ਰੇਲਾਂ ਦੀ ਛੁਕਛੁੱਕ, ਬੱਸਾਂ ਟਰੱਕਾਂ ਕਾਰਾਂ ਜੀਪਾਂ ਦੀ ਪੀਂਪੀਂ ਰਹੀ ਬੰਦ , ਬਜਾਰਾਂ ਅੰਦਰ ਪਸਰੀ ਸੁੰਨ-ਸਰਾਂ
ਦੁੱਲੇ ਭੱਟੀ ਦੀ ਸ਼ਹਾਦਤ ਨੂੰ ਕੀਤਾ ਯਾਦ
ਹਰਿੰਦਰ ਨਿੱਕਾ/ ਰਘਵੀਰ ਹੈਪੀ , ਬਰਨਾਲਾ 26 ਮਾਰਚ2021
ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਸੱਦੇ ਨੂੰ ਅੱਜ ਲਾਮਿਸਾਲ ਹੁੰਗਾਰਾ ਮਿਲਿਆ । ਰੇਲਾਂ ਦੀ ਛੁਕਛੁੱਕ, ਬੱਸਾਂ ਟਰੱਕਾਂ ਕਾਰਾਂ ਜੀਪਾਂ ਦੀ ਪੀਂਪੀਂ ਬੰਦ ਰਹੀ, ਬਜਾਰਾਂ ਅੰਦਰ ਸੁੰਨ ਪਸਰੀ ਰਹੀ।ਸੜਕਾਂ ਉੱਪਰ ਸੁੰਨ ਛਾਈ ਰਹੀ। ਸੜਕਾਂ ਉੱਪਰ ਸਿਰਫ ਕਿਸਾਨੀ ਦੇ ਝੰਡਿਆਂ ਦਾ ਹੀ ਹਰ ਪਾਸੇ ਝਲਕਾਰਾ ਪੈਂਦਾ ਸੀ। ਸਵੇਰ 6 ਵਜੇ ਹਾਲੇ ਸੂਰਜ ਦੀ ਲਾਲੀ ਨੇ ਭਾਂ ਵੀ ਨਹੀਂ ਸੀ ਮਾਰੀ ਕਿ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਇਕੱਠੇ ਹੋਏ ਸੈਂਕੜੇ ਜੁਝਾਰੂ ਕਾਫਲਿਆਂ ਦੀ ਮੋਦੀ ਹਕੂਮਤ-ਮੁਰਦਾਬਾਦ,ਖੇਤੀ ਕਾਨੂੰਨ-ਰੱਦ ਕਰੋ ਦੀ ਰੋਹਲੀ ਗਰਜ ਸੁਣਾਈ ਦੇਣ ਲੱਗ ਪਈ। ਅੱਜ ਦੇ ਕਿਸਾਨ/ਲੋਕ ਇਕੱਠ ਨੂੰ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ ਬਾਬੂ ਸਿੰਘ ਖੁੱਡੀਕਲਾਂ, ਪਰਮਿੰਦਰ ਸਿੰਘ ਹੰਢਿਆਇਆ, ਗੁਰਚਰਨ ਸਿੰਘ ਸਰਪੰਚ, ਬਲਵਿੰਦਰ ਸਿੰਘ ਦੁੱਗਲ, ਉਜਾਗਰ ਸਿੰਘ ਬੀਹਲਾ, ਗੁਰਬਖਸ਼ ਸਿੰਘ ਕੱਟੂ, ਮੇਲਾ ਸਿੰਘ ਕੱਟੂ, ਮਨਜੀਤ ਰਾਜ, ਗੁਰਦਰਸ਼ਨ ਸਿੰਘ ਫਰਵਾਹੀ, ਬੂਟਾ ਸਿੰਘ ਫਰਵਾਹੀ, ਕੁਲਦੀਪ ਸਿੰਘ ਧੌਲਾ, ਹਰਚਰਨ ਸਿੰਘ ਚੰਨਾ, ਸੋਹਣ ਸਿੰਘ ਮਾਝੀ, ਹਰਚਰਨ ਸਿੰਘ ਚਹਿਲ, ਧਰਮਪਾਲ ਕੌਰ, ਗਰੁਪ੍ਰੀਤ ਸਿੰਘ ਗੋਪੀ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ ਰੂੜੇਕੇ, ਖੂਸ਼ੀਆ ਸਿੰਘ,ਅਮਰਜੀਤ ਕੌਰ, ਗੁਲਾਬ ਸਿੰਘ ਗਿੱਲ, ਅਸ਼ੋਕ ਕੁਮਾਰ ਪ੍ਰਧਾਨ ਆੜਤੀਆ ਐਸੋਸਇੇਸ਼ਨ, ਮੁਹੰਮਦ ਹਮੀਦ,ਨਾਇਬ ਸਿੰਘ ਕਾਲਾ, ਗੁਰਸੇਵਕ ਸਿੰਘ ਮੰਗਾ, ਅਬਦੁਲ ਮਜੀਦ, ਬਲਵੰਤ ਸਿੰਘ ਚੀਮਾ, ਗੁਰਜੰਟ ਸਿੰਘ ਹਮੀਦੀ, ਇਕਬਾਲ ਸਿੰਘ ਢਿੱਲੋਂ, ਨਰਾਇਣ ਦੱਤ, ਝਿਰਮਲ ਸਿੰਘ ਠੀਕਰੀਵਾਲ, ਜਸਵੰਤ ਕੌਰ ਜਾਗਲ, ਜਸਵਿੰਦਰ ਸਿੰਘ ਮੰਡੇਰ, ਜਗਰਾਜ ਰਾਮਾ, ਰਮੇਸ਼ ਹਮਦਰਦ, ਗੁਰਮੀਤ ਸੁਖਪੁਰ, ਰਾਜੀਵ ਕੁਮਾਰ, ਜਗਰਾਜ ਟੱਲੇਵਾਲ ਖੁਸ਼ਮੰਦਰਪਾਲ, ਜਸਪਾਲ ਚੀਮਾ ਆਦਿ ਆਗੂਆਂ ਨੇ ਵਿਚਾਰ ਮੋਦੀ ਹਕੂਮਤ ਨੂੰ ਸਖਤ ਲਹਿਜੇ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਮੋਦੀ ਹਕੂਮਤ ਸਾਡੇ ਦੁੱਲੇ ਭੱਟੀ ਦਾ ਇਤਿਹਾਸ,ਜਿਸ ਨੂੰ 26 ਮਾਰਚ 1589 ਨੂੰ ਮੁਗਲ ਬਾਦਸ਼ਾਹ ਨੇ ਕਤਲ ਕਰਕੇ ਕਿਸਾਨ ਲਹਿਰ ਨੂੰ ਖੂਨ`ਚ ਡਬੋਣ ਦਾ ਭਰਮ ਪਾਲਿਆ ਸੀ, ਪਰ ਸ਼ਹੀਦਾਂ ਦੀਆਂ ਕੁਰਬਾਨੀਆਂ ਕਦੇ ਵੀ ਅਜਾਈਂ ਨਹੀਂ ਜਾਂਦੀਆਂ ਸਗੋਂ ਇਹ ਕੁਰਬਾਨੀਆਂ/ਸ਼ਹਾਦਤਾਂ ਸੰਘਰਸ਼ਾਂ ਦੀ ਖੁਰਾਕ ਬਣ ਜਾਇਆ ਕਰਦੀਆਂ ਹਨ। ਅੱਜ ਵੀ ਦੁੱਲੇ ਭੱਟੀ ਦੇ ਵਾਰਸਾਂ ਨੇ ਉਸ ਦੀ ਕੁਰਬਾਨੀ ਨੂੰ ਮੋਦੀ ਹਕੂਮਤ ਖਿਲ਼ਾਫ ਚੱਲ ਰਹੇ ਸੰਘਰਸ਼ਾਂ ਦੇ ਪਿੜਾਂ ਅੰਦਰ ਸਿਜਦਾ ਕਰਦਿਆਂ ਅਹਿਦ ਕੀਤਾ ਕਿ ਹਰ ਕੁਰਬਾਨੀ ਦੇਕੇ ਮੋਦੀ ਹਕੂਮਤ ਦੇ ਕਿਸਾਨ/ਲੋਕ ਵਿਰੋਧੀ ਹੱਲੇ ਨੂੰ ਪਛਾੜਿਆ ਜਾਵੇਗਾ। ਇਸ ਸਮੇਂ ਪਾਠਕ ਭਰਾਵਾਂ ਦੇ ਧਨੌਲਾ ਕਵੀਸ਼ਰੀ ਜਥੇ, ਨਰਿੰਦਰਪਾਲ ਸਿੰਗਲਾ, ਬੁੱਗਰ ਸਿੰਘ ਠੀਕਰੀਵਾਲ , ਸੁਸ਼ੀਲ ਕੁਮਾਰ, ਬਿੰਦਰ ਸਿੰਘ ਨੇ ਕਵਿਤਾਵਾਂ/ਵਾਰਾਂ ਪੇਸ਼ ਕਰਕੇ ਖੁਬ ਰੰਗ ਬੰਨਿਆ।ਸਾਹਿਬ ਸਿੰਘ ਭੰਡ ਮਰਦਾਨੇਕਿਆਂ ਨੇ ਸਿਆਸੀ ਕਟਾਰਾਂ ਰਾਹੀਂ ਸੰਘਰਸ਼ਸ਼ੀਲ ਕਾਫਲਿਆਂ ਨਾਲ ਸਾਂਝ ਪਾਈ। ਟ੍ਰੇਡ ਯੁਨੀਅਨਾਂ, ਜਨਤਕ ਜਮਹੂਰੀ ਜਥੇਬੰਦੀਆਂ, ਸ਼ਹਿਰੀ ਸੰਸਥਾਵਾਂ ਨੇ ਅੱਜ ਦੇ ਭਾਰਤ ਬੰਦ ਨੂੰ ਭਰਪੂਰ ਸਮਰਥਨ ਦਿੱਤਾ। ਲੰਗਰ,ਪਾਣੀ ਦੀ ਸੇਵਾ ਨੰਦੇੜ ਸਾਹਿਬ ਸੇਵਾ ਸੁਸਾਇਟੀ ਨੇ ਬਹੁਤ ਵਡੇਰੀ ਜਿੰਮੇਵਾਰੀ ਨਾਲ ਨਿਭਾਈ।