ਚੰਡੀਗੜ ਤੋਂ ਪਰਤੀ ਸੇਖਾ ਰੋਡ ਦੀ ਰਹਿਣ ਵਾਲੀ ਔਰਤ ਦੀ ਰਿਪਰੋਟ ਆਈ ਕਰੋਨਾ ਪੋਜਟਿਵ

Advertisement
Spread information

ਹਰਿਦਰ ਨਿੱਕਾ, ਬਰਨਾਲਾ

ਸਥਾਨਕ  ਸੇਖਾ ਰੋਡ ਦੀ ਗਲੀ ਨੰਬਰ 4 ਰਹਿਣ ਵਾਲੀ ਰਾਧਾ ਰਾਣੀ ਪਤਨੀ ਮੁਕਤੀ ਨਾਥ ਦੀ ਕਰੋਨਾ ਦੀ ਰਿਪੋਰਟ ਪੋਜਟਿਵ ਆ ਗਈ ਹੈ। ਇਸ ਦੀ ਰਿਪੋਰਟ ਪੋਜਟਿਵ ਆਉਣ ਨਾਲ ਸ਼ਹਿਰ ਵਿੱਚ ਇੱਕ ਵਾਰ ਦਹਿਸ਼ਤ ਦਾ ਮਹੌਲ ਪੈਦਾ ਹੋ ਗਿਆ ਹੈ। ਸਿਵਲ ਹਸਪਤਾਲ ਦੇ ਇਚਾਰਜ਼ ਡਾ. ਜੋਤੀ ਕੋਸ਼ਲ ਨੇ ਮਰੀਜ ਦੇ ਕਰੋਨਾ ਪੋਜਟਿਵ ਹੋਣ ਦੀ ਪੁਸ਼ਟੀ ਕੀਤੀ ਹੈ।  42 ਸਾਲਾਂ ਦੀ ਰਾਧਾ ਰਾਣੀ ਪਿਛਲੇ ਕੁਝ ਦਿਨਾਂ ਤੋਂ ਸਥਾਨਿਕ ਸਿਵਲ ਹਸਪਤਾਲ ਵਿੱਚ ਭਰਤੀ ਹੈ। ਡਾਕਟਰਾਂ ਨੇ ਪਹਿਲਾਂ ਜਦੋਂ ਇਸ ਦਾ ਟੈਸਟ ਕੀਤਾ ਤਾਂ ਉਸ ਦੀ ਰਿਪੋਰਟ ਵਿੱਚ ਕੋਈ ਅਜਿਹਾ ਸਿੰਮਟਮ ਨਹੀਂ ਆਇਆ ਪਰ ਹੁਣ ਦੁਬਾਰਾ ਟੈਸਟ ਕਰਨ ਤੇ ਰਿਪੋਰਟ ਪੋਜਟਿਵ ਆਈ ਹੈ। ਬਰਨਾਲਾ ਟੂਡੇ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਔਰਤ ਕੁਝ ਦਿਨ ਪਹਿਲਾਂ ਹੀ ਚੰਡਗੜ੍ਹ ਤੋਂ ਬਰਨਾਲਾ ਆਈ ਸੀ। ਪ੍ਰਸ਼ਾਸ਼ਨ ਇਸ ਗੱਲ ਦੀ ਅਜੇ ਜਾਂਚ ਕਰ ਰਿਹਾ ਹੈ ਕਿ ਇਸ ਦੇ ਆਲੇ ਦੁਆਲੇ ਵਿਚਰਨ ਵਾਲਾ ਕੋਈ ਹੋਰ ਵਿਅਕਤੀ ਇਸ ਬੀਮਾਰੀ ਤੋਂ ਪੀੜਤ ਤਾਂ ਨੀਂ ।

Advertisement
Advertisement
Advertisement
Advertisement
Advertisement
Advertisement
error: Content is protected !!