ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੇ ਪੱਕੇ ਮੋਰਚੇ ਨੂੰ ਹੋਏ ਛੇ ਮਹੀਨੇ
ਹਰਪ੍ਰੀਤ ਕੌਰ ਬਬਲੀ ਸੰਗਰੂਰ , 4 ਜੁਲਾਈ, 2021
ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵੱਲੋਂ 4 ਜਨਵਰੀ ਤੋਂ ਪੱਕੇ ਧਰਨੇ ਤੇ ਬੈਠੇ ਡੀ.ਸੀ. ਦਫਤਰ ਅੱਗੇ ਬੇਰੁਜ਼ਗਾਰ ਅਧਿਆਪਕਾਂ ਦਾ ਪੱਕਾ ਧਰਨਾ ਲਗਾਤਾਰ ਚੱਲ ਰਿਹਾ ਹੈ । ਦੂਜੇ ਪਾਸੇ ਸੁਰਿੰਦਰਪਾਲ ਗੁਰਦਾਸਪੁਰ ਲੀਲਾ ਭਵਨ ਵਿੱਚ ਸਥਿਤ ਬੀ.ਐਸ.ਅੈਨ.ਅੈਲ. ਟਾਵਰ ਦੇ ਉੱਪਰ ਲਗਾਤਾਰ 105 ਦਿਨਾਂ ਤੋਂ ਡਟਿਆ ਹੋਇਆ ਹੈ ।
ਇਸ ਮੌਕੇ ਸੁਰਿੰਦਰ ਜਲਾਲਾਬਾਦ, ਅਵਤਾਰ ਮਾਨਸਾ, ਜਸ਼ਨਦੀਪ ਧੂਰੀ, ਹਰਦੀਪ ਧੂਰੀ ਤੇ ਅਮਨਪ੍ਰੀਤ ਧੂਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਪੰਜਾਬ ਸਰਕਾਰ ਵੱਲੋਂ ਹਰ ਸਮੇਂ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਢਾਹ ਲਾਉਣ ਲਈ ਹਰ ਸਮੇੰ ਵੱਖਰੀਆਂ ਵੱਖਰੀਆਂ ਸ਼ਰਤਾਂ ਲਗਾਈਆਂ ਗਈਆਂ । 2018 ਦੇ ਵਿੱਚ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀਆਂ ਯੋਗਤਾ ਬਾਰ੍ਹਵੀਂ ਤੋਂ ਗਰੈਜੂਏਸ਼ਨ ਕਰ ਦਿੱਤੀ ਗਈ ਜਿਸ ਨੂੰ ਸੰਘਰਸ ਕਰ ਕੇ ਮੁੜ ਬਾਰ੍ਹਵੀਂ ਕਰਵਾਇਆ ਗਿਆ । 6 ਮਾਰਚ 2020 ਵਿੱਚ ਜਦੋਂ ਪੰਜਾਬ ਸਰਕਾਰ ਵੱਲੋਂ ਨਿਗੂਣੀਆਂ ਅਸਾਮੀਆਂ ਕੱਢੀਆਂ ਗਈਆਂ ਤਾਂ ਉਸ ਵਿਚ ਪੰਜਾਬ ਸਰਕਾਰ ਵੱਲੋਂ ਨਵੀਂਆਂ ਨਵੀਂਆਂ ਬੇਰੁਜ਼ਗਾਰ ਅਧਿਆਪਕਾਂ ਉਪਰ ਸ਼ਰਤਾਂ ਥੋਪੀਆਂ ਗਈਆਂ । ਜਿਨ੍ਹਾਂ ਸ਼ਰਤਾਂ ਨੂੰ ਵਾਪਸ ਕਰਾਉਣ ਲਈ ਹੁਣ ਤੱਕ ਸੰਘਰਸ਼ ਕਰ ਰਹੇ ਹਾਂ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਦਾ ਪ੍ਰਤੀ ਰਵੱਈਆ ਪਾੜੋ ਤੇ ਰਾਜ ਕਰੋ ਦਾ ਰਿਹਾ ਹੈ ।