ਅਮਿੱਤ ਮਿੱਤਰ ਬਰਨਾਲਾ 5 ਅਪ੍ਰੈਲ 2020
ਇਹ ਫੋਟੋ ਉਨ੍ਹਾਂ ਲੋਕਾਂ ਦੀ ਹੈ ਜੋ ਬਰਨਾਲਾ ਪੁਲਿਸ ਨੇ ਕੈਦ ਕੀਤੇ ਨੇ, ਆਪਣੀ ਹੀ ਬਣਾਈ ਇੱਕ ਖੁੱਲ੍ਹੀ ਜੇਲ੍ਹ ਵਿੱਚ। ਕੀ ਇਹ ਸਮੱਸਿਆ ਦਾ ਹੱਲ ਹੈ, ਕੀ ਅਸੀਂ ਇਸ ਤਰ੍ਹਾਂ ਕਰੋਨਾ ਖਿਲਾਫ਼ ਲੜ ਸਕਾਂਗੇ, ਕਦੇ ਵੀ ਨਹੀਂ। ਲੋਕਾਂ ਲਈ ਕਰੋਨਾ ਨਾਲੋਂ ਮੁੱਖ ਲੋੜ ਰੋਟੀ ਹੈ, ਭਾਰਤ ਦੀ ਮੱਧ ਵਰਗੀ ਸ਼ਾਇਦ ਇਸ ਦਿੱਕਤ ਨੂੰ ਨਾ ਸਮਝ ਸਕੇ।
ਬਰਨਾਲਾ ਪੁਲਿਸ ਨੂੰ ਚਾਾਹੀਦਾ ਹੈ ਕਿ ਲੋਕਾਂ ਨੂੰ ਇੰਝ ਕੈਦ ਕਰਨ ਨਾਲੋਂ ਜਿਸ ਢੰਗ ਨਾਲ ਪੁਲਿਸ ਨੇ ਹਰ ਕਲੋਨੀ ਤੇ ਪਿੰਡਾਂ ਦੀ ਨਾਕੇਬੰਦੀ ਕਰਵਾਈ ਉਹਨਾਂ ਵਿੱਚੋਂ ਲੋਕਾਂ ਨੂੰ ਬਾਹਰ ਆਉਣ ਦੇਵੇ ਅਤੇ ਨਾਲ ਹੀ ਹਰ ਬਾਹਰ ਨਿਕਲਣ ਵਾਲੇ ਦਾ ਇਲੈਕਟ੍ਰੋਨਿਕ ਥਰਮਾਮੀਟਰਾਂ ਨਾਲ ਤਾਪਮਾਨ ਚੈੱਕ ਕਰੇ, ਜੋ ਸ਼ੱਕੀ ਲੱਗੇ ਉਸਦਾ ਇਲਾਜ ਕਰਾਵੇ।
ਨਿਰਸੰਦੇਹ ਮੋਦੀ ਤੇ ਅਮਰਿੰਦਰ ਸਿੰਘ ਅੱਧ ਅਧੂਰੇ ਹਥਿਆਰਾਂ ਨਾਲ ਕਰੋਨਾ ਨਾਲ ਲੜ ਰਹੇ ਨੇ। ਪੁਲਿਸ ਦੇ ਹਰ ਮੁਲਾਜਮ ਹੱਥ ਡੰਡੇ ਦੀ ਥਾਂ ਤੇ ਇੱਕ ਥਰਮਾਮੀਟਰ ਦੇਵੋ, ਲੋਕਾਂ ਦਾ ਤਾਪਮਾਨ ਚੈੱਕ ਕਰੋ ਤੇ ਇਲਾਜ ਕਰੋ। ਮੈਨੂੰ ਪੱਕਾ ਪਤਾ ਹੈ ਸਾਡੇ ਹੁਕਮਰਾਨ ਇੰਝ ਨਹੀਂ ਕਰ ਸਕਣਗੇ। ਕਿਉਂਕਿ ਉਨ੍ਹਾਂ ਨੇ ਰੀਫੇਲ ਖਰੀਦੇ ਨੇ ਇਲੈਕਟਰੋਨਿਕ ਥਰਮਾਮੀਟਰ ਜਾਂ ਬਿਮਾਰੀਆਂ ਨਾਲ ਲੜਨ ਵਾਲੇ ਹੋਰ ਸੰਦ ਨੀਂ।
ਬਹੁਤ ਹੀ ਵਧੀਆ ਵਿਚਾਰ