ਵਧੇਰੇ ਜਾਣਕਾਰੀ ਲਈ 90417-05489 ਤੇ 98723-75750 ਮੋਬਾਇਲ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ
ਰਘਬੀਰ ਹੈਪੀ , ਬਰਨਾਲਾ, 15 ਫਰਵਰੀ 2021
ਪੰਜਾਬ ਕ੍ਰਿਕੇਟ ਐਸੋਸੀਏਸ਼ਨ ਮੋਹਾਲੀ ਵੱਲੋਂ ਕਰਵਾਏ ਜਾਣ ਵਾਲੇ ਅੰਡਰ-19 ਅੰਤਰ ਜ਼ਿਲ੍ਹਾ (ਮੁੰਡੇ) ਕ੍ਰਿਕੇਟ ਟੂਰਨਾਮੈਂਟ ਲਈ ਜ਼ਿਲ੍ਹਾ ਬਰਨਾਲਾ ਦੀ ਟੀਮ ਦੀ ਚੋਣ ਕਰਨ ਲਈ ਟ੍ਰਾਇਲ 16/02/2021 ਨੂੰ ਦੁਪਹਿਰ 12.00 ਵਜੇ ਤੋਂ ਆਰੀਆਭੱਟਾ ਕਾਲਜ ਚੀਮਾ (ਬਰਨਾਲਾ) ਦੇ ਮੈਦਾਨ ਵਿਚ ਲਏ ਜਾਣਗੇ |
ਇਸ ਦੀ ਜਾਣਕਾਰੀ ਦਿੰਦਿਆਂ ਸ੍ਰੀ ਹਰਿੰਦਰਪਾਲ ਨਿੱਕਾ ਸਕੱਤਰ ਜ਼ਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਬਰਨਾਲਾ ਨੇ ਦੱਸਿਆ ਕਿ ਇਸ ਟ੍ਰਾਇਲ ਵਿਚ 01 ਸਤੰਬਰ 2001 ਤੋਂ ਬਾਅਦ ਜਨਮ ਲੈਣ ਵਾਲੇ ਖਿਡਾਰੀ ਭਾਗ ਲੈ ਸਕਣਗੇ | ਟ੍ਰਾਇਲ ਲਈ ਖਿਡਾਰੀਆਂ ਦਾ ਪੂਰੀ ਕ੍ਰਿਕੇਟ ਡ੍ਰੈਸ ਪਾ ਕੇ ਆਉਣਾ ਲਾਜਮੀ ਹੋਵੇਗਾ | ਖਿਡਾਰੀ ਆਪਣੀ ਜਨਮ ਮਿਤੀ ਦਾ ਸਬੂਤ ਅਤੇ ਅਧਾਰ ਕਾਰਡ ਆਪਣੇ ਨਾਲ ਲੈ ਕੇ ਆਉਣ | ਇਹ ਕ੍ਰਿਕੇਟ ਟੂਰਨਾਮੈਂਟ ਮਿਤੀ 19/02/2021 ਤੋਂ ਸ਼ੁਰੂ ਹੋਵੇਗਾ | ਵਧੇਰੇ ਜਾਣਕਾਰੀ ਲਈ 90417-05489 ਅਤੇ 98723-75750 ਮੋਬਾਇਲ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ |