ਬਰਨਾਲਾ ਪੁਲਿਸ ਨੇ ਕੋਵਿਡ-19 ਖ਼ਿਲਾਫ਼ ਜੰਗ ’ਚ ਡਟੇ ਵਿਭਾਗਾਂ ਦੇ ਨਾਮ ਕੀਤੀ ‘ਵਿਸ਼ਵ ਸਿਹਤ ਦਿਵਸ’ ਦੀ ਸ਼ਾਮ

Advertisement
Spread information

* ਪੁਲਿਸ ਵੱਲੋਂ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ, ਸਿਹਤ ਅਮਲੇ ਤੇ ਸਫਾਈ ਕਾਮਿਆਂ ਨੂੰ ‘ਗਾਰਡ ਆਫ ਆਨਰ’
* ਡਿਪਟੀ ਕਮਿਸ਼ਨਰ ਨੇ ਪੁਲਿਸ ਤੇ ਹੋਰ ਵਿਭਾਗਾਂ ਦਾ ਕੀਤਾ ਧੰਨਵਾਦ ਸੋਨੀ ਪਨੇਸਰ ਬਰਨਾਲਾ,  8 ਅਪਰੈਲ 2020
ਜ਼ਿਲਾ ਬਰਨਾਲਾ ਪੁਲੀਸ-ਪ੍ਰਸ਼ਾਸਨ ਨੇ ਪਹਿਲਕਦਮੀ ਕਰਦੇ ਹੋਏ ਕੋਵਿਡ-19 ਵਿਰੁੱਧ ਮੂਹਰਲੀ ਕਤਾਰ ਵਿੱਚ ਡਟੇ ਹੋੋਏ ਡਾਕਟਰੀ ਅਮਲੇ, ਪੈਰਾਮੈਡੀਕਲ ਸਟਾਫ, ਹਸਪਤਾਲਾਂ ਦੇ ਸੈਨੇਟਰੀ ਸਟਾਫ, ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਹੋਰ ਵਿਭਾਗਾਂ ਦਾ ਹੌਸਲਾ ਵਧਾਉਦੇ ਹੋਏ ਉਨਾਂ ਨੂੰ ਸਲਾਮੀ ਦਿੱਤੀ ਗਈ। ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰ੍ਰਤਾਪ ਸਿੰਘ ਫੂਲਕਾ ਦੀ ਹਾਜ਼ਰੀ ਅਤੇ ਜ਼ਿਲਾ ਪੁਲੀਸ ਮੁਖੀ ਸ੍ਰੀ ਸੰਦੀਪ ਗੋਇਲ ਦੀ ਅਗਵਾਈ ਵਿਚ ਬਰਨਾਲਾ ਪੁਲੀਸ ਨੇ ਸਿਹਤ ਤੇ ਹੋਰ ਵਿਭਾਗ ਦੇ ਉਨਾਂ ਯੋਧਿਆਂ ਨੂੰ ‘ਗਾਰਡ ਆਫ ਆਨਰ’ ਦੇ ਕੇ ਸਤਿਕਾਰ ਭੇਟ ਕੀਤਾ, ਜੋ ਦਿਨ ਰਾਤ ਸੇਵਾਵਾਂ ਨਿਭਾਅ ਰਹੇ ਹਨ। ਇਹ ਸਮਾਗਮ ਸਿਵਲ ਹਸਪਤਾਲ ਬਰਨਾਲਾ ਨੇੜੇ ਭਗਤ ਨਾਮਦੇਵ ਚੌਕ ’ਚ ਕਰਵਾਇਆ ਗਿਆ, ਜਿੱਥੇ ਪੁਲੀਸ ਵੱਲੋਂ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ, ਸਿਹਤ ਹਮਲੇ, ਹੋਰ ਵਿਭਾਗਾਂ ਤੇ ਸਫਾਈ ਕਾਮਿਆਂ ਨੂੰ ਸਤਿਕਾਰ ਭੇਟ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ, ਐਸਐਸਪੀ ਸ੍ਰੀ ਸੰਦੀਪ ਗੋਇਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਰੂਹੀ ਦੁੱਗ, ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ, ਐਸਪੀ (ਡੀ) ਸ. ਸੁਖਦੇਵ ਸਿੰਘ ਵਿਰਕ, ਐਸਪੀ (ਐਚ) ਗੁਰਦੀਪ ਸਿੰਘ ਤੇ ਹੋਰ ਅਧਿਕਾਰੀਆਂ ਵੱਲੋਂ ਕੋਵਿਡ-19 ਵਿਰੁੱਧ ਜ਼ਿਲਾ ਵਾਸੀਆਂ ਨੂੰ ਸਮਰਪਿਤ ਇਕ ਗੁਬਾਰਾ ਵੀ ਛੱਡਿਆ ਗਿਆ, ਜਿਸ ਰਾਹੀਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਅੱਜ ਪੁਲੀਸ ਵੱਲੋਂ ਸਿਹਤ ਅਮਲੇ ਤੇ ਹੋਰ ਵਿਭਾਗਾਂ ਨੂੰ ਸਤਿਕਾਰ ਦਿੱਤਾ ਗਿਆ ਹੈ, ਜਿਸ ਨਾਲ ਇਨਾਂ ਵਿਭਾਗਾਂ ਦੇ ਹੌਸਲੇ ਹੋਰ ਬੁਲੰਦ ਹੋਏ ਹਨ, ਪਰ ਇਸ ਦੇ ਨਾਲ ਹੀ ਪੁਲੀਸ ਵਿਭਾਗ ਦਾ ਯੋਗਦਾਨ ਵੀ ਸਭ ਤੋਂ ਵੱਧ ਜ਼ਿਕਰਯੋਗ ਹੈ, ਜਿਸ ਲਈ ਬਰਨਾਲਾ ਪੁਲੀਸ ਦਾ ਉਹ ਦਿਲੋਂ ਧੰਨਵਾਦ ਕਰਦੇ ਹਨ, ਜੋ ਸਾਰੇ ਜ਼ਿਲੇ ਦੀ ਸੁਰੱਖਿਆ ਲਈ ਡਟੇ ਹੋਏ ਹਨ। ਉਨਾਂ ਕਿਹਾ ਕਿ ਅਸੀਂ ਸਾਰੇ ਜੇ ਇਸੇ ਭਾਵਨਾ ਨਾਲ ਸੇਵਾਵਾਂ ਦਿੰਦੇ ਰਹੇ ਤਾਂ ਛੇਤੀ ਹੀ ਕਰੋਨਾ ਨੂੰ ਹਰਾ ਦੇਵਾਂਗੇ।

Advertisement
Advertisement
Advertisement
Advertisement
Advertisement
error: Content is protected !!