ਹੰਡਿਆਇਆ ‘ਚ ਗਊਸ਼ਾਲਾ ਦਾ ਨਿਰਮਾਣ ਕੰਮ ਸ਼ੁਰੂ

Advertisement
Spread information

ਰਘਬੀਰ ਹੈਪੀ , ਬਰਨਾਲਾ, 18 ਫਰਵਰੀ 2021

      ਧੰਨਾ ਭਗਤ ਗਊਸ਼ਾਲਾ ਸਰਬਸਾਂਝਾ ਦਰਬਾਰ ਦੇ ਮੁੱੱਖ ਸੇਵਾਦਾਰ ਬਾਬਾ ਹਾਕਮ ਸਿੰਘ ਜੀ ਵੱਲੋਂ ਕਸਬਾ ਹੰਡਿਆਇਆ ‘ਚ ਧੰਨਾ ਭਗਤ ਗਊਸ਼ਾਲਾ ਦਾ ਨਿਰਮਾਣ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਜਿਸ ਦੇ ਚੱਲਦਿਆਂ ਵੀਰਵਾਰ ਨੂੰ ਗਊਸ਼ਾਲਾ ਦਾ ਨੀਂਹ ਪੱਥਰ ਬਾਬਾ ਹਾਕਮ ਸਿੰਘ ਜੀ ਵੱਲੋਂ ਰੱਖਿਆ ਗਿਆ | ਬਾਬਾ ਹਾਕਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਬਸਾਂਝਾ ਦਰਬਾਰ ‘ਚ ਹਰ ਵੀਰਵਾਰ ਨੂੰ ਪੀਰਾਂ ਦੀ ਚੌਂਕੀ ਲੱਗਦੀ ਹੈ, ਇਥੇ ਜੋ ਵੀ ਸੰਗਤ ਕੋਈ ਵੀ ਮਨੋਕਾਮਨਾ ਲੈ ਕੇ ਆਉਂਦੀ ਹੈ, ਉਨ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਹੁਣ ਸੰਗਤ ਅਤੇ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਹੀ ਗਊਸ਼ਾਲਾ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ | ਇਸ ਕੰਮ ‘ਚ ਜੇਕਰ ਕੋਈ ਸ਼ਹਿਰ ਵਾਸੀ, ਕੋਈ ਦਾਨੀ ਵਿਅਕਤੀ ਜਾਂ ਕੋਈ ਹੋਰ ਸਹਿਯੋਗੀ ਸੱਜਣ ਯੋਗਦਾਨ ਪਾਉਣਾ ਚਾਹੁੰਦਾ ਹੈ, ਤਾਂ ਉਹ ਪਾ ਸਕਦਾ ਹੈ | ਇਸ ਮੌਕੇ ਬਾਬਾ ਮਨਿੰਦਰ ਜੀ, ਬਾਬਾ ਬੂਟਾ ਸਿੰਘ ਜੀ, ਬਾਬਾ ਰਾਮ ਸਿੰਘ, ਹੈਪੀ, ਸੰਜੇ, ਮਨੀ, ਰਾਮ ਸਿੰਘ, ਕਾਕਾ ਸਿੰਘ, ਡਾਕਟਰ ਮਨਤੋਸ਼, ਗਗਨ, ਮੋਨੂੰ, ਨੋਨੀ, ਸਾਹਿਲ, ਜਗਦੀਸ਼, ਪੂਰਣ, ਰਘਬੀਰ ਆਦਿ ਹਾਜ਼ਰ ਸਨ |

Advertisement
Advertisement
Advertisement
Advertisement
Advertisement
Advertisement
error: Content is protected !!