* ਲੋਕਾਂ ਨੂੰ 13 ਅਪ੍ਰੈਲ ਨੂੰ ਸਵੇਰੇ 8 ਵਜੇ ਅਤੇ ਸ਼ਾਮ ਨੂੰ 6 ਵਜੇ ਆਪੋ-ਆਪਣੇ ਕੋਠਿਆਂ ਉੱਪਰ ਝੰਡੇ ਲਹਿਰਾਉਣ ਤੇ ਢੋਲ ਪੀਪੇ-ਥਾਲੀਆਂ ਵਜਾਉਣ ਅਤੇ ਨਾਅਰੇ ਬੁਲੰਦ ਕਰਨ ਦਾ ਸੱਦਾ
ਚੰਡੀਗੜ• 7 ਅਪ੍ਰੈਲ
ਨੌਂ ਸਿਆਸੀ ਪਾਰਟੀਆਂ ਅਤੇ ਸਿਆਸੀ-ਜਨਤਕ ਜੱਥੇਬੰਦੀਆਂ ਅਧਾਰਿਤ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਜਾਰੀ ਬਿਆਨ ‘ਚ ਜੱਲ੍ਹਿਅਾਂ ਆਂਵਾਲੇ ਬਾਗ਼ ਵਿੱਚ 13 ਅਪ੍ਰੈਲ 1919 ਨੂੰ ਭਾਈਚਾਰਕ-ਸਮਾਜਿਕ ਏਕਤਾ ਦਾ ਸਬੂਤ ਦਿੰਦੇ ਹੋਏ ਰੌਲਟ ਐਕਟ ਦਾ ਵਿਰੋਧ ਕਰ ਰਹੇ ਅੰਗਰੇਜ਼ ਸਾਮਰਾਜ ਦੀਆਂ ਗੋਲੀਆਂ ਨਾਲ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਕੋਰੋਨਾ ਨਾਲ ਮਰਨ ਵਾਲਿਆਂ ਨਾਲ ਹਮਦਰਦੀ ਵਜੋਂ 2 ਮਿੰਟ ਦਾ ਮੋਨ ਧਾਰਨ ਉਪਰੰਤ ਜਾਤ-ਪਾਤ ਦਾ ਭਿੰਨ-ਭੇਦ ਖ਼ਤਮ ਕਰਕੇ ਸਾਜੇ ਗਏ ਖਾਲਸਾ ਪੰਥ ਦੀ ਜ਼ੁਲਮ ਦੇ ਖਿਲਾਫ਼ ਲੜਨ ਦੀ ਭਾਵਨਾ ਨੂੰ ਬੁਲੰਦ ਕਰਨ, ਨਿਜ਼ਾਮੂਦੀਨ ਮਰਕਜ਼ ‘ਚ ਹੋਈ ਅਣਗਹਿਲੀ ਲਈ ਸਮੁੱਚੇ ਮੁਸਲਮਾਨ ਭਾਈਚਾਰੇ ਨੂੰ ਦੋਸ਼ੀ ਠਹਿਰਾ ਕੇ ਘਟਨਾ ਨੂੰ ਆਰ.ਐਸ.ਐਸ.-ਭਾਜਪਾ ਵੱਲੋਂ ਫ਼ਿਰਕੂ ਰੰਗ ਦੇਣ ਦਾ ਵਿਰੋਧ ਕਰਨ ਅਤੇ ਬਿਮਾਰੀ ਦੇ ਟਾਕਰੇ ਲਈ ਲੋੜੀਂਦੇ ਡਾਕਟਰੀ ਸਾਜੋ-ਸਮਾਨ ਦੀ ਮੰਗ ਕਰਨ ਅਤੇ ਕਿਰਤੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਆਵਾਜ਼ ਬੁਲੰਦ ਕਰਨ ਲਈ ਬੁੱਧੀਜੀਵੀ ਅਤੇ ਜਮਹੂਰੀ ਅਧਿਕਾਰਾਂ ਦੇ ਕਾਰਕੁੰਨਾਂ ਗੌਤਮ ਨਵਲੱਖਾ ਤੇ ਆਨੰਦ ਤੇਲਤੁੰਬੜੇ ਖ਼ਿਲਾਫ਼ ਦਰਜ ਦੇਸ਼ ਧ੍ਰੋਹ ਦੇ ਕੇਸ ਰੱਦ ਕੀਤੇ ਜਾਣ ਅਤੇ ਉਨ੍ਹਾਂ ਨੂੰ ਫੌਰੀ ਰਿਹਾਅ ਕਰਨ। 13 ਅਪ੍ਰੈਲ ਨੂੰ ਸਵੇਰੇ 8 ਵਜੇ ਅਤੇ ਸ਼ਾਮ ਨੂੰ 6 ਵਜੇ ਆਪੋ-ਆਪਣੇ ਕੋਠਿਆਂ ਉੱਪਰ ਝੰਡੇ ਲਹਿਰਾਉਣ, ਢੋਲ, ਪੀਪੇ-ਥਾਲੀਆਂ ਵਜਾਉਣ ਅਤੇ ਨਾਅਰੇ ਬੁਲੰਦ ਕਰਨ ਦਾ ਸੱਦਾ ਦਿੱਤਾ। ਫਰੰਟ ਨੇ ਜ਼ਰੂਰੀ ਲੋੜੀਂਦੇ ਦੇ ਸਮਾਨ ਦੀ ਘਾਟ ਦੇ ਬਾਵਜੂਦ ਵੀ ਕਰੋਨਾ ਪੀੜਤਾਂ ਦਾ ਇਲਾਜ ਕਰਦੇ ਡਾਕਟਰਾਂ, ਨਰਸਾਂ ਅਤੇ ਹੋਰ ਮੈਡੀਕਲ ਸਟਾਫ ਵੱਲੋਂ ਨਿਭਾਈਆਂ ਸੇਵਾਵਾਂ ਬਦਲੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਬਰਾੜ, ਰੈਵੋਲੂਸ਼ਨਰੀ ਮਾਰਕਸਵਾਦੀ ਪਾਰਟੀ ਭਾਰਤ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਸੂਬਾ ਆਗੂ ਅਜਮੇਰ ਸਿੰਘ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ, ਇਨਕਲਾਬੀ ਕੇਂਦਰ ਪੰਜਾਬ ਦੇ ਸਕੱਤਰ ਕੰਵਲਜੀਤ ਖੰਨਾ, ਲੋਕ ਸੰਗਰਾਮ ਮੰਚ ਦੇ ਸਕੱਤਰ ਤਾਰਾ ਸਿੰਘ ਮੋਗਾ, ਇਨਕਲਾਬੀ ਲੋਕ ਮੋਰਚਾ ਦੇ ਲਾਲ ਸਿੰਘ ਗੋਲੇਵਾਲਾ, ਇਨਕਲਾਬੀ ਜਮਹੂਰੀ ਮੋਰਚਾ ਦੇ ਨਰਿੰਦਰ ਨਿੰਦੀ, ਮਾਰਕਸਵਾਦੀ ਕਮਿਊਨਿਸਟ ਪਾਰਟੀ (ਯੂਨਾਈਟਿਡ) ਦੇ ਕਿਰਨਜੀਤ ਸੇਖੋਂ ਆਦਿ ਆਗੂਆਂ ਨੇ ਕਿਹਾ ਕਿ ਆਰ.ਐਸ.ਐਸ.-ਭਾਜਪਾ ਦੀ ਸਰਪ੍ਰਸਤੀ ਪ੍ਰਾਪਤ ਮੋਦੀ-ਸ਼ਾਹ ਜੋੜੀ ਡਰਾਮੇ ਅਤੇ ਜੁਮਲੇਬਾਜੀ ਅਤੇ ਅੰਧ-ਵਿਸ਼ਵਾਸ਼ ਫੈਲਾ ਕੇ ਲੋਕਾਂ ਦਾ ਧਿਆਨ ਆਪਣੀਆਂ ਅਸਫ਼ਲਤਾਵਾਂ ਤੋਂ ਛੁਪਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਗ਼ਲਤ ਫੈਸਲੇ ਅਤੇ ਘਾਟਾਂ-ਅਸਫ਼ਲਤਾਵਾਂ ਨੂੰ ਲੰਮੇ ਸਮੇਂ ਲਈ ਨਹੀਂ ਛੁਪਾਇਆ ਜਾ ਸਕਦਾ। ਸਮੁੱਚੇ ਦੇਸਵਾਸੀਆਂ ਦਾ ਭਰੋਸਾ ਜਿੱਤ ਕੇ ਸਰੀਰਕ ਦੂਰੀ ਅਤੇ ਸਮਾਜਿਕ ਸਹਿਯੋਗ ਰਾਹੀਂ, ਹਸਪਤਾਲਾਂ ਵਿੱਚ ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਅਤੇ ਹੋਰ ਸਿੱਖਿਅਤ ਮੈਡੀਕਲ ਸਟਾਫ਼ ਲਈ ਲੋੜੀਂਦਾ ਜ਼ਰੂਰੀ ਸਾਜੋ-ਸਮਾਨ ਉਪਲੱਭਧ ਕਰਾ ਕੇ ਹੀ ਬਿਮਾਰੀ ਦਾ ਟਾਕਰਾ ਕੀਤਾ ਜਾ ਸਕਦਾ ਹੈ। ਆਗੂਆਂ ਕਿਹਾ ਕਿ ਪੀ.ਪੀ.ਈ, ਟੈਸਟ ਕਿੱਟਾਂ ਅਤੇ ਹੋਰ ਸਾਜੋ-ਸਮਾਨ ਦੀ ਘਾਟ ਨੂੰ ਜੁਮਲੇਬਾਜੀ ਦੇ ਡਰਾਮਿਆਂ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਮੰਗ ਕੀਤੀ ਕਿ ਮੈਡੀਕਲ ਸਟਾਫ਼ ਦੀ ਬੰਦ ਕੀਤੀ ਭਰਤੀ ਫੌਰੀ ਚਾਲੂ ਕੀਤੀ ਜਵੇ। ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਹੱਥਾਂ ‘ਚ ਲਿਆ ਜਾਵੇ ਅਤੇ ਸਿਹਤ ਸੇਵਾਵਾਂ ਦੇ ਬੱਜਟ ਵਿੱਚ ਵਾਧਾ ਕੀਤਾ ਜਾਵੇ। ਮਰੀਜ਼ਾਂ ਦੇ ਇਲਾਜ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਡਰ ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਬੰਦ ਕੀਤਾ ਜਾਵੇ। ਬੇਰੁਜ਼ਗਾਰਾਂ ਦੇ ਜੀਵਨ ਦੀਆਂ ਜ਼ਰੂਰੀ ਲੋੜਾਂ (ਰਾਸ਼ਨ-ਦਵਾਈ) ਆਦਿ ਦੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਨਫ਼ਰਤ ਦਾ ਪ੍ਰਚਾਰ ਕਰਨ ਵਾਲਿਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਲੋਕਾਂ ਨੂੰ ਇਸ ਮੁਸ਼ਕਿਲ ਸਮੇਂ ‘ਚ ਇੱਕ ਦੂਜੇ ਦਾ ਸਹਿਯੋਗ ਦੇਣ ਤੇ ਮਦਦ ਕਰਨ ਅਤੇ ਝੂਠੀਆਂ ਅਫਵਾਹਾਂ ਤੇ ਨਫ਼ਰਤ ਫੈਲਾਉਣ ਵਾਲਿਆਂ ਦਾ ਵਿਰੋਧ ਕਰਨ ਦਾ ਸੱਦਾ ਦਿੰਦਿਆਂ 13 ਅਪ੍ਰੈਲ ਨੂੰ ਆਪਣੇ ਕੋਠਿਆਂ ਉੱਪਰ ਝੰਡੇ ਲਹਿਰਾਉਣ ਅਤੇ ਨਾਅਰੇ ਬੁਲੰਦ ਕੀਤੇ ਜਾਣ।