ਕਿੱਥੋਂ ਆਈ ਤੇ ਕਿੱਥੇ ਚਲੀ ਗਈ ? ਪੁਲਿਸ ਨੂੰ ਰਾਤ ਸਮੇਂ ਮਿਲੀ ਉਹ ਔਰਤ­ ­

Advertisement
Spread information

* ਕਚਿਹਰੀ ਚੌਂਕ ਨੇੜਿਉਂ ਮਿਲੀ ਸ਼ੱਕੀ ਔਰਤ­ ਸ਼ੱਕੀ ਹਾਲਤ ­ਚ ਹੀ ਗਾਇਬ 
* ਪੀਸੀਆਰ ਮੁਲਾਜ਼ਮਾਂ ਨੇ ਹਿਰਾਸਤ ਵਿੱਚ ਲੈ ਕੇ ਕੀਤਾ ਸੀ ਸਿਟੀ ਪੁਲਿਸ ਦੇ ਹਵਾਲੇ
* ਪੁਲਿਸ ਨੇ ਰਾਤ ਭਰ ਔਰਤ ਨੂੰ ਕਿੱਥੇ ਰੱਖਿਆ­ ਕੋਈ ਵੀ ਦੱਸਣ ਲਈ ਨਹੀਂ ਤਿਆਰ

ਹਰਿੰਦਰ ਨਿੱਕਾ ਬਰਨਾਲਾ, 7 ਅਪਰੈਲ 2020
27 ਘੰਟੇ ਪਹਿਲਾਂ ਕਚਹਿਰੀ ਚੌਂਕ ਨੇੜੇ ਪੈਂਦੀ ਚੰਡੀਗੜ੍ ਲੈਬੋਰਟਰੀ ਦੇ ਸਾਹਮਣੇ ਰਾਤ ਕਰੀਬ ਸਵਾ ਨੌ ਵਜੇ ਸਟਰੀਟ ਲਾਈਟ ਦੇ ਖੰਭੇ ਕੋਲ ਇਕੱਲੀ ਖੜ੍ਹੀ ਸ਼ੱਕੀ ਮੁਸਲਿਮ ਔਰਤ ਨੂੰ ਪੁਲਿਸ ਦੀ ਪੀਸੀਆਰ ਦੀ ਟੀਮ ਨੇ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ। ਪੀਸੀਆਰ ਦੇ ਇੰਚਾਰਜ਼ ਥਾਣੇਦਾਰ ਸਰਬਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਸ਼ੱਕੀ ਔਰਤ ਨੂੰ ਹਿਰਾਸਤ ਚ­ ਲੈ ਕੇ ਸਿਟੀ ਪੁਲਿਸ ਥਾਣਾ 2 ਦੇ ਡਿਊਟੀ ਅਫਸਰ ਥਾਣੇਦਾਰ ਸੇਵਾ ਸਿੰਘ ਦੇ ਹਵਾਲੇ ਕਰ ਦਿੱਤਾ ਸੀ।

ਪਰੰਤੂ ਪੁਲਿਸ ਪਾਰਟੀ ਨੇ ਕਰੀਬ 32 ਸਾਲਾ ਇਸ ਮੁਸਲਿਮ ਔਰਤ ਨੂੰ ਰਾਤ ਭਰ ਕਿੱਥੇ ਰੱਖਿਆ? ਸਵੇਰੇ ਕਿੱਥੇ ? ਕਿਸ ਵਿਅਕਤੀ ਦੀ ਸ਼ਿਨਾਖਤ ਤੇ? ਕਿਹੜੇ ਸਾਧਨ ਤੇ ਭੇਜ਼ਿਆ? ਆਦਿ ਸਵਾਲ ਬੁਝਾਰਤ ਬਣੇ ਹੋਏ ਹਨ। ਥਾਣੇਦਾਰ ਸੇਵਾ ਸਿੰਘ ਤੋਂ ਲੈ ਕੇ­ ਥਾਣੇ ਦੇ ਐਸਐਚਉ­ਡੀਐਸਪੀ­ਐਸਪੀਡੀ ਤੇ ਐਸਐਸਪੀ ਨੇ ਫੋਨ ਰਿਸੀਵ ਕਰਕੇ ਕੁਝ ਕਹਿਣਾ ਵਾਜਿਬ ਨਹੀਂ ਸਮਝਿਆ।
ਕੌਣ ਸੀ ਤੇ ਕਿੱਥੋਂ ਆਈ ਸੀ ਉਹ ਔਰਤ
ਮੌਕੇ ਵਾਲੀ ਥਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਦੀ ਰਾਤ ਕਰੀਬ ਸਵਾ ਨੌੌ ਕੁ ਵਜੇ ਕਚਿਹਰੀ ਚੌਂਕ ਨੇੜੇ ਹੰਡਿਆਇਆ ਰੋਡ ਤੇ ਪੈਂਦੇ ਨਾਨਕਸਰ ਠਾਠ ਰੋਡ ਤੇ ਚੰਡੀਗੜ੍ਹ ਲੈਬ ਦੇ ਸਾਹਮਣੇ ਘੁੱਪ ਹਨੇਰੇ ਵਿੱਚ ਕਰੀਬ 32 ਕੁ ਵਰਿ੍ਹਆਂ ਦੀ ਇੱਕ ਔਰਤ ਇਕੱਲੀ ਮੂੰਹ ਲੁਕੋਈ ਖੜ੍ਹੀ ਸੀ। ਰਾਹ ਜਾਂਦੇ ਇੱਕ ਸਿਵਲ ਵਰਦੀ ਚ­ ਪੁਲਿਸ ਕਰਮਚਾਰੀ ਨੇ ਉਸ ਨੂੰ ਉਥੇ ਖੜ੍ਹੇ ਹੋਣ ਬਾਰੇ ਪੁੱਛਿਆ­ ਪਰ ਔਰਤ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਇੰਨੇ ਨੂੰ ਰੋਡ ਤੇ ਗਸ਼ਤ ਕਰ ਰਹੇ ਪੀਸੀਆਰ ਟੀਮ ਦੇ ਥਾਣੇਦਾਰ ਸਰਬਜੀਤ ਸਿੰਘ ਵੀ ਪਹੁੰਚ ਗਏ। ਪੁੱਛਗਿੱਛ ਦੌਰਾਨ ਔਰਤ ਨੇ ਆਪਣਾ ਨਾਮ ਸੋਨੀ ਉਰਫ ਸੋਨੂੰ ਅਤੇ ਮੋਗਾ ਤੋਂ ਆਈ ਹੋਣ ਬਾਰੇ ਦੱਸਿਆ। ਵਿਆਹੀ ਜਾਪਦੀ ਇਸ ਔਰਤ ਨੇ ਪਹਿਲਾ ਆਪਣੇ ਸੌਹਰੇ ਮੌੜ ਮੰਡੀ ਤੇ ਫਿਰ ਮਾਨਸਾ ਹੋਣ ਦੀ ਗੱਲ ਕਹਿ ਕੇ ਮਾਮਲਾ ਹੋਰ ਸ਼ੱਕੀ ਬਣਾ ਦਿੱਤਾ। ਜਦੋਂ ਉਸ ਨੂੰ ਪੁੱਛਿਆ ਕਿ ਉਹ ਕਰਫਿਊ ਦੌਰਾਨ ਮੋਗੇ ਤੋਂ ਇੱਥੇ ਕਿਵੇਂ ਪਹੁੰਚੀ ਤੇ ਕਿਉਂ ਘਰੋਂ ਆਈ­ ਤਾਂ ਉਹ ਕੋਈ ਠੋਸ ਜਵਾਬ ਨਾ ਦੇ ਸਕੀ। ਕਿੱਥੇ ਜਾਣ ਦੇ ਸਵਾਲ ਚ­ ਉਸ ਨੇ ਪਹਿਲਾਂ ਮਾਨਸਾ ਆਪਣੇ ਸੌਹਰੇ ਘਰ ਤੇ ਫਿਰ ਹੰਡਿਆਇਆ ਵਿਖੇ ਕਿਸੇ ਮੁਸਲਿਮ ਰਿਸ਼ਤੇਦਾਰ ਦੇ ਘਰ ਜਾਣ ਦੀ ਗੱਲ ਕਹੀ। ਹੰਡਿਆਇਆ ਚ­ ਉਸ ਦੀ ਰਿਸ਼ਤੇਦਾਰੀ ਵਾਰੀ ਪੁੱਛਿਆ­ਉਹ ਕੋਈ ਰਿਸ਼ਤੇਦਾਰੀ ਵੀ ਨਹੀਂ ਦੱਸ ਸਕੀ। ਹੈਰਾਨੀ ਦੀ ਗੱਲ ਇਹ ਰਹੀ ਕਿ ਕਰੀਬ ਇੱਕ ਘੰਟੇ ਤੱਕ ਮੌਕੇ ਤੇ ਖੜ੍ਹੀ ਰਹੀ­ ਪੁਲਿਸ ਪਾਰਟੀ ਨੇ ਕਚਿਹਰੀ ਚੌਂਕ ਚ­ ਤਾਇਨਾਤ ਕਿਸੇ ਵੀ ਮਹਿਲਾ ਪੁਲਿਸ ਕਰਮਚਾਰੀ ਨੂੰ ਸ਼ੱਕੀ ਔਰਤ ਤੋਂ ਪੁੱਛਗਿੱਛ ਲਈ ਬੁਲਾਉਣਾ ਜਰੂਰੀ ਨਹੀਂ ਸਮਝਿਆ।

Advertisement

ਸੋਨੀ ਨੇ ਵਾਰਿਸ ਖਾਨ ਨਾਲ ਕਰਵਾਈ ਥਾਣੇਦਾਰ ਦੀ ਗੱਲ
ਪੁਲਿਸ ਨੂੰ ਸੋਨੀ ਦੀਆਂ ਵਾਰ ਵਾਰ ਬਦਲਦੀਆਂ ਗੱਲਾਂ ਤੋਂ ਹੋਰ ਸ਼ੱਕ ਪੱਕਾ ਹੋ ਗਿਆ। ਆਖਿਰ ਸੋਨੀ ਨੇ ਆਪਣੇ ਫੋਨ ਤੋਂ ਕਿਸੇ ਵਾਰਿਸ ਖਾਨ ਮਾਨਸਾ ਨਾਲ ਗੱਲ ਕਰਵਾਈ­ ਉਹ ਔਰਤ ਦਾ ਕੀ ਲੱਗਦਾ ਸੀ­ ਉਸ ਬਾਰੇ ਪੁਲਿਸ ਨੂੰ ਕੁਝ ਨਹੀਂ ਦੱਸਿਆ। ਪੀਸੀਆਰ ਪੁਲਿਸ ਦੇ ਥਾਣੇਦਾਰ ਸਰਬਜੀਤ ਸਿੰਘ ਨੇ ਉਕਤ ਪੂਰੇ ਘਟਨਾਕ੍ਰਮ ਸਬੰਧੀ ਪੁਸ਼ਟੀ ਕੀਤੀ। ਪਰ ਨਾਲ ਇਹ ਵੀ ਦੱਸਿਆ ਕਿ ਸ਼ੱਕੀ ਔਰਤ ਹੋਣ ਕਰਕੇ ਉਹਨਾਂ ਥਾਣਾ ਸਿਟੀ 2 ਦੇ ਡਿਊਟੀ ਅਫਸਰ ਥਾਣੇਦਾਰ ਸੇਵਾ ਸਿੰਘ ਨੂੰ ਸੂਚਨਾ ਦੇ ਕੇ ਮੌਕੇ ਤੇ ਬੁਲਾਇਆ ਤੇ ਸ਼ੱਕੀ ਔਰਤ ਨੂੰ ਉਸ ਦੇ ਸਪੁਰਦ ਕਰ ਦਿੱਤਾ।
-ਸੋਨੀ ਕਹਿੰਦੀ ­ਉਹ ਦੀ ਭੈਣ ਤੇ ਜੀਜਾ ਉਹ ਨੂੰ ਕੁੱਟਦੇ ਸੀ ਤਾਂ­­
ਸੋਨੀ ਨੇ ਕਰਫਿਊ ਦੌਰਾਨ ਘਰੋਂ ਭੱਜ਼ ਆਉਣ ਬਾਰੇ ਕਿਹਾ ਕਿ ਮੋਗੇ ਉਹ ਦੀ ਭੈਣ ਰਹਿੰਦੀ ਹੈ। ਭੈਣ ਤੇ ਭਣੋਈਆ ਉਸ ਦੀ ਕੁੱਟਮਾਰ ਕਰਦੇ ਸਨ। ਇਸ ਲਈ ਉਹ ਪੈਦਲ ਹੀ ਉਥੋਂ ਚਕਮਾ ਦੇ ਕੇ ਨਿੱਕਲ ਆਈ। ਸੱਚ ਕੀ ਹੈ­ ਇਹ ਤਾਂ ਸੋਨੀ ਖੁਦ­ ਜਾਂ ਫਿਰ ਉਸ ਨੂੰ ਰਾਤ ਭਰ ਆਪਣੇ ਕੋਲ ਰੱਖਣ ਵਾਲੀ ਪੁਲਿਸ ਪਾਰਟੀ ਹੀ ਬੇਹਤਰ ਜਾਣਦੀ ਹੋਵੇਗੀ।
ਥਾਣੇ ਦਾ ਮੁਨਸ਼ੀ ਬੋਲਿਆ­ ਮੈਨੂੰ ਕੋਈ ਜਾਣਕਾਰੀ ਨਹੀਂ
ਥਾਣਾ ਸਿਟੀ 2 ਦੇ ਮੁਨਸ਼ੀ ਤਜਿੰਦਰ ਸਿੰਘ ਨੇ ਪੁੱਛਣ ਤੇ ਕਿਹਾ ਕਿ ਨਾ ਤਾਂ ਉਸ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੈ ਅਤੇ ਨਾ ਹੀ ਰਾਤ ਨੂੰ ਕਿਸੇ ਔਰਤ ਨੂੰ ਥਾਣੇ ਲਿਆਂਦਾ ਗਿਆ ਸੀ। ਐਸਐਚਉ ਨੂੰ ਫੋਨ ਕੀਤਾ ਤਾਂ ਫੋਨ ਕਿਸੇ ਹੋਰ ਕਰਮਚਾਰੀ ਨੇ ਰਿਸੀਵ ਕਰਕੇ ਕਿਹਾ ਕਿ ਸਾਹਿਬ ਕਿਤੇ ਬਾਹਰ ਹਨ। ਡੀਐਸਪੀ ਰਾਜੇਸ਼ ਛਿੱਬਰ­ ਐਸਪੀਡੀ ਸੁਖਦੇਵ ਸਿੰਘ ਵਿਰਕ ਤੇ ਐਸਐਸਪੀ ਨੂੰ ਪੁਲਿਸ ਦਾ ਪੱਖ ਜਾਣਨ ਲਈ ਕਈ ਫੋਨ ਕੀਤੇ­ ਪਰ ਉਹਨਾਂ ਫੋਨ ਰਿਸੀਵ ਕਰਨਾ ਜਰੂਰੀ ਨਹੀਂ ਸਮਝਿਆ। ਖਬਰ ਲਿਖੇ ਜਾਣ ਤੱਕ ਸ਼ੱਕੀ ਮੁਸਲਿਮ ਔਰਤ ਬਾਰੇ ਉਸ ਨੂੰ ਹਿਰਾਸਤ ਚ­ ਲੈਣ ਵਾਲੇ ਥਾਣੇਦਾਰ ਨੂੰ ਕੋਈ ਇਲਮ ਨਹੀਂ ਸੀ­ ਕਿ ਆਖਿਰ ਸ਼ੱਕੀ ਔਰਤ ਰਾਤ ਕਿੱਥੇ ਰਹੀ­ ਸਵੇਰੇ ਕਿੱਥੇ ਚਲੀ ਗਈ।

Advertisement
Advertisement
Advertisement
Advertisement
Advertisement
error: Content is protected !!