ਆਖਿਰ ਨੂੰ ਡੁੱਬਦਾ ਹੀ ਹੁੰਦੈ 2 ਬੇੜੀਆਂ ਦਾ ਸਵਾਰ
ਰਘਬੀਰ ਹੈਪੀ/ਮਨੀ ਗਰਗ 17 ਫਰਵਰੀ 2021
ਇੱਕ ਪੁਰਾਣੀ ਕਹਾਵਤ ਹੈ ਕਿ ਦੋ ਬੇੜੀਆਂ ਦਾ ਸਵਾਰ ਆਖਿਰ ਨੂੰ ਡੁੱਬਦਾ ਹੀ ਹੈ। ਜੀ ਹਾਂ ਅੱਜ ਚੋਣ ਨਤੀਜਿਆਂ ਤੋਂ ਬਾਅਦ ਇਹ ਗੱਲ ਉਦੋਂ ਸਾਬਿਤ ਹੋ ਗਈ। ਜਦੋਂ ਵਾਰਡ ਨੰਬਰ 15 ਤੋਂ ਕਾਂਗਰਸੀ ਟਿਕਟ ਤੇ ਚੋਣ ਮੈਦਾਨ ਵਿੱਚ ਉੱਤਰੀ ਰਾਜੀਵ ਲੂਬੀ ਦੀ ਮਾਤਾ ਸਰਲਾ ਦੇਵੀ ਟ੍ਰਾਈਡੈਂਟ ਗਰੁੱਪ ਦੇ ਮਾਲਿਕ ਰਜਿੰਦਰ ਗੁਪਤਾ ਦੇ ਥਾਪੜੇ ਦੇ ਬਾਵਜੂਦ ਵੀ ਅਜਾਦ ਉਮੀਦਵਾਰ ਸਰੋਜ ਰਾਣੀ ਮਾਤਾ ਭਾਜਪਾ ਯੂਥ ਮੋਰਚਾ ਦੇ ਸੂਬਾਈ ਨੇਤਾ ਨੀਰਜ ਜਿੰਦਲ , ਤੋਂ ਸੱਤਾ ਧਿਰ ਪਾਰਟੀ ਦੀ ਉਮੀਦਵਾਰ ਹੋਣ ਦੇ ਬਾਵਜੂਦ ਵੀ ਹਾਰ ਗਈ । ਇਸੇ ਤਰ੍ਹਾਂ ਆਜਾਦ ਉਮੀਦਵਾਰ ਹੇਮ ਰਾਜ ਗਰਗ ਵੀ ਲਗਾਤਾਰ ਤੀਸਰੀ ਵਾਰ ਵੱਡੇ ਫਰਕ ਨਾਲ ਫਿਰ ਚੋਣ ਜਿੱਤ ਗਏ। ਉੱਧਰ ਸ਼ਬਾਨਾ ਪਤਨੀ ਖੁਸ਼ੀ ਮੁਹੰਮਦ ਵੀ ਚੋਣ ਜਿੱਤ ਗਈ। ਸ਼ਬਾਨਾ ਨੂੰ ਨਗਰ ਕੌਂਸਲ ਦੀ ਪਹਿਲੀ ਮੁਸਲਿਮ ਮਹਿਲਾ ਕੌਂਸਲਰ ਹੋਣ ਦਾ ਮਾਣ ਮਿਲਿਆ ਹੈ। ਵਾਰਡ ਨੰਬਰ 21 ਤੋਂ ਸਾਬਕਾ ਐਮ.ਸੀ. ਕੁਲਦੀਪ ਧਰਮਾ ਦੀ ਪਤਨੀ ਰੇਨੂੰ ਧਰਮਾ ਜੇਤੂ ਰਹੇ। ਵਰਣਨਯੋਗ ਹੈ ਕਿ ਰਾਜੀਵ ਲੂਬੀ ਅਤੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਸ਼ਹਿਰ ਵਿੱਚ ਟ੍ਰਾਈਡੈਂਟ ਗਰੁੱਪ ਦੇ ਮਾਲਿਕ ਰਜਿੰਦਰ ਗੁਪਤਾ ਦੇ ਕਰੀਬੀਆਂ ਵਿੱਚ ਸ਼ੁਮਾਰ ਰਹੇ ਹਨ। ਪਰੰਤੂ ਚੋਣਾਂ ਤੋਂ ਕੁਝ ਦੇਰ ਪਹਿਲਾ ਲੂਬੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਸਨ। ਇਸ ਚੋਣ ਵਿੱਚ ਵੀ ਬੇਸ਼ੱਕ ਸੰਜੀਵ ਸ਼ੋਰੀ ਅਤੇ ਰਾਜੀਵ ਲੂਬੀ ਦੀ ਮਾਤਾ ਸਰਲਾ ਦੇਵੀ ਕ੍ਰਮਾਨੁਸਾਰ ਅਕਾਲੀ ਦਲ ਅਤੇ ਕਾਂਗਰਸ ਤੋਂ ਚੋਣ ਲੜ ਰਹੇ ਸਨ। ਪਰੰਤੂ ਦੋਵਾਂ ਦੀ ਆਪਸੀ ਨਜਦੀਕੀਆਂ ਪੂਰੀ ਤਰਾਂ ਜੱਗ ਜਾਹਿਰ ਹੋ ਗਈਆਂ ਸਨ। ਇਸ ਤਰਾਂ ਰਾਜੀਵ ਲੂਬੀ ਦੀ ਮਾਤਾ ਦੀ ਹਾਰ ਦਾ ਇੱਕ ਕਾਰਣ ਉਸ ਦੇ ਦੋ ਬੇੜੀਆਂ ਵਿੱਚ ਸਵਾਰ ਹੋ ਕੇ ਵਿਚਰਨਾ ਵੀ ਮੰਨਿਆ ਜਾ ਰਿਹਾ ਹੈ। ਵਾਰਡ ਅਨੁਸਾਰ ਜੇਤੂ ਉਮੀਦਵਾਰਾਂ ਦੀ ਸੂਚੀ
ਵਾਰਡ ਨੰ 1 – ਆਜ਼ਾਦ – ਸ਼ਿੰਦਰਪਾਲ ਕੌਰ
ਵਾਰਡ ਨੰ 2 – ਆਜ਼ਾਦ – ਬਲਵੀਰ ਸਿੰਘ
ਵਾਰਡ ਨੰ 3 – ਆਜ਼ਾਦ – ਗਿਆਨ ਕੌਰ
ਵਾਰਡ ਨੰ 4 – ਕਾਂਗਰਸ – ਧਰਮਿੰਦਰ ਸੰਟੀ
ਵਾਰਡ ਨੰ 5 – ਅਕਾਲੀ – ਸਤਵੀਰ ਕੌਰ
ਵਾਰਡ ਨੰ 6 – ਕਾਂਗਰਸ – ਪਰਮਜੀਤ ਸਿੰਘ ਜੌਂਟੀ ਮਾਨ
ਵਾਰਡ ਨੰ 7 – ਅਕਾਲੀ – ਕਰਮਜੀਤ ਕੌਰ
ਵਾਰਡ ਨੰਬਰ 8 – ਅਜ਼ਾਦ – ਨਰਿੰਦਰ ਗਰਗ ਨੀਟਾ
ਵਾਰਡ ਨੰਬਰ 9 – ਕਾਂਗਰਸ – ਪ੍ਰਕਾਸ਼ ਕੌਰ
ਵਾਰਡ ਨੰਬਰ 10 – ਅਕਾਲੀ – ਧਰਮ ਸਿੰਘ ਫੌਜੀ
ਵਾਰਡ ਨੰਬਰ 11 – ਕਾਂਗਰਸ – ਦੀਪੀਕਾ ਸ਼ਰਮਾ(ਮੱਖਣ ਸ਼ਰਮਾ)
ਵਾਰਡ ਨੰਬਰ 12 – ਆਪ- ਮਲਕੀਤ ਸਿੰਘ
ਵਾਰਡ ਨੰਬਰ 13 – ਕਾਂਗਰਸ – ਰਨਦੀਪ ਕੋਰ ਬਰਾੜ (ਗੁਰਦਰਸ਼ਨ ਬਰਾੜ)
ਵਾਰਡ ਨੰਬਰ 14 – ਆਪ – ਭੁਪਿੰਦਰ ਸਿੰਘ ਭਿੰਦੀ
ਵਾਰਡ ਨੰਬਰ 15 – ਅਜ਼ਾਦ – ਸਰੋਜ ਰਾਣੀ (ਨੀਰਜ਼ ਕੁਮਾਰ)
ਵਾਰਡ ਨੰ 16 – ਆਜ਼ਾਦ – ਹੇਮ ਰਾਜ
ਵਾਰਡ ਨੰਬਰ 17 – ਕਾਂਗਰਸ – ਸ਼ਬਾਨਾ
ਵਾਰਡ ਨੰ 18 – ਆਜ਼ਾਦ – ਜੀਵਨ ਕੁਮਾਰ (ਖੋਏ ਵਾਲਾ)
ਵਾਰਡ ਨੰਬਰ 19 – ਕਾਂਗਰਸ – ਰਾਣੀ ਕੌਰ (ਜਸਮੇਲ ਡੇਅਰੀ)
ਵਾਰਡ ਨੰ 20 – ਆਜ਼ਾਦ – ਜਗਰਾਜ
ਵਾਰਡ ਨੰਬਰ 21- ਕਾਂਗਰਸ -ਧਰਮਾ
ਵਾਰਡ ਨੰਬਰ 22 – ਕਾਂਗਰਸ – ਜੱਗੂ ਮੌਰ
ਵਾਰਡ ਨੰਬਰ 23 – ਕਾਂਗਰਸ – ਗੁਰਪ੍ਰੀਤ ਸਿੰਘ
ਵਾਰਡ ਨੰਬਰ 24 – ਕਾਂਗਰਸ – ਗੁਰਜੀਤ ਰਾਮਨਵਾਸੀਆ
ਵਾਰਡ ਨੰਬਰ 25 – ਕਾਂਗਰਸ- ਸੁਖਵਿੰਦਰ ਕੌਰ
ਵਾਰਡ ਨੰਬਰ 26 – ਆਪ – ਰੁਪਿੰਦਰ ਬੰਟੀ
ਵਾਰਡ ਨੰਬਰ 27 – ਕਾਂਗਰਸ – ਮੀਨੂ ਬਾਂਸਲ ਮੰਗਾ
ਵਾਰਡ ਨੰਬਰ 28 – ਕਾਂਗਰਸ – ਅਜੇ ਕੁਮਾਰ
ਵਾਰਡ ਨੰਬਰ 29 – ਕਾਂਗਰਸ – ਹਰਬਖਸ਼ੀਸ਼ ਗੌਨੀ
ਵਾਰਡ ਨੰਬਰ 30 – ਅਕਾਲੀ – ਜਸਵੀਰ ਕੌਰ ਢਿਲੋਂ
ਵਾਰਡ ਨੰਬਰ 31 – ਕਾਂਗਰਸ – ਦੀਪ ਮਾਲਾ