ਹਰਿੰਦਰ ਨਿੱਕਾ, ਬਰਨਾਲਾ 12 ਅਪ੍ਰੈਲ 2021
ਜਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗੋਇਲ ਦੀ ਅਗਵਾਈ ਵਿੱਚ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਹੋਰ ਅੱਗੇ ਵਧਾਉਂਦਿਆਂ ਸੀ.ਆਈ.ਏ. ਸਟਾਫ ਦੀ ਟੀਮ ਨੇ ਇੱਕ ਨਸ਼ਾ ਸਮੱਗਲਰ ਨੂੰ ਨਸ਼ੀਲੀਆਂ ਗੋਲੀਆਂ ਦੀ ਵੱਡੀ ਖੇਪ ਸਮੇਤ ਕਾਬੂ ਕੀਤਾ ਹੈ। ਸਵਿਫਟ ਕਾਰ ਵਿੱਚ ਜਾ ਰਹੇ ਨਸ਼ਾ ਸਮੱਗਲਰ ਦੇ ਕਬਜ਼ੇ ਵਿੱਚੋਂ ਪੁਲਿਸ ਪਾਰਟੀ ਨੇ 1 ਲੱਖ 55 ਹਜ਼ਾਰ ਨਸੀਲ਼ੀਆ ਗੋਲੀਆਂ ਬਰਾਮਦ ਕਰ ਲਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੰਦੀਪ ਗੋਇਲ ਨੇ ਮੀਡੀਆ ਨੂੰ ਦੱਸਿਆ ਕਿ ਬਰਨਾਲਾ ਪੁਲਿਸ ਵੱਲੋ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਤਹਿਤ ਉਸ ਸਮੇ ਵੱਡੀ ਸਫਲਤਾ ਮਿਲੀ ਕਿ ਸੀ.ਆਈ.ਏ. ਸਟਾਫ ਬਰਨਾਲਾ ਦੀ ਪੁਲਿਸ ਪਾਰਟੀ ਨੇ ਸੋਰਸ ਖਾਸ ਦੀ ਇਤਲਾਹ ਤੇ ਕਰਨੈਲ ਸਿੰਘ ਉਰਫ ਕਾਲਾ ਪੁੱਤਰ ਸੁਰਜੀਤ ਸਿੰਘ ਵਾਸੀ ਗੋਬਿੰਦਗੜ੍ਹ ਛੰਨਾ ਹਾਲ ਆਬਾਦ ਥੂਹੀ ਰੋਡ ਨਾਭਾ ਵਗੈਰਾ ਦੇ ਖਿਲਾਫ ਮੁੱ: ਨੰ:-35 ਮਿਤੀ 10.4.2021 ਨੂੰ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਬਰਨਾਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ ।
ਉੱਨਾਂ ਦੱਸਿਆ ਕਿ ਸੋਰਸ ਦੀ ਇਤਲਾਹ ਅਨੁਸਾਰ ਪੁਲਿਸ ਟੀਮ ਨੇ ਅਗਲੀ ਕਾਰਵਾਈ ਕਰਦੇ ਹੋਏ ਥਾਣੇਦਾਰ ਗੁਰਬਚਨ ਸਿੰਘ ਸੀ.ਆਈ.ਏ ਸਟਾਫ ਬਰਨਾਲਾ ਨੇ ਲਿੰਕ ਰੋਡ ਪਿੰਡ ਸੇਖਾ- ਰੰਗੀਆ ਬਾਹੱਦ ਸੇਖਾ ਤੋਂ ਨਾਮਜ਼ਦ ਨਸ਼ਾ ਸਮੱਗਲਰ ਕਰਨੈਲ ਸਿੰਘ ਉਕਤ ਨੂੰ ਸਮੇਤ ਸਵਿਫਟ ਕਾਰ ਨੰਬਰੀ ਵਿੱਚੋਂ 1,55,000 ਨਸੀਲ਼ੀਆ ਗੋਲੀਆਂ ਬਰਾਮਦ ਕਰਵਾ ਕੇ ਗ੍ਰਿਫਤਾਰ ਕੀਤਾ ਗਿਆ । ਉਨਾਂ ਦੱਸਿਆ ਕਿ ਗਿਰਫਤਾਰ ਸਮੱਗਲਰ ਨੂੰ ਸ੍ਰੀ ਵਿਨੀਤ ਨਾਰੰਗ ਜੀ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੁਲਿਸ ਦੀ ਡਿਮਾਂਡ ਤੇ ਦੋਸ਼ੀ ਦਾ 2 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ।
ਐਸ.ਐਸ.ਪੀ. ਸ੍ਰੀ ਗੋਇਲ ਨੇ ਕਿਹਾ ਕਿ ਗਿਰਫਤਾਰ ਸਮੱਗਲਰ ਦੀ ਸਖਤੀ ਨਾਲ ਪੁੱਛਗਿੱਛ ਕਰਕੇ, ਉਸ ਦੇ ਹੋਰ ਸਾਥੀਆਂ ਬਾਰੇ ਇਕੱਤਰ ਜਾਣਕਾਰੀ ਦੇ ਅਧਾਰ ਤੇ ਨਸ਼ਾ ਸਮੱਗਲਰਾਂ ਦੀਆਂ ਹੋਰ ਥਾਂ ਜੁੜੀਆਂ ਤੰਦਾਂ ਬਾਰੇ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ । ਉਨਾਂ ਦੱਸਿਆ ਕਿ ਦੋਸ਼ੀ ਕਰਨੈਲ ਸਿੰਘ ਨੇ ਪੁੱਛਗਿੱਛ ਇੰਕਸ਼ਾਫ ਕੀਤਾ ਕਿ ਕਰੀਬ 2 ਸਾਲ ਪਹਿਲਾਂ ਵੀ ਉਸ ਪਾਸੋਂ 70 ਕਿੱਲੋ ਭੁੱਕੀ ਬਰਾਮਦ ਹੋਣ ਤੇ ਮੁਕੱਦਮਾਂ ਨੰਬਰ 169 ਮਿਤੀ 06-10- 2018 ਥਾਣਾ ਸਦਰ ਸਮਾਣਾ ਵਿਖੇ ਦਰਜ ਹੋਇਆ ਸੀ। ਉਕਤ ਕੇਸ ਵਿੱਚੋਂ ਉਹ ਜਮਾਨਤ ਤੇ ਰਿਹਾਅ ਹੋਇਆ ਹੈ।