ਐਸ.ਐਸ.ਪੀ. ਸੰਦੀਪ ਗੋਇਲ ਨੇ ਕਾਬੂ ਦੋਸ਼ੀਆਂ ਨੂੰ ਨਾਲ ਲੈ ਕੇ ਕੀਤੀ ਪ੍ਰੈਸ ਕਾਨਫਰੰਸ
ਹਰਿੰਦਰ ਨਿੱਕਾ , ਬਰਨਾਲਾ, 19 ਅਪ੍ਰੈਲ 2021
ਜਿਲ੍ਹੇ ਦੇ ਤਪਾ ਇਲਾਕੇ ‘ਚ ਵੱਧ ਰਹੀਆਂ ਲੁੱਟ-ਖਸੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਐਸ.ਐਸ.ਪੀ. ਸ੍ਰੀ ਸੰਦੀਪ ਗੋਇਲ ਹੁਕਮਾਂ ਤੇ ਪੁਲਿਸ ਨੇ ਲੁਟੇਰਿਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਵੱਖ ਵੱਖ ਕੇਸਾਂ ਨਾਲ ਸਬੰਧਿਤ 27 ਲੁਟੇਰਿਆਂ/ਚੋਰਾਂ ਅਤੇ ਝਪਟਮਾਰਾਂ ਨੂੰ ਦਬੋਚ ਲਿਆ ਹੈ। ਜਿਲ੍ਹੇ ਦੇ ਇਤਿਹਾਸ ਵਿੱਚ ਲੁਟੇਰਿਆਂ ਖਿਲਾਫ ਕੀਤੀ ਗਈ ਪੁਲਿਸ ਦੀ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਕਾਰਵਾਈ ਹੈ ।
ਇਸ ਸਬੰਧੀ ਜਾਣਕਾਰੀ ਦੇਣ ਲਈ ਤਪਾ ਵਿਖੇ ਰੱਖੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ.ਐਸ.ਪੀ. ਸ੍ਰੀ ਸੰਦੀਪ ਗੋਇਲ ਨੇ ਦੱਸਿਆ ਕਿ ਤਪਾ ਥਾਣੇ ਵਿਖੇ ਤਾਇਨਾਤ ਥਾਣੇਦਾਰ ਅੰਮ੍ਰਿਤ ਸਿੰਘ ਪੁਲਿਸ ਪਾਰਟੀ ਸਮਤੇ ਸ਼ੱਕੀ ਪੁਰਸ਼ਾਂ ਦੀ ਤਲਾਸ਼ ਲਈ ਜਾਰੀ ਗਸ਼ਤ ਦੇ ਸਬੰਧ ਵਿਚ ਇਲਾਕਾ ਥਾਣਾ ਤਪਾ ਮੌਜੂਦ ਸੀ, ਤਾਂ ਉਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਸ਼ੇ ਦੇ ਆਦੀ ਕੁਝ ਵਿਅਕਤੀ ਲੁੱਟ-ਖੋਹ ਅਤੇ ਚੋਰੀ /ਝਪਟਮਾਰੀ ਦੀਆਂ ਵਾਰਦਾਤਾਂ ਕਰਨ ਵਿੱਚ ਲੱਗੇ ਹੋਏ ਹਨ। ਦੋਸ਼ੀਆਂ ਕੋਲ ਇਕ ਸਵਿਫ਼ਟ ਕਾਰ ਹੈ, ਜਿਸਦੀ ਨੰਬਰ ਪਲੇਟ ‘ਤੇ ਗਾਰਾ ਮਲਿਆ ਹੋਇਆ ਹੈ ਅਤੇ ਇਨ੍ਹਾਂ ਕੋਲ ਇਕ ਮੋਟਰਸਾਈਕਲ ਵੀ ਹੈ, ਜੋ ਬਿਨਾਂ ਨੰਬਰ ਪਲੇਟ ਤੋਂ ਹੈ । ਇਹ ਦੋਸ਼ੀ ਢਿੱਲਵਾਂ ਰੋਡ ਨੇੜੇ ਡਰੇਨ ਦਰੱਖਤਾਂ ਦੇ ਝੁੰਡ ਵਿਚ ਖੜ੍ਹੇ ਹਨ, ਜੋ ਕਿਸੇ ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ ਹਨ । ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਰੇਡ ਕਰਕੇ ਜਸਵੰਤ ਸਿੰਘ ਉਰਫ਼ ਬੱਬੂ ਵਾਸੀ ਕੋਠੇ ਬਾਦੀਆ, ਢਿੱਲਵਾਂ, ਬਰਨਾਲਾ, ਕੁਲਵੰਤ ਸਿੰਘ ਉਰਫ਼ ਕਾਂਤੀ ਵਾਸੀ ਲਕਸ਼ਰੀ ਪੱਤੀ, ਢਿੱਲਵਾਂ ਬਰਨਾਲਾ, ਗੁਰਜੀਵਨ ਸਿੰਘ ਉਰਫ਼ ਜੀਵਾ ਵਾਸੀ ਲਾਲੂ ਪੱਤੀ, ਢਿੱਲਵਾਂ, ਬਰਨਾਲਾ, ਸੁਖਜਿੰਦਰ ਸਿੰਘ ਉਰਫ਼ ਸੁੱਖੀ ਵਾਸੀ ਲਾਲੂ ਪੱਤੀ ਢਿੱਲਵਾਂ, ਬਰਨਾਲਾ, ਬੂਟਾ ਸਿੰਘ ਵਾਸੀ ਲਾਲੂ ਪੱਤੀ ਢਿੱਲਵਾਂ, ਬਰਨਾਲਾ, ਹਰਮੇਲ ਸਿੰਘ ਉਰਫ਼ ਮੇਲੂ ਵਾਸੀ ਢਿੱਲਵਾਂ, ਬਰਨਾਲਾ, ਹਰਵਿੰਦਰ ਸਿੰਘ ਉਰਫ਼ ਫੌਜੀ ਵਾਸੀ ਢਿੱਲਵਾਂ ਨੂੰ ਕਾਬੂ ਕਰ ਲਿਆ ।
7 ਦੋਸ਼ੀਆਂ ਦੇ ਕਬਜੇ ਵਿੱਚੋਂ ਜੋ ਬਰਾਮਦ ਹੋਇਆ
ਐਸ.ਐਸ.ਪੀ. ਗੋਇਲ ਨੇ ਦੱਸਿਆ ਕਿ ਪੁਲਿਸ ਦੁਆਰਾ ਗਿਰਫਤਾਰ ਸੱਤ ਵਿਅਕਤੀਆਂ ਦੇ ਕਬਜੇ ਵਿਚੋਂ ਇਕ ਸਵਿਫ਼ਟ ਕਾਰ ਪੀਬੀ-11-ਏਕਿਊ-0298, ਰੰਗ ਚਿੱਟਾ, ਹੀਰੋ ਸਪਲੈਂਡਰ ਮੋਟਰਸਾਈਕਲ ਨੰ-ਪੀਬੀ-30ਐਸ-9384 ਰੰਗ ਕਾਲਾ, ਸੀਡੀ-100 ਐਸਐਸ ਬਿਨ੍ਹਾਂ ਨੰਬਰੀ, 1 ਦੇਸੀ ਪਿਸਤੌਲ, 2 ਜਿੰਦਾ ਰੌਂਦ, ਇਕ ਖੋਲ ਕਾਰਤੂਸ, ਲਾਈਟਰ ਗਨ ਡੁਪਲੀਕੇਟ, ਬੇਸਵਾਲ ਡੰਡਾ, ਕਿਰਪਾਨ, ਲੋਹੇ ਦਾ ਤੇਜ਼ਧਾਰ ਦਾਹ, ਚੋਰੀ ਕੀਤਾ 4 ਕੁਇੰਟਲ ਤਾਂਬਾ ਅਤੇ 5 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਇਨ੍ਹਾਂ ਕਾਬੂ ਕੀਤੇ ਦੋਸ਼ੀਆਂ ਦੇ ਖਿਲਾਫ਼ ਹੁਣ ਤੋਂ ਪਹਿਲਾਂ ਵੱਖ ਵੱਖ ਥਾਵਾਂ ਤੋਂ 27 ਟਰਾਂਸਫਾਰਮਰਾਂ ਵਿੱਚੋਂ ਤਾਂਬਾ ਅਤੇ ਤੇਲ ਚੋਰੀ ਕਰਨ ਦੇ ਮਾਮਲੇ ਦਰਜ ਹਨ । ਇਸ ਤੋਂ ਇਲਾਵਾ ਦੋਸ਼ੀਆਂ ਖਿਲਾਫ ਮੋਬਾਇਲ, ਪੈਸੇ ਅਤੇ ਮੋਟਰਸਾਈਕਲ ਖੋਹਣ ਦੇ 9 ਮਾਮਲੇ ਵੀ ਦਰਜ ਹਨ ।
ਐਸ.ਐਸ.ਪੀ. ਸੰਦੀਪ ਗੋਇਲ ਨੇ ਦੱਸਿਆ ਕਿ ਗਿਰਫਤਾਰ ਕੀਤੇ 20 ਦੋਸ਼ੀਆਂ ਦੇ ਖਿਲਾਫ਼ ਵੀ ਵੱਖਰਾ ਕੇਸ ਦਰਜ ਕੀਤਾ ਗਿਆ ਹੈ । ਇਸ ਮਾਮਲੇ ਦੀ ਤਫਸ਼ੀਲ ਨਾਲ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ੍ਰੀ ਗੋਇਲ ਨੇ ਦੱਸਿਆ ਕਿ ਥਾਣਾ ਸ਼ਹਿਣਾ ਦੀ ਪੁਲਿਸ ਨੇ ਸੰਦੀਪ ਸਿੰਘ ਵਾਸੀ ਬੁਰਜ ਫਤਿਹਗੜ੍ਹ ਸ਼ਹਿਣਾ, ਜਗਸੀਰ ਸਿੰਘ ਉਰਫ਼ ਜੱਗਾ ਵਾਸੀ ਆਵਾ ਬਸਤੀ ਤਪਾ, ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਤਪਾ, ਮਲਕੀਤ ਸਿੰਘ ਉਰਫ਼ ਮਲਕੀਤ ਖਾਨ ਵਾਸੀ ਆਵਾ ਬਸਤੀ ਤਪਾ, ਸੰਦੀਪ ਰਾਮ ਵਾਸੀ ਢਿੱਲਵਾਂ ਰੋਡ ਤਪਾ, ਧਰਮਾ ਸਿੰਘ ਵਾਸੀ ਘੁੰਨਸਾ ਰੋਡ ਅਜਾਦ ਨਗਰ ਬਸਤੀ ਤਪਾ ਨੂੰ ਕਾਬੂ ਕਰਕੇ ਇਨ੍ਹਾਂ ਤੋਂ 330 ਗ੍ਰਾਮ ਹੈਰੋਇਨ , 2 ਮੋਟਰ ਸਾਈਕਲ ਸੀਡੀ ਡੀਲੈਕਸ ਪੀਬੀ-10ਜੀਏ, 9224 ਬੁਲੇਟ ਪੀਬੀ 19ਐਨ 6707 ਬਰਾਮਦ ਕੀਤੇ ਗਏ ਹਨ ।
ਸ੍ਰੀ ਗੋਇਲ ਨੇ ਦੱਸਿਆ ਕਿ ਇਸੇ ਤਰ੍ਹਾਂ ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ ਗੁਰਦੀਪ ਸਿੰਘ ਵਾਸੀ ਢਿੱਲਵਾਂ, ਯੋਗੇਸ਼ ਕੁਮਾਰ ਵਾਸੀ ਤਪਾ, ਪੁਨੀਤ ਕੁਮਾਰ ਵਾਸੀ ਗੁੱਗਾ ਮਾੜੀ, ਸੁਨਾਮ, ਸੰਦੀਪ ਕੁਮਾਰ ਵਾਸੀ ਸੁਖਾਨੰਦ ਬਸਤੀ ਤਪਾ, ਮੱਖਣ ਸ਼ਰਮਾ ਵਾਸੀ ਸੁਭਾਸ ਨਗਰ ਸੁਨਾਮ ਨੂੰ 17550 ਨਸ਼ੀਲੀਆਂ ਗੋਲੀਆਂ, ਮੋਟਰਸਾਈਕਲ ਐਚਐਫ ਡੀਲੈਕਸ ਪੀਬੀ 19 ਕੇ2555 ਸਮੇਤ ਕਾਬੂ ਕੀਤਾ ਹੈ । ਐਸ.ਐਸ.ਪੀ. ਸੰਦੀਪ ਗੋਇਲ ਨੇ ਦੱਸਿਆ ਕਿ ਜਦੋਂ ਕਿ ਥਾਣਾ ਠੁੱਲੀਵਾਲ ਦੀ ਪੁਲਿਸ ਨੇ ਗੁਰਜੀਤ ਸਿੰਘ ਵਾਸੀ ਘਨੌਰ ਕਲਾਂ ਅਤੇ ਸੁਖਵਿੰਦਰ ਕੌਰ ਵਾਸੀ ਬੈਕ ਸਾਈਡ ਰਾਮਬਾਗ ਬਸਤੀ ਬਰਨਾਲਾ ਨੂੰ 2185 ਨਸ਼ੀਲੀਆਂ ਗੋਲੀਆਂ, ਮੋਟਰਸਾਈਕਲ ਪਲਸਰ-ਪੀਬੀ-10ਬੀਸੀ-8461 ਸਮੇਤ ਕਾਬੂ ਕੀਤਾ ਹੈ ।
ਥਾਣਾ ਤਪਾ ਦੀ ਪੁਲਿਸ ਨੇ 1120 ਨਸ਼ੀਲੀਆਂ ਗੋਲੀਆਂ ਸਮੇਤ ਅਸ਼ਵਨੀ ਸਿੰਘ ਵਾਸੀ ਤਪਾ ਨੂੰ ਕਾਬੂ ਕੀਤਾ ਹੈ । ਇਸੇ ਤਰ੍ਹਾਂ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ 320 ਗ੍ਰਾਮ ਨਸ਼ੀਲਾ ਪਾਊਡਰ ਸਮੇਤ ਪਰਮਜੀਤ ਕੌਰ ਉਰਫ਼ ਸੀਮਾ ਵਾਸੀ ਚੰਦੀ ਕੇ ਕੋਠੇ, ਨੀਨਾ ਰਾਣੀ ਵਾਸੀ ਵੜਿੰਗ ਪੱਤੀ ਸੇਰਪੁਰ, ਗੁਰਦੇਵ ਕੌਰ ਵਾਸੀ ਚੰਦੀ ਕੇ ਕੋਠੇ ਨੂੰ ਕਾਬੂ ਕੀਤਾ ਹੈ । ਇਸੇ ਤਰ੍ਹਾਂ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ 160 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਗੁਰਸੇਵਕ ਸਿੰਘ ਵਾਸੀ ਕਲਾਰ ਖੁਰਦ ਨੂੰ ਕਾਬੂ ਕਰ ਲਿਆ ਹੈ । ਇਸੇ ਤਰ੍ਹਾਂ ਥਾਣਾ ਭਦੌੜ ਦੀ ਪੁਲਿਸ ਨੇ 3170 ਨਸ਼ੀਲੀਆਂ ਗੋਲੀਆਂ ਸਮੇਤ ਗੁਰਮੇਲ ਸਿੰਘ ਵਾਸੀ ਭਦੌੜ ਅਤੇ ਪਰਮਜੀਤ ਸਿੰਘ ਵਾਸੀ ਰਾਈਆ ਨੂੰ ਕਾਬੂ ਕੀਤਾ ਹੈ ।
ਐਸ.ਐਸ.ਪੀ. ਸੰਦੀਪ ਗੋਇਲ ਨੇ ਕਿਹਾ ਕਿ ਇਨ੍ਹਾਂ ਕਾਬੂ ਕੀਤੇ 27 ਵਿਅਕਤੀਆਂ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਪੁੱਛਗਿੱਛ ਦੌਰਾਨ ਇਨ੍ਹਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ । ਉਨ੍ਹਾਂ ਕਿਹਾ ਕਿ ਤਪਾ ਵਾਸੀ ਪਿਛਲੇ ਕੁਝ ਸਮੇਂ ਚੋਰੀ, ਲੁੱਟ-ਖੋਹ ਅਤੇ ਹੋਰ ਕ੍ਰਾਈਮ ਦੀਆਂ ਘਟਨਾਵਾਂ ਹੋਣ ਕਾਰਣ ਬਹੁਤ ਪਰੇਸ਼ਾਨ ਸਨ । ਜਿਸ ਕਾਰਣ ਉਨ੍ਹਾਂ ਵੱਲੋਂ ਤਪਾ ਵਾਸੀਆਂ ਨੂੰ ਰਾਹਤ ਦਿਵਾਉਣ ਲਈ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕਰਕੇ ਇਨ੍ਹਾਂ ਤੋਂ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ, ਗੱਡੀਆਂ, ਮੋਟਰਸਾਈਕਲ, ਚੋਰੀ ਕੀਤਾ ਤਾਂਬਾ, ਪਿਸਤੌਲ ਤੇ ਹੋਰ ਗੈਰ ਕਾਨੂੰਨੀ ਸਮਾਨ ਬਰਾਮਦ ਕੀਤਾ ਹੈ ।