ਕੱਲ੍ਹ ਤੋਂ ਮਾੜੀ ਬਿਜਲੀ ਸਪਲਾਈ ਵਿਰੁੱਧ ਐਕਸ਼ੀਅਨ, ਬਰਨਾਲਾ ਦੇ ਦਫਤਰ ਮੂਹਰੇ ਧਰਨਾ ਦਿੱਤਾ ਜਾਵੇਗਾ: ਕਿਸਾਨ ਆਗੂ

Advertisement
Spread information

 ਸਰਕਾਰ ਵੱਲੋਂ ਦਾਲਾਂ ਦੇ ਭੰਡਾਰਨ ਉਪਰ  ਲਾਈਆਂ ਪਾਬੰਦੀਆਂ ਕਿਸਾਨਾਂ ਦੇ ਸਟੈਂਡ ਦੀ ਪੁਸ਼ਟੀ

ਪਰਦੀਪ ਕਸਬਾ  , ਬਰਨਾਲਾ:  04 ਜੁਲਾਈ, 2021

              ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 277ਵੇਂ ਦਿਨ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਕਿਸਾਨ ਆਗੂਆਂ ਨੇ ਕਿਹਾ ਕੀ ਪੰਜਾਬ ਸਰਕਾਰ ਨੇ ਲੋਕਾਂ ਤੇ ਬਿਜਲੀ ਮੁਲਾਜਮਾਂ ਵੱਲੋਂ ਵਿਰੋਧ ਦੇ ਬਾਵਜੂਦ ਬਿਜਲੀ ਉਤਪਾਦਨ ਦਾ ਨਿੱਜੀਕਰਨ  ਕਰ ਦਿੱਤਾ। ਨਿੱਜੀਕਰਨ ਦੀ ਇਸ ਨੀਤੀ ਦੀ ਬੈਂਗਣੀ ਉਘੜਨੀ ਸ਼ੁਰੂ ਹੋ ਗਈ ਹੈ। ‘ਬਿਜਲੀ ਸਰਪਲੱਸ’ ਕਹੇ ਜਾਣ ਵਾਲੇ ਸੂਬੇ ਦੀ ਸਰਕਾਰ ਨਾ ਤਾਂ ਖੇਤੀ ਖੇਤਰ ਨੂੰ  ਪੂਰੀ ਬਿਜਲੀ ਸਪਲਾਈ ਕਰ ਰਹੀ ਹੈ ਅਤੇ ਨਾ ਹੀ ਘਰੇਲੂ ਤੇ ਵਪਾਰਕ ਖੇਤਰ ਨੂੰ।  ਸੁੱਕ ਰਹੇ ਝੋਨੇ ਨੂੰ ਬਚਾਉਣ ਲਈ ਕਿਸਾਨਾਂ ਨੂੰ ਮਹਿੰਗਾ ਡੀਜ਼ਲ ਭੂਕਣਾ ਪੈ ਰਿਹਾ। ਇਹ ਸਭ ਨਿੱਜੀਕਰਨ ਦੀਆਂ ਲੋਕ ਮਾਰੂ ਨੀਤੀਆਂ ਦਾ ਅਸਰ ਹੈ ਕਿ ਸਭ ਤੋਂ ਮਹਿੰਗੀ ਬਿਜਲੀ ਸਪਲਾਈ ਕਰਨ ਵਾਲੇ ਸੂਬੇ ਦੇ ਲੋਕ ਤਪਦੀ ਗਰਮੀ ਵਿੱਚ ਮੁੜਕੋ- ਮੁੱੜਕੀ ਹੋ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਬਿਜਲੀ ਦੇ ਨਾਕਸ ਪ੍ਰਬੰਧਾਂ ਵਿਰੁੱਧ ਕੱਲ੍ਹ 5 ਜੁਲਾਈ ਨੂੰ ਦਿਨ ਭਰ ਲਈ ਬਿਜਲੀ ਬੋਰਡ ਬਰਨਾਲਾ ਦੇ ਕਾਰਜਕਾਰੀ ਇੰਜਨੀਅਰ ਦੇ ਦਫਤਰ ਦਾ ਘਿਰਾਉ ਕਰੇਗਾ।

Advertisement

            ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁਰਮੇਲ ਸਿੰਘ ਠੁੱਲੀਵਾਲ, ਮੇਲਾ ਸਿੰਘ ਕੱਟੂ, ਨੇਕਦਰਸ਼ਨ ਸਿੰਘ, ਪਰਮਜੀਤ ਕੌਰ ਠੀਕਰੀਵਾਲਾ, ਯਾਦਵਿੰਦਰ ਸਿੰਘ ਚੌਹਾਨਕੇ,ਬਾਬੂ ਸਿੰਘ ਖੁੱਡੀ ਕਲਾਂ, ਗੁਰਮੇਲ ਸ਼ਰਮਾ, ਹਰਚਰਨ ਚੰਨਾ, ਗੁਰਵਿੰਦਰ ਸਿੰਘ ਕਾਲੇਕਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ  ਦਾਲਾਂ ਦੀਆਂ ਕੀਮਤਾਂ ਵਿੱਚ ਹੋਏ ਬੇਥਾਹ ਵਾਧੇ ਨੂੰ ਵਕਤੀ ਠੱਲ ਪਾਉਣ ਲਈ ਕੇਂਦਰ ਸਰਕਾਰ ਨੇ ਦਾਲਾਂ ਦੇ ਸਟਾਕ ਭੰਡਾਰਨ ਉਪਰ ਪਾਬੰਦੀਆਂ ਆਇਦ ਕੀਤੀਆਂ ਹਨ। ਕਿਸਾਨ ਆਪਣੇ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਕਹਿੰਦੇ ਆ ਰਹੇ ਹਨ ਕਿ ਜਰੂਰੀ ਵਸਤਾਂ (ਸੋਧ) ਕਾਨੂੰਨ 2020 ਕਾਰਨ ਜਰੂਰੀ ਵਸਤਾਂ  ਦੇ ਵਪਾਰ ਉਪਰ ਕੁੱਝ ਕੰਪਨੀਆਂ ਦਾ ਏਕਾਧਿਕਾਰ ਸਥਾਪਤ ਹੋ ਜਾਵੇਗਾ ਜਿਸ ਕਾਰਨ ਜਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨੀ ਚੜ੍ਹ ਜਾਣਗੀਆਂ। ਸਰਕਾਰ ਵੱਲੋਂ ਦਾਲਾਂ ਦੇ ਭੰਡਾਰਨ ‘ਤੇ ਲਾਈ ਪਾਬੰਦੀ ਕਿਸਾਨਾਂ ਦੇ ਸਟੈਂਡ ਦੀ ਪੁਸ਼ਟੀ ਕਰਦੀ ਹੈ ਕਿ ਤਿੰਨ ਖੇਤੀ ਕਾਨੂੰਨ ਲੋਕ ਵਿਰੋਧੀ ਹਨ ਅਤੇ ਰੱਦ ਕੀਤੇ ਜਾਣੇ ਚਾਹੀਦੇ ਹਨ।

         ਅੱਜ ਧਰਨੇ ‘ਚ ਇੱਕ 4 ਸਾਲਾ ਲੜਕੇ ਕਪਤਾਨ ਸਿੰਘ ਪੁੱਤਰ ਲੱਖਾ ਗਰੇਵਾਲ ਮਹਿਲ ਕਲਾਂ ਨੇ ਖੇਤੀ ਕਾਨੂੰਨਾਂ ਬਾਰੇ ਤਕਰੀਰ ਕੀਤੀ ਅਤੇ ਬਹੁਤ ਜ਼ਜਬਾਤੀ ਗੀਤ ਸੁਣਾਇਆ। ਮਨਜੀਤ ਕੌਰ ਤੇ ਜਸਵੀਰ ਕੌਰ ਮਹਿਲ ਕਲਾਂ ਨੇ ਇਨਕਲਾਬੀ ਗੀਤ ਸੁਣਾ ਕੇ ਪੰਡਾਲ ‘ਚ ਜੋਸ਼ ਭਰਿਆ। ਰੁਲਦੂ ਸਿੰਘ ਸ਼ੇਰੋਂ ਤੇ ਜਗਦੀਸ਼ ਲੱਧਾ ਨੇ ਵੀ ਗੀਤ ਸੁਣਾਏ।

Advertisement
Advertisement
Advertisement
Advertisement
Advertisement
error: Content is protected !!