””” ਤੇ ਗੈਂਗਰੇਪ ਕਰਨ ਵਾਲਿਆਂ ਨੂੰ ਲੈ ਗਏ ਅਗਵਾ ਕਰਕੇ ,,, ਅੱਤਿਆਚਾਰ ਦੀ ਅਜ਼ਬ ਕਹਾਣੀ

Advertisement
Spread information

ਨਾਬਾਲਿਗ ਲੜਕੀ ਨਾਲ ਗੈਂਗਰੇਪ ਦਾ ਮਾਮਲਾ- 3 ਦੋਸ਼ੀ ਨਾਮਜਦ , 18 ਦਿਨ ਬਾਅਦ ਵੀ ਨਹੀਂ ਕੋਈ ਗਿਰਫਤਾਰੀ,,

ਪੁਲਿਸ ਦੀ ਹਾਜ਼ਰੀ ‘ਚ ਵੀ ਚਲਦੀ ਰਹੀ ਸਮਝੌਤੇ ਦੀ ਸੌਦੇਬਾਜ਼ੀ, ਫਿਰ ਵੀ ਪੀੜਤ ਨੇ ਨਹੀਂ ਲਿਆ ਦੋਸ਼ੀਆਂ ਦਾ ਨਾਂ,,,

ਗੈਂਗਰੇਪ ਦੇ ਦੋਸ਼ੀਆਂ ਦੀ ਕੁੱਟਮਾਰ ਤੇ ਅਗਵਾ ਕਰਨ ਦੀ ਵੀਡੀਓ ਵੀ ਆਈ ਸਾਹਮਣੇ,,,


ਹਰਿੰਦਰ ਨਿੱਕਾ , ਬਰਨਾਲਾ 3 ਅਪ੍ਰੈਲ 2021
        ਸਥਾਨਕ ਬੱਸ ਸਟੈਂਡ ਦੇ ਬਾਹਰ ਬੱਸ ਦਾ ਇੰਤਜ਼ਾਰ ਕਰ ਰਹੀ ਇੱਕ ਨਾਬਾਲਿਗ ਦਲਿਤ ਲੜਕੀ ਨੂੰ ਅਗਵਾ ਕਰਕੇ ਗੈਂਗਰੇਪ ਕਰਨ ਦੀ ਘਟਨਾ ਤੋਂ 18 ਦਿਨ ਬਾਅਦ ਵੀ ਮੁਕਾਮੀ ਪੁਲਿਸ ਦੁਆਰਾ ਕਿਸੇ ਵੀ ਦੋਸ਼ੀ ਨੂੰ ਗਿਰਫ਼ਤਾਰ ਨਾ ਕਰਨ ਨਾਲ ਜਿੱਥੇ ਪੁਲਿਸ ਦੀ ਕਿਰਕਿਰੀ ਹੋ ਰਹੀ ਹੈ। ਉੱਥੇ ਹੀ ਦੋਸ਼ੀਆਂ ਨੂੰ ਅਦਾਲਤੀ ਕਟਿਹਰੇ ਵਿੱਚ ਖੜ੍ਹਾ ਕਰਨ ਵਾਲੀ ਪੁਲਿਸ ਆਪਣੀ ਲਾਪਰਵਾਹੀ ਦੀ ਵਜ੍ਹਾ ਕਾਰਣ ਖੁਦ ਵੀ ਕਟਿਹਰੇ ਵਿੱਚ ਖੜ੍ਹਾ ਹੋਣ ਵੱਲ ਵਧ ਰਹੀ ਹੈ। ਬੇਸ਼ੱਕ ਪੁਲਿਸ ਨੇ ਗੈਂਗਰੇਪ ਦੇ ਤਿੰਨ ਦੋਸ਼ੀਆਂ ਗੁਰਸੇਵਕ ਸਿੰਘ ਤੇ ਗੁਰਤੇਜ ਸਿੰਘ ਵਾਸੀ ਅਕਲੀਆ ਜਿਲ੍ਹਾ ਮਾਨਸਾ ਅਤੇ ਦਰਸ਼ਨ ਸਿੰਘ ਸੰਘੇੜਾ ਨੂੰ ਨਾਮਜਦ ਵੀ ਕਰ ਦਿੱਤਾ ਹੈ,ਪਰੰਤੂ ਸ਼ਨਾਖਤ ਦੇ ਬਾਵਜੂਦ ਵੀ ਦੋਸ਼ੀ ਫਿਲਹਾਲ ਪੁਲਿਸ ਦੀ ਪਕੜ ਤੋਂ ਦੂਰ ਹੀ ਹਨ।

ਬੁਝਾਰਤ ਗੈਂਗਰੇਪ ਦੀ ਗੁੱਝੀ, ਹਾਲੇ ਤੱਕ ਨਹੀਂ ਪੁਲਿਸ ਨੇ ਬੁੱਝੀ !
        ਸੱਭਿਅਕ ਸਮਾਜ ਦੇ ਮੱਥੇ ਤੇ ਕਲੰਕ ਬਣੀ ਗੈਂਗਰੇਪ ਦੀ ਇਹ ਘਟਨਾ ਦੀ ਆੜ ‘ਚ ਹੋ ਰਹੀ ਕਥਿਤ ਬਲੈਕਮੇਲਿੰਗ ਤੇ ਸੌਦੇਬਾਜ਼ੀ ਦੀ ਅਜਬ ਕਹਾਣੀ ਦਾ ਕੌੜਾ ਸੱਚ ਵੀ ਪੁਲਿਸ ਤਫਤੀਸ਼ ਵਿਚੋਂ ਝਾਤੀਆਂ ਮਾਰ ਕੇ ਬਾਹਰ ਨਿੱਕਲਕੇ ਆ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਜਿਲ੍ਹੇ ਦੇ ਬਾਗੜੀਆਂ ਦੇ ਨੇੜੇ ਪੈਂਦੇ ਪਿੰਡ ਗੀਗੇਮਾਜਰਾ ਦੀ ਰਹਿਣ ਵਾਲੀ 15 ਵਰ੍ਹਿਆਂ ਦੀ ਦਲਿਤ ਲੜਕੀ 16 ਮਾਰਚ 2021 ਦੀ ਬਾਅਦ ਦੁਪਹਿਰ ਕਰੀਬ 2 ਕੁ ਵਜੇ ਬੱਸ ਤੋਂ ਉਤਰ ਕੇ ਬੱਸ ਸਟੈਂਡ ਬਰਨਾਲਾ ਦੇ ਬਾਹਰ ਪਹੁੰਚ ਗਈ । ਜਿੱਥੋਂ ਕਾਰ ਸਵਾਰ 2 ਅਣਪਛਾਤੇ ਵਿਅਕਤੀ ਉਸ ਨੂੰ ਉਸ ਦੀ ਸਹੇਲੀ ਮਨਪ੍ਰੀਤ ਕੌਰ ਹੰਡਿਆਇਆ ਕੋਲ ਛੱਡ ਕੇ ਆਉਣ ਦੀ ਗੱਲ ਕਹਿ ਕੇ ਕਾਰ ਵਿੱਚ ਬਿਠਾ ਕੇ ਲੈ ਤੁਰੇ ਤੇ ਰਾਸਤੇ ਵਿੱਚ ਕੁਝ ਸੁੰਘਾ ਦਿੱਤਾ, ਨੀਮ ਬੇਹੋਸ਼ੀ ਦੀ ਹਾਲਤ ਵਿੱਚ ਦੋਵਾਂ ਵਿਅਕਤੀਆਂ ਨੇ ਉਸ ਨੂੰ ਖੁੱਡੀ ਕਲਾਂ ਦੇ ਖੇਤਾਂ ਵਿੱਚ ਇੱਕ ਜਿਮੀਂਦਾਰ ਦੀ ਮੋਟਰ ਤੇ ਲਿਜਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਬੜੇ ਨਾਟਕੀ ਅੰਦਾਜ਼ ਨਾਲ ਪੀੜਤ ਦੇ ਫੋਨ ਕਰਨ ਤੇ ਉਸ ਦੀ ਜਾਣ ਪਹਿਚਾਣ ਵਾਲੇ ਬਿੱਕਰ ਸਿੰਘ ਕੁਝ ਸਮੇਂ ਬਾਅਦ ਹੀ ਆਪਣੇ ਸਾਥੀ ਸੁਖਪਾਲ ਸਿੰਘ ਸਮੇਤ ਵਾਰਦਾਤ ਵਾਲੀ ਥਾਂ ਖੁੱਡੀ ਕਲਾਂ ਦੀ ਮੋਟਰ ਤੇ ਪਹੁੰਚ ਗਏ । ਪੀੜਤਾ ਅਨੁਸਾਰ ਉਨ੍ਹਾਂ ਨੇ ਹੀ ਉਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਭਰਤੀ ਕਰਵਾਇਆ। ਹਸਪਤਾਲ ਤੋਂ ਮਿਲੇ ਰੁੱਕੇ ਦੇ ਅਧਾਰ ਤੇ ਇੰਸਪੈਕਟਰ ਜਸਵਿੰਦਰ ਕੌਰ ਨੇ ਪੀੜਤ ਦੇ ਬਿਆਨ ਕਲਮਬੰਦ ਕੀਤੇ ਅਤੇ 18 ਮਾਰਚ ਨੂੰ ਥਾਣਾ ਸਦਰ ਬਰਨਾਲਾ ਵਿਖੇ ਐਫਆਈਆਰ ਨੰਬਰ 30 ਅਧੀਨ ਜੁਰਮ 376 ਡੀ, ਪੋਕਸੋ ਐਕਟ ਸਹਿਤ ਹੋਰ ਸੰਗੀਨ ਜੁਰਮਾਂ ਤਹਿਤ ਅਣਪਛਾਤਿਆਂ ਖਿਲਾਫ ਕੇਸ ਵੀ ਦਰਜ ਕਰ ਦਿੱਤਾ ਗਿਆ । ਵਰਨਣਯੋਗ ਹੈ ਕਿ ਪੀੜਤਾ ਦੀ ਹਾਜ਼ਰੀ ‘ਚ ਹੀ ਉਸ ਦੇ ਕਰੀਬੀਆਂ ਵੱਲੋਂ ਵਾਰਦਾਤ ਵਾਲੀ ਥਾਂ ਤੇ ਹੀ ਗੈਂਗਰੇਪ ਦੋਸ਼ੀਆਂ ਦੀ ਖੁਦ ਹੀ ਕੁੱਟਮਾਰ ਕਰਕੇ ਕੀਤੀ ਕੀਤੀ ਤਫਤੀਸ਼ ਤੋਂ ਇਹ ਸਾਫ ਹੋ ਗਿਆ ਸੀ ਕਿ ਦੋਸ਼ੀ ਕੌਣ ਹਨ, ਕਿੱਥੋਂ ਦੇ ਰਹਿਣ ਵਾਲੇ ਹਨ। ਦੋਸ਼ੀ ਨੇ ਕੁੱਟਮਾਰ ਦੌਰਾਨ ਕਬੂਲ ਵੀ ਕੀਤਾ ਸੀ ਕਿ ਉਹ ਅਕਲੀਆ ਦਾ ਰਹਿਣ ਵਾਲਾ ਹੈ। ਯਾਨੀ ਇਹ ਗੱਲ ਪੂਰੀ ਤਰਾਂ ਸਾਫ ਹੋ ਗਈ ਸੀ ਕਿ ਦੋਸ਼ੀਆਂ ਦੇ ਕੀ ਕੀ ਨਾਮ ਹਨ । ਪਰੰਤੂ ਪੀੜਤ ਨੇ ਦੋਸ਼ੀਆਂ ਦਾ ਨਾਮ ਕਿਉਂ ਨਹੀਂ ਲਿਖਵਾਇਆ। ਇਹ ਬੁਝਾਰਤ ਪੁਲਿਸ ਤੋਂ ਹਾਲੇ ਤੱਕ ਨਹੀਂ ਬੁੱਝੀ ਗਈ। ਉੱਧਰ ਮਾਮਲੇ ਦੀ ਤਫਤੀਸ਼ ਅਧਿਕਾਰੀ ਐਸ.ਆਈ. ਰਾਜਪਾਲ ਕੌਰ ਨੇ ਕਿਹਾ ਕਿ ਮੈਂ ਸਿਰਫ ਪੀੜਤਾ ਦਾ 164 ਸੀਆਰਪੀਸੀ ਤਹਿਤ ਬਿਆਨ ਹੀ ਅਦਾਲਤ ਵਿੱਚ ਕਲਮਬੰਦ ਕਰਵਾਇਆ ਹੈ। ਕੇਸ ਤੀ ਤਫਤੀਸ਼ ਐਸਐਚਉ ਸਦਰ ਬਰਨਾਲਾ ਹੀ ਕਰ ਰਹੇ ਹਨ।
ਇੱਕ ਪੱਖ ਆਹ ਵੀ ਆਇਆ ਸਾਹਮਣੇ,,
       ਭਰੋਸੇਯੋਗ ਸੂਤਰਾਂ ਅਨੁਸਾਰ ਗੈਂਗਰੇਪ ਪੀੜਤ ਨੂੰ ਦੋਸ਼ੀਆਂ ਦੇ ਚੁੰਗਲ ਵਿਚੋਂ ਛੁਡਾ ਕੇ ਲੈ ਜਾਣ ਵਾਲੇ ਵਿਅਕਤੀਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇਣ ਦੀ ਬਜਾਏ ਪੀੜਤ ਦੀ ਹਾਜਰੀ ਵਿੱਚ ਦੋਸ਼ੀਆਂ ਦੀ ਮਾਰਕੁੱਟ ਵੀ ਕੀਤੀ। ਕੁੱਟਮਾਰ ਦੀ ਵੀਡੀਉ ਬਰਨਾਲਾ ਟੂਡੇ/ਟੂਡੇ ਨਿਊਜ ਕੋਲ ਵੀ ਉਪਲੱਭਧ ਹੈ। ਬੇਖੌਫ ਕੁੱਟਮਾਰ ਕਰਨ ਵਾਲੇ ਧੂਰੀ ਇਲਾਕੇ ਦੇ ਰਹਿਣ ਵਾਲੇ ਨੌਜਵਾਨ ,ਪੀੜਤ ਸਮੇਤ ਖੁੱਡੀ ਕਲਾਂ ਤੋਂ ਤਿੰਨੋਂ ਦੋਸ਼ੀਆਂ ਨੂੰ ਕਾਲੇ ਰੰਗ ਦੀ ਆਲਟੋ ਕਾਰ ਵਿੱਚ ਅਗਵਾ ਕਰਕੇ ਧੂਰੀ ਥਾਣੇ ਪਹੁੰਚ ਗਏ। ਇੱਨ੍ਹਾਂ ਵਿੱਚ ਦੋਸ਼ੀ ਗੁਰਸੇਵਕ ਸਿੰਘ ਤੇ ਗੁਰਤੇਜ ਸਿੰਘ ਵਾਸੀ ਅਕਲੀਆ ਜਿਲ੍ਹਾ ਮਾਨਸਾ ਅਤੇ ਇੱਕ ਵਿਅਕਤੀ ਪਿੰਡ ਸੰਘੇੜਾ ਦਾ ਰਹਿਣ ਵਾਲਾ ਸ਼ਾਮਿਲ ਹੈ। ਸੂਤਰਾਂ ਦੀ ਮੰਨੀਏ ਤਾਂ ਵਾਰਦਾਤ ਵਾਲੀ ਥਾਂ ਤੋਂ ਬਲੈਕਮੇਲ ਕਰਕੇ, ਦੋਸ਼ੀਆਂ ਤੋਂ 25 ਲੱਖ ਰੁਪਏ ਮੰਗਣ ਦੀ ਚੱਲ ਰਹੀ ਗੱਲ ਧੂਰੀ ਥਾਣੇ ਦੇ ਪਿੰਡ ਬੇਨੜਾ ਤੱਕ ਵੀ ਪਹੁੰਚ ਗਈ। ਜਿੱਥੇ ਇਲਾਕੇ ਦੇ ਪੁਲਿਸ ਵਾਲਿਆਂ ਨੇ ਕਾਰ ਵਿੱਚ ਅਗਵਾ ਕਰਕੇ ਲਿਜਾ ਰਹੇ 2 ਵਿਅਕਤੀਆਂ ਨੂੰ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਛੁਡਵਾ ਦਿੱਤਾ ਗਿਆ । ਸੂਤਰ ਇਹ ਵੀ ਦੱਸਦੇ ਹਨ ਕਿ ਧੂਰੀ ਇਲਾਕੇ ਦੇ ਕੁਝ ਪੁਲਿਸ ਵਾਲੇ ਵੀ ਸਮਝੌਤਾ ਕਰਵਾਉਣ ਵਿੱਚ ਭੂਮਿਕਾ ਨਿਭਾਉਂਦੇ ਰਹੇ। ਸਮਝੌਤੇ ਦੇ ਨਾਂ ਤੇ ਕਥਿਤ ਬਐਕਮੇਲ ਕਰਕੇ 25 ਲੱਖ ਰੁਪਏ ਮੰਗਣ ਦੀ ਆਡੀਉ ਵੀ ਸਾਹਮਣੇ ਆ ਚੁੱਕੀ ਹੈ। ਸੂਤਰਾਂ ਅਨੁਸਾਰ ਆਖਿਰ 17 ਮਾਰਚ ਦੀ ਸਵੇਰੇ ਕਰੀਬ 3 ਵਜੇ ਅਗਵਾ ਕੀਤੇ ਗੈਂਗਰੇਪ ਦੇ  ਤਿੰਨੋਂ ਦੋਸ਼ੀਆਂ ਨੂੰ ਫਿਰ ਆ ਕੇ ਗੱਲਬਾਤ ਕਰਨ ਦਾ ਭਰੋਸਾ ਲੈ ਕੇ ਰਿਹਾਅ ਵੀ ਕਰ ਦਿੱਤਾ ਗਿਆ। 25 ਲੱਖ ਤੱਕ ਪਹੁੰਚ ਗਈ ਸਮਝੌਤੇ ਲਈ ਬੋਲੀ
         –ਵਾਰਦਾਤ ਤੋਂ ਦੂਜੇ ਦਿਨ ਫਿਰ ਪੀੜਤਾ ਨਾਲ ਸਮਝੌਤੇ ਲਈ ਪਿੰਡ ਕਾਲੇਕੇ ,ਅਕਲੀਆ ਤੇ ਪੱਖੋ ਕਲਾਂ ਦੇ ਕਰੀਬ 20/25 ਮੋਹਤਬਰ ਸੱਜਣ ਵੀ ਧੂਰੀ ਥਾਣੇ ‘ਚ ਪਹੁੰਚ ਗਏ। ਜਿਨ੍ਹਾਂ ਵਿੱਚ ਸ਼ਾਮਲ ਕੁਝ ਮੋਹਤਬਰਾਂ ਮੁਤਾਬਕ ਪੀੜਤ ਦੀ ਮੱਦਦ ਲਈ ਕਥਿਤ ਫਰਿਸ਼ਤੇ ਬਣ ਕੇ ਬਹੁੜੇ ਨੌਜਵਾਨਾਂ ਨੇ ਪੀੜਤ ਦੀ ਲੁੱਟੀ ਇੱਜਤ ਦਾ ਮੁੱਲ ਵਧਾਉਣਾ ਸ਼ੁਰੂ ਕਰ ਦਿੱਤਾ। ਦੱਸਣ ਵਾਲਿਆਂ ਅਨੁਸਾਰ ਬੋਲੀ 25 ਲੱਖ ਰੁਪੱਈਏ ਤੱਕ ਪਹੁੰਚ ਗਈ। ਸੌਦੇਬਾਜ਼ੀ ਦੀ ਬਹਿੰਦੀ ਗੰਗਾ ਵਿੱਚ ਡੁਬਕੀ ਲਾਉਂਦਿਆਂ ਕਥਿਤ ਤੌਰ ਤੇ 5 ਲੱਖ ਰੁਪਏ ਦੋਸ਼ੀ ਧਿਰ ਤੋਂ ਵਿਚੋਲਿਆਂ ਦੁਆਰਾ ਲਏ ਜਾਣ ਦੀ ਵੀ ਚਰਚਾ ਜੋਰਾਂ ਤੇ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਗੱਲ ਇੱਥੇ ਹੀ ਖਤਮ ਨਹੀਂ ਹੋਈ,ਪੁਲਿਸ ਵਾਲਿਆਂ ਨੇ ਪੀੜਤ ਦੇ ਹਮਾਇਤੀਆਂ ਤੋਂ ਵੀ ਦੋਸ਼ੀਆਂ ਨੂੰ ਅਗਵਾ ਕਰਨ ਦਾ ਕੇਸ ਦਰਜ ਕਰਨ ਤੋਂ ਬਚਾਉਣ ਦੇ ਨਾਂ ਤੇ ਮੋਟੀ ਰਕਮ ਦੀ ਡਿਮਾਂਡ ਸ਼ੁਰੂ ਕਰ ਦਿੱਤੀ। ਜਿਸ ਤੋਂ ਖਫਾ ਪੀੜਤ ਧਿਰ ਵਾਲਿਆਂ ਨੇ ਪੀੜਤਾ ਨੂੰ ਰਜਿੰਦਰਾ ਹਸਪਤਾਲ ਦਾਖਿਲ ਕਰਵਾ ਦਿੱਤਾ ਗਿਆ ।
,,,, ਅਤੇ ਘੂਕ ਸੁੱਤੀ ਰਹੀ ਬਰਨਾਲਾ ਪੁਲਿਸਪੀੜਤ ਲੜਕੀ ਨੂੰ ਅਗਵਾ ਕਰਕੇ ਥਾਣਾ ਸਦਰ ਬਰਨਾਲਾ ਦੇ ਇਲਾਕੇ ਖੁੱਡੀ ਕਲਾਂ ਦੇ ਖੇਤਾਂ ਵਿੱਚ ਮੋਟਰ ਦੀ ਕੋਠੀ ਵਿੱਚ ਗੈਂਗਰੇਪ ਕੀਤਾ ਗਿਆ। ਧੂਰੀ ਤੋਂ ਪੀੜਤ ਦੇ ਕਰੀਬੀ ਘਟਨਾ ਵਾਲੀ ਥਾਂ ਪਹੁੰਚ ਗਏ, ਉਨ੍ਹਾਂ ਵੀ ਉੱਥੇ ਦੋਸ਼ੀਆਂ ਦੀ ਕੁੱਟਮਾਰ ਕਰਕੇ, ਖੂਨ ਦੀ ਹੋਲੀ ਖੇਡੀ, ਖੂਬ ਹਾਏ ਕਰਲਾਪ ਹੁੰਦਾ ਰਿਹਾ, ਫਿਰ ਖੂਨ ਨਾਲ ਲੱਥਪੱਥ ਇੱਕ ਦੋਸ਼ੀ ਸਣੇ ਤਿੰਨਾਂ ਨੂੰ ਕਾਰ ਵਿੱਚ ਅਗਵਾ ਕਰਕੇ ਧੂਰੀ ਥਾਣੇ ਲਿਜਾਇਆ ਗਿਆ । ਪਰੰਤੂ ਇਲਾਕੇ ਦੀ ਪੁਲਿਸ ਬੇਖਬਰ ਘੂਕ ਸੁੱਤੀ ਰਹੀ। ਹੁਣ ਪੂਰਾ ਮਾਜਰਾ ,ਬਰਨਾਲਾ ਪੁਲਿਸ ਦੇ ਧਿਆਨ ਵਿੱਚ ਆਉਣ ਦੇ ਬਾਵਜੂਦ ਵੀ ਨਾ ਤਾਂ ਗੈਂਗਰੇਪ ਦੇ ਦੋਸ਼ੀ ਹੀ ਫੜ੍ਹੇ ਗਏ ਤੇ ਨਾ ਹੀ ਪੁਲਿਸ ਨੇ ਪੂਰੇ ਘਟਨਾਕ੍ਰਮ ਦਾ ਖੁਲਾਸਾ ਹੀ ਕੀਤਾ ਹੈ। ਇਸ ਘਟਨਾਕ੍ਰਮ ਬਾਰੇ ਪੁੱਛਣ ਤੇ ਐਸ.ਐਚ.ਉ ਸਦਰ ਬਰਨਾਲਾ ਨੇ ਕਿਹਾ ਕਿ ਹਾਲੇ ਤੱਕ ਗੈਂਗਰੇਪ ਦਾ ਕੋਈ ਵੀ ਦੋਸ਼ੀ ਗਿਰਫਤਾਰ ਨਹੀਂ ਕੀਤਾ ਗਿਆ । ਪੁਲਿਸ ਕੋਲ ਪੀੜਤਾ ਵੱਲੋਂ ਐਸ.ਸੀ ਵਰਗ ਨਾਲ ਸਬੰਧਿਤ ਹੋਣ ਦਾ ਸਰਟੀਫਿਕੇਟ ਪੇਸ਼ ਕਰਨ ਦੇ ਬਾਵਜੂਦ ਵੀ ਕੇਸ ਵਿੱਚ ਐਸ.ਸੀ/ਐਸ.ਟੀ ਐਕਟ ਦਾ ਜੁਰਮ ਨਹੀਂ ਲਾਇਆ ਗਿਆ । ਐਸਐਚਉ ਸਦਰ ਬਰਨਾਲਾ ਨੇ ਇਸ ਸਬੰਧੀ ਪੁੰਛਣ ਤੇ ਕਿਹਾ ਕਿ ਕੁੜੀ ਦਾ ਜਾਤੀ ਸਰਟੀਫਿਕੇਟ ਵੈਰੀਫਿਕੇਸ਼ਨ ਲਈ ਭੇਜਿਆ ਗਿਆ ਹੈ। ਸਰਟੀਫਿਕੇਟ ਵੈਰੀਫਾਈ ਹੋਣ ਤੋਂ ਬਾਅਦ ਜੁਰਮ ਵਿੱਚ ਵਾਧਾ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਕਥਿਤ ਗੈਂਗਰੇਪ ਕਰਨ ਵਾਲਿਆਂ ਨੇ ਵੀ ਉਨਾਂ ਨੂੰ ਬਲੈਕਮੇਲ ਕਰਨ ਅਤੇ ਮਾਰਕੁੱਟ ਕਰਕੇ ਅਗਵਾ ਕਰਨ ਸਬੰਧੀ ਸ਼ਕਾਇਤ ਪੁਲਿਸ ਨੂੰ ਦਿੱਤੀ ਗਈ ਹੈ। ਜਿਸ ਦੀ ਵੀ ਪੜਤਾਲ ਜ਼ਾਰੀ ਹੈ। 
ਥਾਣਾ ਸਦਰ ਧੂਰੀ ਦੇ ਐਸਐਚਉ ਜਗਮੇਲ ਸਿੰਘ ਨੇ ਕਿਹਾ ਕਿ ਮੈਂ ਹਾਲੇ ਕੱਲ੍ਹ ਹੀ, ਜੁਆਇਨ ਕੀਤੈ ,,,ਪਹਿਲਾਂ ਵਾਲੇ ਐਸਐਚਉ ਇੰਸਪੈਕਟਰ ਦੀਪਿੰਦਰ ਪਾਲ ਸਿੰਘ ਨੂੰ ਥਾਣਾ ਸਿਟੀ ਧੂਰੀ ਬਦਲ ਦਿੱਤਾ ਗਿਆ ਹੈ। ਜਦੋਂ ਥਾਣਾ ਸਿਟੀ ਧੂਰੀ ਦੇ ਐਸਐਚਉ ਨਾਲ ਗੱਲ ਕੀਤੀ ਤਾਂ ਉਲਾਂ ਕਿਹਾ ਕਿ ਮੈਂ ਐਸ.ਆਈ. ਜਸਵੀਰ ਸਿੰਘ ਬੋਲਦਾ ਹਾਂ, ਐਸ ਐਚ ਉ ਇੰਸਪੈਕਟਰ ਦੀਪਿੰਦਰ ਪਾਲ ਸਿੰਘ ਛੁੱਟੀ ਤੇ ਹਨ। ਮੁਨਸ਼ੀ ਤੋਂ ਉਨਾਂ ਦਾ ਨਿੱਜੀ ਨੰਬਰ ਲੈ ਲਉ, ਜਦੋਂ ਮੁਨਸ਼ੀ ਤੋਂ ਨੰਬਰ ਪੁੱਛਿਆ ਤਾਂ ਉਨਾਂ ਕਿਹਾ ਕਿ ਇੰਸਪੈਕਟਰ ਦੀਪਿੰਦਰ ਪਾਲ ਸਿੰਘ ਅੱਖ ਦਾ ਆਪ੍ਰੇਸ਼ਨ ਕਰਵਾਉਣ ਲਈ ਗਏ ਹਨ,ਉਹ ਆਪ੍ਰੇਸ਼ਨ ਥਿਏਟਰ ਵਿੱਚ ਹੋਣਗੇ। 

Advertisement
Advertisement
Advertisement
Advertisement
Advertisement
Advertisement
error: Content is protected !!