਨ ਨੂੰ ਮਿਲੀ ਸੂਚਨਾ ਮੁਤਾਬਿਕ ਇਸ ਔਰਤ ਦੀ ਕੋਈ ਟਰੈਵਲ ਤੇ ਕੰਟੈਕਟ ਹਿਸਟਰੀ ਵੀ ਹਾਲੇ ਤੱਕ ਪਤਾ ਨਹੀ ਹੈ। ਪਰਸ਼ਾਸਨ ਨੂੰ ਸ਼ੰਕਾ ਹੈ ਕਿ ਇਹ ਔਰਤ ਵੀ ਕਰੋਨਾ ਤੋਂ ਪੀੜਤ ਹੋ ਸਕਦੀ ਹੈ। ਇਸ ਲਈ ਇਸਦੇ ਕਰੋਨਾ ਸੈਂਪਲ ਲੈ ਲਏ ਹਨ ਤੇ ਰਿਪੋਰਟ ਆੳਣ ਦਾ ਇੰਤਜਾਰ ਹੈ। ਰਿਪੋਰਟ ਆੳਣ ਤੋਂ ਬਾਅਦ ਹੀ ਲਾਸ਼ ਵਾਰਿਸਾਂ ਨੂੰ ਸੌਂਪੀ ਜਾਵੇਗੀ। ਇਸ ਔਰਤ ਦਾ ਘਰਵਾਲਾ ਟਰੱਕ ਡਰਾਈਵਰ ਹੈ, ਜੋ ਗੁਹਾਟੀ ,ਅਸਾਮ ਗਿਆ ਹੋਇਆ ਹੈ।