ਸੀਨੀਅਰ ਸਿਟੀਜਨ ਸੁਸਾਇਟੀ ਨੇ ਡੀ ਸੀ ਨੂੰ ਦਿੱਤਾ 51 ਹਜਾਰ ਦਾ ਚੈਕ

Advertisement
Spread information

ਕਰੋਨਾ ਪੀੜਤ ਲੋਕਾਂ ਦੀ ਮਦਦ ਲਈ ਮੈਦਾਨ ਚ­ ਨਿੱਤਰੇ ਸੀਨੀਅਰ ਸਿਟੀਜਨ

ਸੋਨੀ ਪਨੇਸਰ , ਬਰਨਾਲਾ

ਸੀਨੀਅਰ ਸਿਟੀਜਨ ਸੁਸਾਇਟੀਂ ਰਜਿ: ਬਰਨਾਲਾ ਵਲੋਂ ਪ੍ਰਧਾਨ ਵੇਦ ਪ੍ਰਕਾਸ਼ ਮੰਗਲਾ ਅਤੇ ਚੇਅਰਮੇਨ ਵਕੀਲ ਚੰਦ ਗੋਇਲ ਨੇ ਕਰੋਨਾ ਪੀੜਤ ਲੋਕਾਂ ਦੀ ਮਦਦ ਲਈ ਡੀ ਸੀ ਬਰਨਾਲਾ ਸ੍ਰੀ ਤੇਜ ਪ੍ਰਕਾਸ਼ ਸਿੰਘ ਫੂਲਕਾ ਨੂੰ 51 ਹਜਾਰ ਦਾ ਚੈਕ ਭੇਂਟ ਕੀਤਾ। ਜਾਣਕਾਰੀ ਦਿੰਦਿਆਂ ਪ੍ਰਧਾਨ ਵੇਦ ਪ੍ਰਕਾਸ਼ ਮੰਗਲਾ, ਚੇਅਰਮੇਨ ਵਕੀਲ ਚੰਦ ਗੋਇਲ ਅਤੇ ਪ੍ਰੈਸ ਸੈਕਟਰੀ ਰਜਿੰਦਰ ਪ੍ਰਸਾਦ ਸਿੰਗਲਾ ਨੇ ਦਸਿਆ ਕਿ ਪੂਰੀ ਦੁਨੀਆ ਵਿਚ ਕਰੋਨਾ ਜਿਹੀ ਭਿਆਨਕ ਬੀਮਾਰੀ ਨੇ ਆਫਤ ਮਚਾ ਰੱਖੀ ਹੈ ਜਿਸ ਦਾ ਅਸਰ ਭਾਰਤ ਤੇ ਵੀ ਹੋਇਆ ਹੈ ਅਤੇ ਭਾਰਤ ਵਿਚ ਵੀ ਕਰੋਨਾ ਜਿਹੀ ਮਹਾਂਮਾਰੀ ਨੂੰ ਕਾਬੂ ਕਰਨ ਲਈ ਪੁਲੀਸ ਪ੍ਰਸਾਸਨ, ਰੈਡ ਕਰਾਸ ਅਤੇ ਸਿਵਲ ਪ੍ਰਸਾਸਨ ਵਲੋਂ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਪੂਰੇ ਦੇਸ਼ ਵਿਚ ਲਾਕਡਾਊਨ ਹੋਣ ਕਾਰਨ ਸਭ ਲੋਕ ਆਪਣੇ ਘਰਾਂ ਵਿਚ ਬੰਦ ਹਨ। ਪ੍ਰਸਾਸਨ ਵਲੋਂ ਲੋੜਵੰਦ ਲੋਕਾਂ ਲਈ ਰਾਸਨ ਅਤੇ ਖਾਣੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਕਿ ਘਰਾਂ ਵਿਚ ਰਹਿ ਕੇ ਇਸ ਬੀਮਾਰੀ ਤੋਂ ਛੁਟਕਾਰਾ ਪਾ ਸਕਣ। ਇਸ ਲੲਂੀ ਸੀਨਂੀਅਰ ਸਿਟੀਜਨ ਸੁਸਾਇਟੀ ਵਲੋਂ ਮੈਂਬਰਾਂ ਦੇ ਸਹਿਯੌਗ ਨਾਲ ਰੈਡ ਕਰਾਸ ਲੲਂੀ 51 ਹਜਾਰ ਦਾ ਚੈਕ ਭੇਂਟ ਕੀਤਾ ਗਿਆ। ਉਨਾਂ ਕਿਹਾ ਕਿ ਸੁਸਾਇਟੀ ਵਲੋਂ ਹੋਰ ਸਹਾਇਤਾ ਵੀ ਦਿਤੀ ਜਾਵੇਗੀ। ਇਸ ਮੌਕੇ ਰੈਡ ਕਰਾਸ ਦੇ ਸੈਕਟਰੀ ਸਰਵਣ ਸਿੰਘ ਵੀ ਮੌਜੂਦ ਸਨ।

Advertisement
Advertisement
Advertisement
Advertisement
Advertisement
Advertisement
error: Content is protected !!