ਨਵੇ ਦਾਖਲ ਬੱਚਿਆਂ ਨੂੰ ਅਸ਼ੋਕ ਪ੍ਰਧਾਨ ਵੱਲੋਂ ਮੌਕੇ ਤੇ ਗਿਫਟ ਵੰਡੇ
ਅਨਮੋਲਪ੍ਰੀਤ ਸਿੱਧੂ ,ਬਠਿੰਡਾ 2 ਅਪ੍ਰੈਲ 2021
ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਨਯੋਗ ਕ੍ਰਿਸ਼ਨ ਕੁਮਾਰ ਸਕੱਤਰ ਸਿੱਖਿਆ ਪੰਜਾਬ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਵਿਚ ਸਾਲ 2021-22 ਲਈ ਦਾਖਲਾ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਜ਼ਿਲ੍ਹੇ ਭਰ ਅਤੇ ਵੱਖ ਵੱਖ ਬਲਾਕ ਪੱਧਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ, ਇਸੇ ਮੁਹਿੰਮ ਤਹਿਤ ਮਾਨਯੋਗ ਜਿਲਾ ਸਿੱਖਿਆ ਅਫ਼ਸਰ ਸੈਕੰਡਰੀ . ਮੇਵਾ ਸਿੰਘ ਸਿੱਧੂ (ਸੀ:ਸੈ) ਦੀ ਯੋਗ ਅਗਵਾਈ ਵਿੱਚ ਬਲਾਕ ਬਠਿੰਡਾ ਦੇ ਸਮੂਹ ਸਰਕਾਰੀ ਸਕੂਲ ਅਮਲੇ ਵੱਲੋਂ ਘਰ ਘਰ, ਗਲੀ ਮੁਹੱਲੇ ਜਾ ਕੇ ਬੱਚਿਆ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ,ਜਿਵੇਂ ਕਿ ਸਰਕਾਰੀ ਸਕੂਲਾਂ ਦੀਆ ਖੂਬਸੂਰਤ ਇਮਾਰਤਾਂ, ਸਮਾਰਟ ਕਮਰੇ, ਪ੍ਰੋਜੈਕਟਰਾ ਰਾਹੀਂ ਸਿੱਖਿਆ ਐਲ ਈ ਡੀ ਰਾਹੀਂ , ਤਕਨੀਕੀ ਸਹੂਲਤਾਂ ਨਾਲ ਲੈਸ ਕੰਪਿਊਟਰ ਲੈਬਾਂ, ਖੇਡਾਂ,ਮਿਆਰੀ ਸਿੱਖਿਆ, ਐਨ ਐਸ ਕਿਊਂ ਐਫ਼ ਅਧੀਨ ਕਿੱਤ ਮੁਖੀ ਕੋਰਸ ਆਦਿ ਸਹੂਲਤਾਂ ਸ਼ਾਮਿਲ ਹਨ, ਪ੍ਰਿੰਸੀਪਲ ਪ੍ਰੇਮ ਮਿੱਤਲ ਝੰਬਾ ਨੇ ਦੱਸਿਆ ਕਿ ਸਕੂਲ ਮੁਖੀਆਂ ਅਤੇ ਸਮੂਹ ਸਕੂਲ ਅਧਿਆਪਕਾਂ ਵੱਲੋਂ ਬੱਚਿਆ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲਾ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਸ ਮੌਕੇ ਪਰਸਰਾਮ ਨਗਰ ਵਿਖੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੀ ਅਗਵਾਈ ਵਿੱਚ ਪਰਸਰਾਮ ਨਗਰ ਮੁੱਹਲੇ ਵਿਚ ਪ੍ਰਿੰਸੀਪਲ ਗੁਰਮੇਲ ਸਿੰਘ ਸਿੱਧੂ , ਪ੍ਰਿੰਸੀਪਲ ਪ੍ਰੇਮ ਮਿੱਤਲ ਨੋਡਲ ਅਫ਼ਸਰ ਬਠਿੰਡਾ, ਅਸ਼ੋਕ ਕੁਮਾਰ ਚੇਅਰਮੈਨ ਸਕੂਲ ਪ੍ਰਬੰਧਕ ਕਮੇਟੀ ਬਠਿੰਡਾ ਨੇ ਸਕੂਲ ਸਟਾਫ ਨਾਲ ਘਰ ਘਰ ਜਾਂ ਕੇ ਦਾਖਲਾ ਮੁਹਿੰਮ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ ਇਸ ਮੌਕੇ ਦਾਖਲ ਹੋਣ ਵਾਲੇ ਬੱਚਿਆਂ ਨੂੰ ਪੜ੍ਹਾਈ ਨਾਲ ਸਬੰਧਤ ਗਿਫਟ ਦਿੱਤੇ ਗਏ । ਅਸ਼ੋਕ ਕੁਮਾਰ ਚੇਅਰਮੈਨ ਨੇ ਕਿਹਾ ਕਿ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈ ਕੇ ਸਕੂਲਾਂ ਵਿਚ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦਾ ਫਾਇਦਾ ਲੈ ਸਕਣ । ਇਸ ਮੌਕੇ ਸਕੂਲ ਦੇ ਸਟਾਫ ਮੈਂਬਰ ਹਾਜ਼ਰ ਸਨ ।