ਰਾਮ ਸਰੂਪ ਅਣਖੀ ਦੀ 11ਵੀਂ ਬਰਸੀਂ ਮੌਕੇ ,ਉਨਾਂ ਦਾ ਅਣਛਪਿਆ ਨਾਵਲ ‘ਕੱਚਾ ਫ਼ਲ’ ਲੋਕ ਅਰਪਣ

Advertisement
Spread information

ਰਾਮ ਸਰੂਪ ਅਣਖੀ ਦੀ ਬਰਸੀਂ ਮੌਕੇ ਕਰਵਾਇਆ ਸਾਹਿਤਕ ਅਤੇ ਪੁਸਤਕ ਮੇਲਾ


ਬੇਅੰਤ ਬਾਜਵਾ , ਰੂੜੇਕੇ ਕਲਾਂ 16 ਫਰਵਰੀ 2021

               ਰਾਮ ਸਰੂਪ ਅਣਖੀ ਸਾਹਿਤ ਸਭਾ (ਰਜਿ:) ਧੌਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਾਮ ਸਰੂਪ ਅਣਖੀ ਦੀ 11ਵੀਂ ਬਰਸੀ ਮਨਾਈ ਗਈ। ਇਸ ਮੌਕੇ ਸਭਾ ਵੱਲੋਂ ਇੱਕ ਵਿਸ਼ਾਲ ਸਾਹਿਤਕ ਸਮਾਗਮ ਅਤੇ ਪੁਸਤਕ ਮੇਲਾ ਕਰਵਾਇਆ ਗਿਆ। ਅਣਖੀ ਦੇ ਅੰਗ ਸੰਗ ਰੱਖੇ ਗਏ ਸਮਾਗਮ ਵਿਚ ਢਾਹਾਂ ਪੁਸਰਕਾਰ ਜੇਤੂ ਕਹਾਣੀਕਾਰ ਕੇਸਰਾ ਰਾਮ ਵੱਲੋਂ ਪ੍ਰਧਾਨਗੀ ਕੀਤੀ ਅਤੇ ਫਿਲਮੀ ਅਦਾਕਾਰ ਬਲਵਿੰਦਰ ਬੁਲਟ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਸਮਾਗਮ ਦੌਰਾਨ ਕਹਾਣੀਕਾਰ ਜਸਵੀਰ ਰਾਣਾ, ਬੂਟਾ ਸਿੰਘ ਚੌਹਾਨ, ਜਸਪਾਲ ਮਾਨਖੇੜਾ, ਅਨੇਮਨ ਸਿੰਘ, ਭੋਲਾ ਸਿੰਘ ਸੰਘੇੜਾ, ਸਿੰਮੀਪ੍ਰੀਤ, ਰਾਜਵਿੰਦਰ ਰਾਜਾ, ਦਰਸ਼ਨ ਜੋਗਾ, ਕਰਾਂਤੀ ਪਾਲ ਆਦਿ ਨੇ ਰਾਮ ਸਰੂਪ ਅਣਖੀ ਜੀ ਦੇ ਜੀਵਨ ਅਤੇ ਸਿਰਜਣਾ ਬਾਰੇ ਮੰਚ ਤੋਂ ਪਾਠਕਾਂ ਨਾਲ ਗੱਲਾਂ ਸਾਂਝੀਆਂ ਕੀਤੀਆਂ।                ਪ੍ਰਧਾਨਗੀ ਭਾਸ਼ਣ ਦੌਰਾਨ ਕਹਾਣੀਕਾਰ ਕੇਸਰਾ ਰਾਮ ਨੇ ਬੋਲਦਿਆ ਕਿਹਾ ਕਿ ਰਾਮ ਸਰੂਪ ਅਣਖੀ ਜੀ ਨੇ ਹਮੇਸਾਂ ਪੰਜਾਬੀ ਸਾਹਿਤ ਲਈ ਨਿੱਠ ਕੇ ਕੰਮ ਕੀਤਾ ਤੇ ਉਹ ਇਨਾਮਾਂ ਮਗਰ ਲਈ ਭੱਜੇ। ਉਨ੍ਹਾਂ ਕਿਹਾ ਕਿ ਅਜਿਹੇ ਪੰਜਾਬੀ ਦੇ ਥੰਮ ਲੇਖਕਾਂ ਨੂੰ ਉਨ੍ਹਾਂ ਦੇ ਜੱਦੀ ਪਿੰਡ ਦੀ ਨੌਜਵਾਨ ਪੀੜ੍ਹੀ ਵੱਲੋਂ ਯਾਦ ਕਰਨਾ ਆਪਣੇ ਆਪ ਵਿਚ ਇੱਕ ਨਵੀਂ ਪਿਰਤ ਹੈ। ਜਿਸ ਨੂੰ ਦੇਖ ਬਾਕੀ ਸਭਾਵਾਂ ਨੂੰ ਅਜਿਹਾ ਕਰਨ ਦੀ ਲੋੜ ਹੈ। ਸਭਾ ਦੇ ਪ੍ਰਧਾਨ ਬੇਅੰਤ ਬਾਜਵਾ ਨੇ ਕਿਹਾ ਕਿ ਸਾਡਾ ਮਕਸਦ ਸਾਡੀ ਸਾਹਿਤਕ ਵਿਰਾਸਤ ਨੂੰ ਸਾਂਭਣਾ ਅਤੇ ਵੱਧ ਤੋਂ ਵੱਧ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸਾਹਿਤ ਨਾਲ ਜੋੜਨਾ ਹੈ। ਸਮਾਗਮ ਦੌਰਾਨ ਸਭਾ ਵੱਲੋਂ ਚੌਥਾ ਰਾਮ ਸਰੂਪ ਅਣਖੀ ਯਾਦਗਰੀ ਪੁਰਸਕਾਰ-2019 ਕਹਾਣੀਕਾਰ ਅਨੇਮਨ ਸਿੰਘ ਨੂੰ ਦਿੱਤਾ ਗਿਆ। ਜਿਸ ਵਿਚ 11000 ਨਗਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਸ਼ਾਮਲ ਹੈ।

Advertisement

              ਮੰਚ ਤੋਂ ਰਾਮ ਸਰੂਪ ਅਣਖੀ ਜੀ ਦਾ ਉਨ੍ਹਾਂ ਦੇ ਦੇਹਾਂਤ ਮਗਰੋਂ ਅਣਛਪਿਆ ਨਾਵਲ ‘ਕੱਚਾ ਫ਼ਲ’ ਲੋਕ ਅਰਪਣ ਕੀਤਾ ਗਿਆ। ਪੁਸਤਕ ਮੇਲੇ ਦੌਰਾਨ ਸੰਧੂ ਬ੍ਰਦਰਜ਼ ਬਰਨਾਲਾ ਅਤੇ ਸਾਹਿਬਦੀਪ ਪਬਲੀਕੇਸ਼ਨ ਭੀਖੀ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਸਮਾਗਮ ਵਿਚ ਡਾ. ਭੁਪਿੰਦਰ ਸਿੰਘ ਬੇਦੀ, ਹੈਪੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਲਛਮਣ ਦਾਸ, ਫਿਲਮੀ ਅਦਾਕਾਰ ਯਾਦ ਧਾਲੀਵਾਲ, ਥਾਣਾ ਰੂੜੇਕੇ ਕਲਾਂ ਦੇ ਮੁੱਖ ਮੁਨਸ਼ੀ ਜਸਵਿੰਦਰ ਸਿੰਘ ਲੌਂਗੋਵਾਲ, ਡਾ. ਅਮਨਦੀਪ ਸਿੰਘ ਟੱਲੇਵਾਲੀਆਂ, ਪਰਮਜੀਤ ਮਾਨ, ਦੀਪ ਅਮਨ, ਅਮਨਦੀਪ ਸਿੰਘ, ਕੁਲਦੀਪ ਧਾਲੀਵਾਲ, ਸੁਖਦੇਵ ਸਿੰਘ, ਬੂਟਾ ਸਿੰਘ ਗੁੰਮਨਾਮ, ਭੁਪਿੰਦਰ ਸੋਹੀ, ਗੁਰਪ੍ਰੀਤ ਸਿੰਘ ਕਾਹਨੇਕੇ, ਸੰਜੀਵ ਕੁਮਾਰ, ਡਾ. ਪਿ੍ਰਤਪਾਲ ਸਿੰਘ ਆਦਿ ਹਾਜ਼ਰ ਸਨ।
ਕੈਪਸ਼ਨ: ਰਾਮ ਸਰੂਪ ਅਣਖੀ ਦੀ ਬਰਸੀ ਮੌਕੇ ਰੱਖੇ ਤਿੰਨ ਰੋਜ਼ਾ ਸਮਾਗਮ ਦੌਰਾਨ ਅਣਖੀ ਦਾ ਅਣਛਪਿਆ ਨਾਵਲ ‘ਕੱਚਾ ਫ਼ਲ’ ਲੋਕ ਅਰਪਣ ਕਰਦੇ ਹੋਏ ਸਾਹਿਤਕਾਰ।

Advertisement
Advertisement
Advertisement
Advertisement
Advertisement
error: Content is protected !!