ਨੌਜਵਾਨਾਂ ਦੀ ਸਹੂਲਤ ਲਈ ‘ਵਿਦੇਸ਼ੀ ਪੜਾਈ ਅਤੇ ਪਲੇਸਮੈਂਟ ਕਾਊਂਸਲਿੰਗ’ ਸੈੱਲ ਸਥਾਪਿਤ: ਆਦਿਤਯ ਡੇਚਲਵਾਲ

Advertisement
Spread information

ਵਿਦੇਸ਼ ਪੜਾਈ ਤੇ ਪਲੇਸਮੈਂਟ ਦੇ ਚਾਹਵਾਨ ਨੌਜਵਾਨ 23 ਫਰਵਰੀ ਤੱਕ ਕਰਵਾਉਣ  ਰਜਿਸਟ੍ਰੇਸ਼ਨ

ਕਾਊਂਸਿਗ ਦਾ ਪਹਿਲਾ ਰਾਊੂਂਡ 1 ਤੋਂ 3 ਮਾਰਚ ਤੱਕ

ਵਧੇਰੇ ਜਾਣਕਾਰੀ ਲਈ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਨਾਲ ਕਰੋ  ਸੰਪਰਕ


ਲਖਵਿੰਦਰ ਸਿੰਪੀ, ਬਰਨਾਲਾ, 18 ਫਰਵਰੀ 2021
          ਪੰਜਾਬ ਸਰਕਾਰ ਵੱਲੋਂ ‘ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਤਹਿਤ ਵਿਦੇਸ਼ ਵਿੱਚ ਪੜਾਈ ਕਰਨ ਦੇ ਚਾਹਵਾਨ ਨੌਜਵਾਨਾਂ ਦੀ ਸਹੂਲਤ ਲਈ ਫੌਰਨ ਸਟੱਡੀ ਅਤੇ ਕਾਊਂਸਲਿੰਗ ਲਈ ਪਲੇਸਮੈਂਟ ਸੈੱਲ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ/ਨੌਜਵਾਨਾਂ ਨੂੰ ਸਹੀ ਅਗਵਾਈ  ਮਿਲ ਸਕੇ ਅਤੇ ਉਨਾਂ ਦੀ ਏਜੰਟਾਂ ਹੱਥੋਂ ਲੁੱਟ-ਖਸੁੱਟ ਨਾ ਹੋਵੇ।
        ਇਹ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ) ਕਮ ਮੁੱਖ ਕਾਰਜਕਾਰੀ ਅਫਸਰ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਸ੍ਰੀ ਆਦਿੱਤਿਯ ਡੇਚਲਵਾਲ ਨੇ ਦੱਸਿਆ ਕਿ ਪਹਿਲੀ ਮਾਰਚ ਤੋਂ 3 ਮਾਰਚ 2021 ਤੱਕ ਕਾਊਂਸਲਿੰਗ ਦਾ ਪਹਿਲਾ ਰਾਊਂਡ ਸ਼ੁਰੂ ਕੀਤਾ ਜਾ ਰਿਹਾ ਹੈ। ਵਿਦੇਸ਼ੀ ਪੜਾਈ ਕਾਊਂਸਲਿੰਗ ਲੈਣ ਦੇ ਚਾਹਵਾਨ ਆਈਲੈਟਸ ਕਲੀਅਰ ਨੌਜਵਾਨ

Sheet–X Foreign study link https://tinyurl.com/148xbv34  ਉਪਰ ਆਪਣੀ ਰਜਿਸ਼ਟਰੇਸ਼ਨ ਮਿਤੀ 23 ਫਰਵਰੀ 2021 ਤੱਕ ਕਰ ਸਕਦੇ ਹਨ ਅਤੇ ਵਿਦੇਸ਼ੀ ਪਲੇਸਮੈਂਟ ਕਾਊਂਸਲਿੰਗ ਲਈ ਚਾਹਵਾਨ ਵਿਦਿਆਰਥੀ  sheet–Y Foreign placement link   https://tinyurl.com/w9hm13kf ਉਪਰ ਆਪਣੀ ਰਜਿਸ਼ਟੇਰਸ਼ਨ ਮਿਤੀ 23 ਫਰਵਰੀ ਤੱਕ ਕਰ ਸਕਦੇ ਹਨ।
         ਇਸ ਤੋਂ ਇਲਾਵਾ ਵਿਦਿਆਰਥੀ /ਨੌਜਵਾਨ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਿਖੇ ਵੀ ਸੰਪਰਕ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਈਨ ਨੰਬਰ 94170-39072 ’ਤੇ ਸੰਪਰਕ ਕੀਤਾ ਜਾ ਸਕਦਾ ਹੈ।  ਸ੍ਰੀ ਡੇਚਲਵਾਲ ਨੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਲੇਸਮੈਂਟ ਸੈੱਲ ਦੀਆਂ ਸੇਵਾਵਾਂ ਦਾ ਲਾਭ ਲੈਣ ਦਾ ਸੱਦਾ ਦਿੱਤਾ।

Advertisement
Advertisement
Advertisement
Advertisement
Advertisement
error: Content is protected !!