ਵਾਹ ਜੀ ਵਾਹ ,ਕੋਵਿਡ ਨਿਯਮਾਂ ਦੀ, ਨਗਰ ਕੌਂਸਲ ਪ੍ਰਧਾਨ ਨੂੰ ਨਹੀਂ ਪਰਵਾਹ

Advertisement
Spread information

ਹੈ ਕੋਈ ਰਾਜਾ ਬਾਬੂ , ਜਿਹੜਾ ਪ੍ਰਧਾਨ ਨੂੰ ਸਿਖਾਊ ਕੋਵਿਡ ਨਿਯਮਾਂ ਦਾ ਪਾਲਣ ਕਰਨਾ,,,


ਹਰਿੰਦਰ ਨਿੱਕਾ , ਬਰਨਾਲਾ 19 ਅਪ੍ਰੈਲ 2021 

   ਨਾ ਕੋਈ ਮਾਸਕ, ਨਾ ਕੋਈ ਸੋਸਲ ਦੂਰੀ ਅਤੇ ਨਾ ਹੀ ਕੋਵਿਡ ਨਿਯਮਾਂ ਤਹਿਤ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਸਮਾਗਮ ਲਈ ਨਿਸਚਿਤ ਸੰਖਿਆ ਦੀ ਕੋਈ ਪਰਵਾਹ, ਕੋਵਿਡ ਨਿਯਮਾਂ ਦੀਆਂ ਸ਼ਰੇਆਮ ਉੱਡੀਆਂ ਧੱਜੀਆਂ ਦਾ ਅਜਿਹਾ ਮੰਜਰ ਅੱਜ ਸ਼ਾਮ ਕਰੀਬ ਸਾਢ਼ੇ ਕੁ ਚਾਰ ਵਜੇ ਦੇਖਣ ਨੂੰ ਮਿਲਿਆ। ਮੌਕਾ ਸੀ  ਨਗਰ ਕੌਂਸਲ ਬਰਨਾਲਾ ਦੇ ਨਵੇਂ ਬਣੇ ਪ੍ਰਧਾਨ ਗੁਰਜੀਤ ਸਿੰਘ ਔਲਖ ਉਰਫ ਰਾਮਨਵਾਸੀਆ ਵੱਲੋਂ ਨਗਰ ਕੌਂਸਲ ਦੇ ਦਫਤਰ ਵਿੱਚ ਆਪਣਾ ਅਹੁਦਾ ਸੰਭਾਲਣ ਦਾ। ਕੌਂਸਲ ਪ੍ਰਧਾਨ ਅਤੇ ਦਫਤਰ ਦਾ ਸਟਾਫ ਖੁਸ਼ੀ ਵਿੱਚ ਇੱਨ੍ਹਾਂ ਖੀਵਾ ਹੋਇਆ ਕਿ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਅਤੇ ਕਰਵਾਉਣ ਦੀ ਕੋਈ ਲੋੜ ਹੀ ਨਹੀਂ ਸਮਝੀ। ਸਮਝਦੇ ਵੀ ਕਿਉਂ, ਜਦੋ ਉੱਥੇ ਕੋਵਿਡ ਨਿਯਮਾਂ ਦਾ ਪਾਠ ਪੜਾਉਣ ਵਾਲਾ ਕੋਈ ਵੀ ਮੌਜੂਦ ਹੀ ਨਹੀਂ ਸੀ। ਪੁਲਿਸ ਕਰਮਚਾਰੀ ਤਾਇਨਾਤ ਸਨ, ਪਰ ਉਨ੍ਹਾਂ ਨੂੰ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਚਲਾਨ ਕੱਟਣ ਦਾ ਕੋਈ ਹੁਕਮ ਹੀ ਨਹੀਂ ਸੀ, ਪੁਲਿਸ ਵਾਲਿਆਂ ਦੀ ਡਿਊਟੀ ਤਾਂ ਕੌਸਲ ਦਫਤਰ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਬਰਕਰਾਰ ਰੱਖਣ ਲਈ ਹੀ ਲਗਾਇਆ ਹੋਇਆ ਸੀ। ਆਪਣੀ ਇਹ ਡਿਊਟੀ ਪੁਲਿਸ ਨੇ ਬਾਖੂਬੀ ਨਿਭਾਈ। ਕੋਈ ਚਿੜੀ ਤੱਕ ਫੜਕਣ ਨਹੀਂ ਦਿੱਤੀ। ਪ੍ਰਧਾਨ ਗੁਰਜੀਤ ਸਿੰਘ ਔਲਖ ਨੇ ਅਹੁਦਾ ਸੰਭਾਲਣ ਮੌਕੇ ਕਿਹਾ , ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਮੈਂ ਇਕੱਲਾ ਪ੍ਰਧਾਨ ਨਹੀਂ, ਸਾਰੇ ਐਮਸੀ ਹੀ ਪ੍ਰਧਾਨ ਹਨ, ਐਮਸੀ ਬੇਸ਼ੱਕ ਵਿਰੋਧੀ ਰਾਜਸੀ ਪਾਰਟੀਆਂ ਦੇ ਜਾਂ ਅਜਾਦ ਹੋਣ, ਸਾਰਿਆਂ ਦੇ ਵਾਰਡਾਂ ਵਿੱਚ ਬਿਨਾਂ ਕਿਸੇ ਪੱਖਪਾਤ ਤੋਂ ਵਿਕਾਸ ਦੇ ਕੰਮ ਕਰਵਾਏ ਜਾਣਗੇ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਕਿ ਸਰਦਾਰ ਕੇਵਲ ਸਿੰਘ ਸਾਡੇ ਸਭ ਦੇ ਹਰਮਨ ਪਿਆਰੇ ਆਗੂ ਹਨ ਅਤੇ ਰਹਿਣਗੇ, ਉਨ੍ਹਾਂ ਨੇ ਹੀ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ,ਮੈਂਬਰਾਂ ਵੱਲੋਂ ਦਿੱਤੇ ਅਧਿਕਾਰ ਅਨੁਸਾਰ ਕੀਤੀ ਹੈ। ਸ਼ਰਮਾ ਨੇ ਕਾਂਗਰਸੀ ਕੌਸਲਰਾਂ ਵਿੱਚ ਉੱਭਰੀ ਫੁੱਟ ਬਾਰੇ ਕਿਹਾ ਕਿ ਅਸੀਂ ਸਾਰੇ ਇੱਕ ਹਾਂ, ਮਾੜੇ ਮੋਟੇ ਮਨਮੁਟਾਵ ਹੌਲੀ ਹੌਲੀ ਆਪੇ ਹੀ ਦੂਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਦੀ ਸੋਚ, ਬਰਨਾਲਾ ਸ਼ਹਿਰ ਨੂੰ ਜਿਲ੍ਹੇ ਦਾ ਨੰਬਰ ਇੱਕ ਸ਼ਹਿਰ ਬਣਾਉਣਾ ਹੈ। ਇਸ ਮੌਕੇ ਕੌਸਲਰ ਦੀਪਿਕਾ ਸ਼ਰਮਾ ਸਮੇਤ ਕਾਂਗਰਸ ਦੇ 11 ਕੌਸਲਰ, ਅਕਾਲੀ ਦਲ ਦੇ ਚਾਰ, ਆਪ ਦੇ 2 ਤੇ ਕੁਝ ਅਜਾਦ  ਕੌਸਲਰ ਵੀ ਹਾਜਿਰ ਰਹੇ। 

Advertisement
Advertisement
Advertisement
Advertisement
Advertisement
error: Content is protected !!