ਵਾਰਡ ਨੰਬਰ 13 ਤੋਂ -ਸਰਪੰਚ ਗੁਰਦਰਸ਼ਨ ਬਰਾੜ ਦੀ ਪਤਨੀ ਰਣਦੀਪ ਕੌਰ ਜਿੱਤੀ
ਵਰਡ ਨੰਬਰ-9ਪ੍ਰਕਾਸ਼ ਕੌਰ ਪੱਖੋ ਨੇ ਵੀ ਆਪਣੀ ਵਿਰੋਧੀ ਨੂੰ ਹਰਾਇਆ
ਆਪ ਨੇ ਵੀ ਖੋਲ੍ਹਿਆ ਖਾਤਾ ਵਾਰਡ 14 ਤੋਂ ਭੁਪਿੰਦਰ ਭਿੰਦੀ ਤੇ 12 ਚੋਂ ਮਲਕੀਤ ਮਨੀ ਜਿੱਤੇ
ਘਾਗ ਸਿਆਸਤਦਾਨ ਲੋਟਾ ਨੂੰ ਨਰਿੰਦਰ ਗਰਗ ਨੀਟਾ ਨੇ 187 ਵੋਟਾਂ ਨਾਲ ਹਰਾਇਆ
ਰਘਵੀਰ ਹੈਪੀ/ਮਨੀ ਗਰਗ , ਬਰਨਾਲਾ 17 ਫਰਵਰੀ 2021
ਨਗਰ ਸੁਧਾਰ ਟਰਸਟ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾ ਦੀ ਪਤਨੀ ਦੀਪਕਾ ਸ਼ਰਮਾ ਵਾਰਡ ਨੰਬਰ 11 ਤੋਂ ਆਪਣੀ ਨਜਦੀਕੀ ਵਿਰੋਧੀ ਬਾਗੀ ਕਾਂਗਰਸੀ ਅਜਾਦ ਉਮੀਦਵਾਰ ਸ਼ਿਫਾਲੀ ਜੈਨ ਪਤਨੀ ਪੁਨੀਤ ਜੈਨ ਤੋਂ 1173 ਵੋਟਾਂ ਦੀ ਵੱਡੀ ਲੀਡ ਨਾਲ ਚੋਣ ਜਿੱਤ ਗਈ। ਵਾਰਡ ਨੰਬਰ 13 ਤੋਂ ਕਾਂਗਰਸੀ ਉਮੀਦਵਾਰ ਰਣਦੀਪ ਕੌਰ ਪਤਨੀ ਸਰਪੰਚ ਗੁਰਦਰਸ਼ਨ ਸਿੰਘ ਬਰਾੜ ਨੇ ਆਪਣੀ ਵਿਰੋਧੀ ਅਕਾਲੀ ਐਮ.ਸੀ. ਤੇਜਾ ਸਿੰਘ ਦੀ ਪਤਨੀ ਨੂੰ 143 ਵੋਟਾਂ ਨਾਲ ਹਰਾ ਦਿੱਤਾ। ਘਾਗ ਸਿਆਸਤਦਾਨ ਮਹੇਸ਼ ਕੁਮਾਰ ਲੋਟਾ ਵੀ ਆਪਣੇ ਵਿਰੋਧੀ ਉਮੀਦਵਾਰ ਨਰਿੰਦਰ ਗਰਗ ਉਰਫ ਨੀਟਾ ਪੁੱਤਰ ਭਾਜਪਾ ਆਗੂ ਰਘਵੀਰ ਪ੍ਰਕਾਸ਼ ਗਰਗ ਤੋਂ 187 ਵੋਟਾਂ ਦੇ ਅੰਤਰ ਨਾਲ ਹਾਰ ਗਏ। ਜਦੋਂ ਕਿ ਲੋਟਾ ਦੇ ਪੁਰਾਣੇ ਵਾਰਡ ਨੰਬਰ 9 ਤੋਂ ਕਾਂਗਰਸੀ ਉਮੀਦਵਾਰ ਪ੍ਰਕਾਸ਼ ਕੌਰ ਪੱਖੋ ਆਪਣੀ ਵਿਰੋਧੀ ਅਕਾਲੀ ਉਮੀਦਵਾਰ ਨੂੰ ਹਰਾ ਦਿੱਤਾ। ਉੱਧਰ ਆਮ ਆਦਮੀ ਪਾਰਟੀ ਨੇ ਵੀ 2 ਸੀਟਾਂ ਜਿੱਤ ਕੇ ਆਪਣਾ ਖਾਤਾ ਖੋਹਲ ਲਿਆ ਹੈ। ਵਾਰਡ ਨੰਬਰ 12 ਤੋਂ ਆਪ ਦੇ ਉਮੀਦਵਾਰ ਮਲਕੀਤ ਸਿੰਘ ਮਨੀ ਨੇ ਕਾਂਗਰਸੀ ਉਮੀਦਵਾਰ ਗੁਰਚਰਨ ਸਿੰਘ ਪੱਪੂ ਕੁਲਫੀਆਂ ਵਾਲੇ ਨੂੰ ਹਰਾ ਦਿੱਤਾ। ਜਦੋਂ ਕਿ ਵਾਰਡ ਨੰਬਰ 14 ਤੋਂ ਆਪ ਦੇ ਉਮੀਦਵਾਰ ਭੁਪਿੰਦਰ ਸਿੰਘ ਭਿੰਦੀ ਨੇ ਕਾਂਗਰਸੀ ਆਗੂ ਤੇ ਸਾਬਕਾ ਐਮਸੀ ਵਿਨੋਦ ਚੋਬਰ ਨੂੰ ਹਰਾ ਦਿੱਤਾ। ਵਾਰਡ ਨੰਬਰ 10 ਤੋਂ ਅਕਾਲੀ ਉਮੀਦਵਾਰ ਧਰਮ ਸਿੰਘ ਫੌਜੀ ਨੇ ਤੀਜੀ ਵਾਰ ਜਿੱਤ ਦਰਜ਼ ਕੀਤੀ, ਉਨਾਂ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਰਾਜੂ ਚੌਧਰੀ ਨੂੰ ਹਰਾਇਆ।